ਲੋਕ ਚੁਟਕਲੇ ਸੁਣਾਉਣ ਵਾਲਿਆਂ ’ਤੇ ਹੁਣ ਵਿਸ਼ਵਾਸ ਨਹੀਂ ਕਰਨਗੇ-ਧੰਨਾ ਸਿੰਘ ਗਰੇਵਾਲ
ਬਰਨਾਲਾ, 25 ਸਤੰਬਰ (ਰਾਜ ਪਨੇਸਰ)-ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਆਮ ਆਦਮੀ ਪਾਰਟੀ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਚੁਟਕਲੇ ਸੁਣਾਉਣ ਵਾਲਿਆਂ ’ਤੇ ਵਿਸ਼ਵਾਸ ਨਹੀਂ ਕਰੇਗੀ ਕਿਉਂਕਿ ਸਾਢੇ ਚਾਰ ਸਾਲ ‘ਆਪ’ ਆਗੂਆਂ ਨੇ ਜਨਤਾ ਦੀ ਸਾਰ ਨਹੀਂ ਲਈ ਅਤੇ ਜਨਤਾ ਨੂੰ ਜੰਮ ਕੇ ਕੁੱਟਿਆ ਤੇ ਲੁੱਟਿਆ। ਹੁਣ ਇਕ ਵਾਰ ਫਿਰ ਸੱਤਾ ’ਚ ਆਉਣ ਦੇ ਸੁਪਨੇ ਦੇਖਣ ਵਾਲੇ ‘ਆਪ’ ਆਗੂਆਂ ਨੂੰ ਲੋਕ ਮੂੰਹ ਨਹੀਂ ਲਾਉਣਗੇ।
ਧ
ਧੰਨਾ ਸਿੰਘ ਗਰੇਵਾਲ
26-09-2026
ਬਰਨਾਲਾ, 25 ਸਤੰਬਰ (ਰਾਜ ਪਨੇਸਰ)-ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਆਮ ਆਦਮੀ ਪਾਰਟੀ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਚੁਟਕਲੇ ਸੁਣਾਉਣ ਵਾਲਿਆਂ ’ਤੇ ਵਿਸ਼ਵਾਸ ਨਹੀਂ ਕਰੇਗੀ ਕਿਉਂਕਿ ਸਾਢੇ ਚਾਰ ਸਾਲ ‘ਆਪ’ ਆਗੂਆਂ ਨੇ ਜਨਤਾ ਦੀ ਸਾਰ ਨਹੀਂ ਲਈ ਅਤੇ ਜਨਤਾ ਨੂੰ ਜੰਮ ਕੇ ਕੁੱਟਿਆ ਤੇ ਲੁੱਟਿਆ। ਹੁਣ ਇਕ ਵਾਰ ਫਿਰ ਸੱਤਾ ’ਚ ਆਉਣ ਦੇ ਸੁਪਨੇ ਦੇਖਣ ਵਾਲੇ ‘ਆਪ’ ਆਗੂਆਂ ਨੂੰ ਲੋਕ ਮੂੰਹ ਨਹੀਂ ਲਾਉਣਗੇ। ਸ: ਗਰੇਵਾਲ ਨੇ ਕਿਹਾ ਕਿ ਇਨ੍ਹਾਂ ਦੇ ਭ੍ਰਿਸ਼ਟ ਆਗੂਆਂ ਦਾ ਚਿਹਰਾ ਜਨਤਾ ਸਾਹਮਣੇ ਨੰਗਾ ਹੋਣਾ ਸ਼ੁਰੂ ਹੋ ਗਿਆ ਹੈ। ਜਿਹੜੇ ਕਹਿੰਦੇ ਸੀ ਕਿ ਜੇ ਅਸੀਂ ਕੰਮ ਕੀਤਾ ਤਾਂ ਵੋਟਾਂ ਪਾ ਦਿਓ ਪਰ ਹੁਣ ਉਹ ਡੋਰ ਟੂ ਡੋਰ ਤੁਰਨ ਲਈ ਮਜਬੂਰ ਹੋ ਗਏ ਹਨ। ਇਨ੍ਹਾਂ ਦੇ ਕਾਰਜਕਾਲ ਸਮੇਂ ਮੁਲਾਜ਼ਮ ਵਰਗ ਸਭ ਤੋਂ ਵੱਧ ਦੁਖੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਨੇ ਵੀ ਮਨ ਬਣਾ ਲਿਆ ਹੈ ਕਿ 2027 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਹਾਰ ਦਾ ਮਜ਼ਾ ਚਖਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ ਤੇ ਫਿਰ ਪੰਜਾਬ ਤਰੱਕੀ ਦੀ ਰਾਹ ’ਤੇ ਚੱਲ ਸਕੇਗਾ। ਪੰਜਾਬ ਅੰਦਰ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ ’ਤੇ ਜੇਕਰ ਕਿਸੇ ਪਾਰਟੀ ਨੇ ਰੋਕ ਲਗਾਈ ਹੈ ਉਹ ਸਿਰਫ ਕਾਂਗਰਸ ਪਾਰਟੀ ਹੈ। ਸ: ਗਰੇਵਾਲ ਨੇ ਕਿਹਾ ਕਿ ਇਨ੍ਹਾਂ ਦੇ ਆਗੂ ਆਏ ਦਿਨ ਭ੍ਰਿਸ਼ਟਾਚਾਰ ਦੇ ਚੱਕਰਵਿਊ ’ਚ ਫਸਦੇ ਨਜ਼ਰ ਆ ਰਹੇ ਹਨ। ਪੰਜਾਬ ਦੀ ਜਨਤਾ ਆਉਣ ਵਾਲੀਆਂ ਚੋਣਾਂ ’ਚ ਇਨ੍ਹਾਂ ਵਲੋਂ ਕੀਤੇ ਵਾਅਦਿਆਂ ਦਾ ਹਿਸਾਬ ਲਵੇਗੀ ਕਿਉਂਕਿ ਇਨ੍ਹਾਂ ਨੇ ਲਾਰਿਆਂ ਤੋਂ ਸਿਵਾਏ ਅੱਜ ਤੱਕ ਕੁਝ ਨਹੀਂ ਕੀਤਾ। ਲੋਕ ਹੁਣ ਕਾਂਗਰਸ ਨੂੰ ਲਿਆਉਣ ਲਈ ਪੱਕਾ ਮਨ ਬਣਾ ਚੁੱਕੇ।