ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟ ਦੇ ਜਨਰਲ ਸਕੱਤਰ ਇੰਜੀ. ਵਿਕੀ ਸਿੰਗਲ ਨੇ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੀ 53ਵੀਂ ਨੈਸ਼ਨਲ ਮੈਨੇਜਮੈਂਟ ਕਨਵੈਨਸ਼ਨ ਵਿਚ ਭਾਗ ਲਿਆ
ਬਰਨਾਲਾ, 25 ਸਤੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਜੀ. ਵਿੱਕੀ ਸਿੰਗਲਾ ਨੇ ਨਵੀਂ ਦਿੱਲੀ ਵਿਖੇ ਕਰਵਾਈ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੀ 53ਵੀਂ ਨੈਸ਼ਨਲ ਮੈਨੇਜਮੈਂਟ ਕਨਵੈਨਸ਼ਨ ਵਿਚ ਸ਼ਮੂਲੀਅਤ ਕੀਤੀ।
ਬਰਨਾਲਾ, 25 ਸਤੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਜੀ. ਵਿੱਕੀ ਸਿੰਗਲਾ ਨੇ ਨਵੀਂ ਦਿੱਲੀ ਵਿਖੇ ਕਰਵਾਈ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੀ 53ਵੀਂ ਨੈਸ਼ਨਲ ਮੈਨੇਜਮੈਂਟ ਕਨਵੈਨਸ਼ਨ ਵਿਚ ਸ਼ਮੂਲੀਅਤ ਕੀਤੀ। ਕਨਵੈੱਨਸ਼ਨ ਦੌਰਾਨ ਉਦਯੋਗ, ਸਰਕਾਰ, ਮੀਡੀਆ, ਅਕਾਦਮਿਕ ਖੇਤਰ ਅਤੇ ਪ੍ਰਬੰਧਨ ਨਾਲ ਸਬੰਧਿਤ ਦੇਸ਼ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਭਾਗ ਲਿਆ। ਇਸ ਦੌਰਾਨ ਉਨ੍ਹਾਂ ਦੀ ਵਿਸ਼ੇਸ਼ ਮੁਲਾਕਾਤ ਟੀ. ਵੀ. ਨਰੇਂਦਰਨ, ਪ੍ਰੈਜ਼ੀਡੈਂਟ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਟਾਟਾ ਸਟੀਲ ਲਿਮਿ: ਨਾਲ ਹੋਈ। ਦੋਹਾਂ ਵਿਚਕਾਰ ਭਾਰਤ ਅਤੇ ਵਿਸ਼ਵ ਬਾਜ਼ਾਰਾਂ ਵਿਚ ਆ ਉਣ ਵਾਲੀਆਂ ਨਵੀਆਂ ਤਕਨੀਕਾਂ, ਭਾਰਤ ਦੇ ਭਵਿੱਖਮੁਖੀ ਦ੍ਰਿਸ਼ਟੀਕੋਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਦਯੋਗਿਕ ਵਿਕਾਸ ਨੂੰ ਲੈ ਕੇ ਵਿਸਥਾਰਪੂਰਵਕ ਚਰਚਾ ਹੋਈ। ਮੀਟਿੰਗ ਦੌਰਾਨ ਮੇਕ ਇਨ ਇੰਡੀਆ, ਗ੍ਰੀਨ ਸਟੀਲ, ਆਰਟੀਫੀਸ਼ੀਅਲ ਇੰਟੈਲੀਜੈਂਸ, ਆਟੋਮੇਸ਼ਨ ਅਤੇ ਸਸਟੇਨੇਬਲ ਡਿਵੈਲਪਮੈਂਟ ਸਬੰਧੀ ਵਿਚਾਰ ਚਰਚਾ ਕੀਤੀ। ਇੰਜੀ. ਵਿਕੀ ਸਿੰਗਲ ਨੇ ਇਸ ਵਿਚਾਰ ਨੂੰ ਆਰੀਆਭੱਟਾ ਦੇ ਵਿਦਿਆਰਥੀਆਂ ਤੱਕ ਪਹੁੰਚਾਉਣ ਅਤੇ ਇੰਡਸਟਰੀ ਨਾਲ ਸਿੱਧਾ ਜੋੜਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗੱਲਬਾਤ ਦਾ ਮੁੱਖ ਮਕਸਦ ਕੱਲ੍ਹ ਦੇ ਇੰਜੀਨੀਅਰਾਂ ਅਤੇ ਮੈਨੇਜਰਾਂ ਨੂੰ ਭਵਿੱਖ ਦੀਆਂ ਲੋੜਾਂ ਲਈ ਤਿਆਰ ਕਰਨਾ ਹੈ। ਸੰਸਥਾ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਗਲੋਬਲ ਇੰਡਸਟਰੀ ਦੇ ਹਿਸਾਬ ਨਾਲ ਪ੍ਰੈਕਟੀਕਲ ਗਿਆਨ, ਨਵੀਂ ਟੈਕਨੋਲੋਜੀ ਦੀ ਸਿਖਲਾਈ ਅਤੇ ਇੰਟਰਨਸ਼ਿਪ ਦੇ ਮੌਕੇ ਦੇਣ ਲਈ ਵਚਨਬੱਧ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਚੇਅਰਮੈਨ ਇੰਜੀ. ਆਰ.ਕੇ. ਗੁਪਤਾ, ਡਾਇਰੈਕਟਰ ਡਾ: ਅਜੈ ਮਿੱਤਲ, ਡਾ: ਭਵੇਤ ਗਰਗ, ਸ੍ਰੀ ਰਜਨੀਸ਼ ਨਰੂਲਾ, ਡਾ: ਜਸ਼ਨਜੋਤ, ਭਾਵੁਕਤਾ ਸ਼ਰਮਾ, ਵਿਜ ੇ ਕੁਮਾਰ, ਸ੍ਰੀ ਚੈਟਿੰਦਰ, ਜਤਿੰਦਰ ਦਹੀਆ, ਕੁਲਦੀਪ ਸਿੰਘ, ਕਮਲਜੀਤ ਕੌਰ ਨੇ ਇੰਜੀ. ਵਿਕੀ ਸਿੰਗਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਡੇ ਸਾਰੇ ਸਮੂਹ ਲਈ ਬਹੁਤ ਮਾਣ ਵਾਲੀ ਗੱਲ ਹੈ। ਅਜਿਹੇ ਉੱਚ ਪੱਧਰੀ ਸਬੰਧ ਸਾਡੀ ਸੰਸਥਾ ਨੂੰ ਨਵੀਂ ਉਚਾਈ ’ਤੇ ਲੈ ਕੇ ਜਾਣਗੇ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਉੱਜਵਲ ਕਰਨਗੇ।