ਬਾਬਾ ਬੁੱਢਾ ਸਾਹਿਬ ਦੇ ਲੰਗਰਾਂ ਲਈਂ ਬਾਲਣ ਸਾੜਨ ਦਾ ਮਾਮਲਾ ਭਖਿਆ
* ਜੰਗਲਾਤ ਮੁਲਾਜ਼ਮਾਂ ’ਤੇ ਪੈਸੇ ਲੈਣ ਦੇ ਪਿੰਡ ਵਾਸੀਆਂ ਲਗਾਏ ਦੋਸ਼ * ਦੋਸ਼ ਸਾਬਤ ਨਾ ਹੋਏ ਤਾਂ ਕਾਨੂੰਨੀ ਕਾਰਵਾਈ ਕਰਾਂਗੇ- ਬਲਾਕ ਇੰਚਾਰਜ ਜਸਬੀਰ ਕੌਰ
ਮੱਲਾਂਵਾਲਾ, 22 ਸਤੰਬਰ (ਬਲਬੀਰ ਸਿੰਘ ਜੋਸਨ)- ਪੁਲਿਸ ਥਾਣਾ ਆਰਿਫ਼ ਕੇ ਦੇ ਨਜ਼ਦੀਕੀ ਪਿੰਡ ਹਾਮਦ ਚੱਕ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੇ ਲੰਗਰ ਲਈ ਇਕੱਠੇ ਕੀਤੇ ਬਾਲਣ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਪਿੰਡ ਦੇ ਲੋਕਾਂ ਨੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ’ਤੇ ਪੈਸੇ ਲੈਣ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਸਬੰਧੀ ਅੱਜ ਪਿੰਡ ਹਾਮਦ ਚੱਕ, ਰਤੋਕੇ, ਬੱਗੂਵਾਲਾ, ਵਸਤੀ ਲੱਧੂ ਦੀਆਂ ਪੰਚਾਇਤਾਂ ਦੀ ਹਾਜ਼ਰੀ ਵਿਚ ਕਈ ਵਿਅਕਤੀਆਂ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਦੋਸ਼ ਸਾਬਤ ਕਰਨ ਦੀ ਪਿੰਡ ਦੇ ਲੋਕਾਂ ਨੂੰ ਚੁਣੌਤੀ ਦਿੱਤੀ ਗਈ ਹੈ ।
ਮੱਲਾਂਵਾਲਾ, 22 ਸਤੰਬਰ (ਬਲਬੀਰ ਸਿੰਘ ਜੋਸਨ)- ਪੁਲਿਸ ਥਾਣਾ ਆਰਿਫ਼ ਕੇ ਦੇ ਨਜ਼ਦੀਕੀ ਪਿੰਡ ਹਾਮਦ ਚੱਕ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੇ ਲੰਗਰ ਲਈ ਇਕੱਠੇ ਕੀਤੇ ਬਾਲਣ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਪਿੰਡ ਦੇ ਲੋਕਾਂ ਨੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ’ਤੇ ਪੈਸੇ ਲੈਣ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਸਬੰਧੀ ਅੱਜ ਪਿੰਡ ਹਾਮਦ ਚੱਕ, ਰਤੋਕੇ, ਬੱਗੂਵਾਲਾ, ਵਸਤੀ ਲੱਧੂ ਦੀਆਂ ਪੰਚਾਇਤਾਂ ਦੀ ਹਾਜ਼ਰੀ ਵਿਚ ਕਈ ਵਿਅਕਤੀਆਂ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਦੋਸ਼ ਸਾਬਤ ਕਰਨ ਦੀ ਪਿੰਡ ਦੇ ਲੋਕਾਂ ਨੂੰ ਚੁਣੌਤੀ ਦਿੱਤੀ ਗਈ ਹੈ । ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕੱਲ੍ਹ ਪਿੰਡ ਹਾਮਦ ਚੱਕ ਦੇ ਹੀ ਕੁੱਝ ਲੋਕਾਂ ਨੇ ਸਾਡੇ ’ਤੇ ਬਾਬਾ ਬੁੱਢਾ ਸਾਹਿਬ ਦੇ ਲੰਗਰਾਂ ਲਈ ਰੱਖੇ ਗਏ ਬਾਲ਼ਣ ਸਾੜਨ ਦੇ ਦੋਸ਼ ਲਗਾਏ ਗਏ ਹਨ ਉਹ ਝੂਠੇ ਹਨ, ਕਿਉਂਕਿ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਅਤੇ ਬਾਬਾ ਬੁੱਢਾ ਸਾਹਿਬ ਦੇ ਲੰਗਰਾਂ ਦੀ ਸੇਵਾ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਕਰਦੇ ਆ ਰਹੇ ਹਾਂ। ਇਸ ਮਾਮਲੇ ਸਬੰਧੀ ਜੰਗਲਾਤ ਵਿਭਾਗ ਦੀ ਬਲਾਕ ਇੰਚਾਰਜ ਜਸਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਥਾਣਾ ਆਰਿਫ਼ ਕੇ ਅਤੇ ਤਹਿਸੀਲਦਾਰ ਫ਼ਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁੱਝ ਲੋਕ ਲੰਗਰ ਦੇ ਨਾਮ ’ਤੇ ਮੁੱਖ ਸੜਕ ਨਾਲ ਲੱਗਦੀ ਜੰਗਲਾਤ ਵਿਭਾਗ ਦੀ ਕਰੀਬ 15-20 ਮਰਲੇ ਜਗ੍ਹਾ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਵਿਭਾਗ ਦੇ ਅਧਿਕਾਰੀਆਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਬਲਾਕ ਇੰਚਾਰਜ ਅਨੁਸਾਰ ਇਸ ਸਬੰਧੀ ਥਾਣਾ ਆਰਿਫ਼ ਕੇ ਵਿਖੇ 7 ਸਤੰਬਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ’ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਮੁਲਾਜ਼ਮਾਂ ’ਤੇ ਪੈਸੇ ਲੈਣ ਦੇ ਲਾਏ ਗਏ ਦੋਸ਼ ਸਾਬਤ ਕੀਤੇ ਜਾਣ, ਨਹੀਂ ਤਾਂ ਦੋਸ਼ ਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਾਬਕਾ ਸਰਪੰਚ ਸੰਦੀਪ ਸਿੰਘ ਬੱਗੂਵਾਲਾ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਨ ਜੰਗਲਾਤ ਵਿਭਾਗ ਦੀ ਜ਼ਮੀਨ ਨਾਲ ਲੱਗਦੀ ਹੈ, ਪਰ ਉਨ੍ਹਾਂ ਵੱਲੋਂ ਕਦੇ ਵੀ ਜੰਗਲਾਤ ਦੀ ਜਗ੍ਹਾ ’ਤੇ ਕਬਜ਼ਾ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਜੰਗਲਾਤ ਅਧਿਕਾਰੀ ਵਲੋਂ ਉਨ੍ਹਾਂ ਤੋਂ ਪੈਸੇ ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮਾਂ ’ਤੇ ਲਾਏ ਗਏ ਪੈਸੇ ਲੈਣ ਦੇ ਦੋਸ਼ ਸਾਬਤ ਨਹੀਂ ਹੁੰਦੇ ਤਾਂ ਦੋਸ਼ ਲਾਉਣ ਵਾਲਿਆਂ ਖ਼ਿਲਾਫ਼ ਵਿਭਾਗ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਪੰਚਾਇਤਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਮਾਮਲੇ ਵਿਚ ਕਾਰਵਾਈ ਨਾ ਕੀਤੀ ਗਈ ਤਾਂ ਆਸ-ਪਾਸ ਦੇ ਪਿੰਡਾਂ ਦੇ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।