22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਟਰਾਈਡੈਂਟ ਗਰੁੱਪ ਅਤੇ ਪੰਜਾਬ ਯੂਨੀਵਰਸਿਟੀ ਵਲੋਂ ਕੌਮੀ ਪੱਧਰ ਦੇ ਹੈਕਾਥਾਨ ‘ਡਿਕਾਰਬੋਨਿਕਸ 1.0’ ਦਾ ਆਯੋਜਨ

ਬਰਨਾਲਾ, 22 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਅਤੇ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡਾ: ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 23-09-2026
ਬਰਨਾਲਾ, 22 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਅਤੇ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡਾ: ਐੱਸ.ਐੱਸ. ਬੀ. ਯੂ. ਆਈ. ਸੀ. ਈ. ਟੀ.) ਦੇ ਸਹਿਯੋਗ ਨਾਲ ਕੌਮੀ ਪੱਧਰ ਦੇ ਹੈਕਾਥਾਨ ‘ਡਿਕਾਰਬੋਨਿਕਸ 1.0’ ਦਾ ਆਯੋਜਨ ਕੀਤਾ ਗਿਆ। ਇਹ ਹੈਕਾਥਾਨ ਉਦਯੋਗਿਕ ਕਾਰਬਨ ਨਿਕਾਸੀ ਘਟਾਉਣ ਅਤੇ ਟਿਕਾਊ ਉਦਯੋਗਿਕ ਵਿਕਾਸ ਨਾਲ ਜੁੜੀਆਂ ਅਸਲ ਚੁਣੌਤੀਆਂ ’ਤੇ ਕੇਂਦਰਿਤ ਰਿਹਾ। ਹੈਕਾਥਾਨ ਦੇ ਮੁੱਢਲੇ ਪੜਾਅ ਵਿਚ ਦੇਸ਼ ਭਰ ਤੋਂ 174 ਟੀਮਾਂ ਨੇ ਹਿੱਸਾ ਲਿਆ। ਇਹ ਟੀਮਾਂ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 86 ਸਿੱਖਿਆ ਸੰਸਥਾਨਾਂ ਨਾਲ ਸਬੰਧਿਤ ਸਨ। ਫਾਈਨਲ ਲਈ ਚੁਣੀਆਂ ਗਈਆਂ ਟੀਮਾਂ ਵਿਚ ਆਈ.ਆਈ.ਟੀ. ਰੁੜਕੀ, ਆਈ.ਆਈ.ਟੀ. ਜੰਮੂ, ਆਈ.ਆਈ.ਟੀ. ਮੰਡੀ, ਐੱਨ.ਆਈ.ਟੀ. ਜਲੰਧਰ, ਐੱਨ.ਆਈ.ਟੀ. ਹਮੀਰਪੁਰ, ਅੰਨਾ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਸਮੇਤ ਕਈ ਪ੍ਰਮੁੱਖ ਸੰਸਥਾਨਾਂ ਦੇ ਵਿਦਿਆਰਥੀ ਸ਼ਾਮਲ ਰਹੇ। ਗ੍ਰੈਂਡ ਫਿਨਾਲੇ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਟਰਾਈਡੈਂਟ ਗਰੁੱਪ ਦੀ ਗਰੁੱਪ ਸੀ.ਐੱਚ.ਆਰ.ਓ. ਪੂਜਾ ਲੂਥਰਾ ਨੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਨ੍ਹਾਂ ਦੀ ਨਵੀਂ ਸੋਚ, ਰਚਨਾਤਮਿਕਤਾ ਅਤੇ ਟਿਕਾਊ ਉਦਯੋਗਿਕ ਹੱਲ ਵਿਕਸਿਤ ਕਰਨ ਪ੍ਰਤੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ। ਫਾਈਨਲ ਵਿਚ ਪੇਸ਼ ਕੀਤੇ ਪ੍ਰਾਜੈਕਟਾਂ ਦਾ ਮੁਲਾਂਕਣ ਟਰਾਈਡੈਂਟ ਗਰੁੱਪ ਦੇ ਉਦਯੋਗਿਕ ਮਾਹਿਰਾਂ ਅਤੇ ਸਿੱਖਿਆ ਖੇਤਰ ਦੇ ਮਾਹਿਰਾਂ ਦੀ ਸਾਂਝੀ ਜਿਊਰੀ ਵਲੋਂ ਕੀਤਾ ਗਿਆ। ਮੁਕਾਬਲੇ ਵਿਚ ਕੁੱਲ 1.75 ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਸੀ। ਇਸ ਵਿਚ ਪਹਿਲਾ ਇਨਾਮ 75 ਹਜ਼ਾਰ ਰੁਪਏ, ਦੂਜਾ ਇਨਾਮ 50 ਹਜ਼ਾਰ ਰੁਪਏ ਅਤੇ ਦੋ ਤੀਜੇ ਇਨਾਮ 25-25 ਹਜ਼ਾਰ ਰੁਪਏ ਦੇ ਸਨ। ਜਿਊਰੀ ਸਾਹਮਣੇ ਪੇਸ਼ਕਾਰੀਆਂ ਅਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਜੇਤੂ ਟੀਮਾਂ ਦਾ ਐਲਾਨ ਕੀਤਾ ਗਿਆ। ਪੁਣੇ ਦੀ ਐੱਮ.ਆਈ.ਟੀ.-ਵਰਲਡ ਪੀਸ ਯੂਨੀਵਰਸਿਟੀ ਦੀ ਟੀਮ ਨੇ ਪਹਿਲਾ ਇਨਾਮ ਵਜੋਂ 75 ਹਜ਼ਾਰ ਰੁਪਏ ਹਾਸਲ ਕੀਤੇ। ਆਈ.ਆਈ.ਟੀ. ਰੁੜਕੀ ਦੀ ਟੀਮ ਨੂੰ ਦੂਜੇ ਇ ਨਾਮ ਵਜੋਂ 50 ਹਜ਼ਾਰ ਰੁਪਏ ਮਿਲੇ। ਇਸੇ ਤਰ੍ਹਾਂ ਏਸੀਟੈਕ ਕੈਂਪਸ, ਅੰਨਾ ਯੂਨੀਵਰਸਿਟੀ ਅਤੇ ਯੂ. ਆਈ. ਸੀ. ਈ. ਟੀ., ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਤੀਜਾ ਇਨਾਮ ਹਾਸਲ ਕੀਤਾ। ਦੋਵਾਂ ਟੀਮਾਂ ਨੂੰ 25-25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਜੇਤੂ ਟੀਮਾਂ ਨੂੰ ਉਦਯੋਗਿਕ ਕਾਰਬਨ ਨਿਕਾਸੀ ਘਟਾਉਣ ਨਾਲ ਜੁੜੇ ਗੁੰਝਲਦਾਰ ਸਵਾਲਾਂ ਲਈ ਨਵੀਂ ਸੋਚ ਵਾਲੇ ਅਤੇ ਵਿਹਾਰਕ ਹੱਲ ਪੇਸ਼ ਕਰਨ ਲਈ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਦੇ ਲੰਗਰਾਂ ਲਈਂ ਬਾਲਣ ਸਾੜਨ ਦਾ ਮਾਮਲਾ ਭਖਿਆ * ਜੰਗਲਾਤ ਮੁਲਾਜ਼ਮਾਂ ’ਤੇ ਪੈਸੇ ਲੈਣ ਦੇ ਪਿੰਡ ਵਾਸੀਆ... ਅਗਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਤਨਖ਼ਾਹ ਕੱਟਣ ਦੇ ਰੋਸ ਵਜੋਂ ਮੁੱਖ ਦਫ਼ਤਰ ਦੇ ਗੇਟ ਅੱਗੇ ਕੂੜਾ ਸੁੱਟ ਕੇ ਨਾਅਰੇਬਾਜ਼ੀ
Ad Position 24