ਪੈਨਸ਼ਨਰਾਂ ਨੇ ਆਗਾਮੀ ਸੰਘਰਸ਼ਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਲਿਆ ਪ੍ਰਣ
ਤਪਾ ਮੰਡੀ, 10 ਸਤੰਬਰ (ਪ੍ਰਵੀਨ ਗਰਗ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮਹੀਨਾਵਾਰ ਮੀਟਿੰਗ ਯੂਨਿਟ ਪ੍ਰਧਾਨ ਚਾਨਣ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਡੀ ਗਿਣਤੀ ’ਚ ਪੈਨਸ਼ਨਰ ਸਾਥੀ ਸ਼ਾਮਿਲ ਹੋਏ।
ਤਪਾ ਮੰਡੀ, 10 ਸਤੰਬਰ (ਪ੍ਰਵੀਨ ਗਰਗ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮਹੀਨਾਵਾਰ ਮੀਟਿੰਗ ਯੂਨਿਟ ਪ੍ਰਧਾਨ ਚਾਨਣ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਡੀ ਗਿਣਤੀ ’ਚ ਪੈਨਸ਼ਨਰ ਸਾਥੀ ਸ਼ਾਮਿਲ ਹੋਏ। ਮੀਟਿੰਗ ਵਿਚ ਵੱਖ-ਵੱਖ ਪੈਨਸ਼ਨਰ ਸਾਥੀਆਂ ਸੁਖਦੇਵ ਸ਼ਰਮਾ, ਮਾਸਟਰ ਸੋਹਣ ਲਾਲ, ਭਜਨ ਸਿੰਘ ਉੱਗੋਕੇ, ਨੱਥੂ ਰਾਮ, ਹਰਪਾਲ ਸਿੰਘ, ਰੂਪ ਚੰਦ ਪਾਵਰਕਾਮ, ਜੋਗਿੰਦਰ ਨਾਥ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਆਪਣੇ ਸੰਬੋਧਨ ਵਿਚ ਉਨ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਜਥੇਬੰਦੀ ਦੀ ਅਗਲੇਰੀ ਰਣਨੀਤੀ ਸਬੰਧੀ ਵਿਚਾਰ ਚਰਚਾ ਕੀਤੀ। ਬੀਤੇ ਦਿਨੀਂ ਹਾਈ ਕੋਰਟ ਵਿਚ ਚੱਲ ਰਹੀਆਂ ਸੁਣਵਾਈਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਨ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ। ਸਾਰੇ ਸਾਥੀਆਂ ਵਲੋਂ ਸਾਂਝੇ ਫ਼ਰੰਟ ਵਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ ਆਗਾਮੀ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ ਗਿਆ। ਮੀਟਿੰਗ ਵਿਚ ਨਵੇਂ ਆਏ ਸਾਥੀਆਂ ਪ੍ਰਦੀਪ ਕੁਮਾਰ ਬਾਂਸਲ ਅਤੇ ਗੁਰਤੇਜ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੱਤਰ ਭਾਰਤ ਭੂਸ਼ਨ, ਅੱਛਰੂ ਰਾਮ, ਦੇਵਰਾਜ ਗਰਗ, ਸਤਦੇਵ ਸ਼ਰਮਾ, ਮਲਕੀਤ ਸਿੰਘ, ਰਮੇਸ਼ਵਰ ਦਾਸ, ਮੇਵਾ ਸਿੰਘ, ਪ੍ਰਕਾਸ਼ ਚੰਦ, ਮੇਜਰ ਸਿੰਘ, ਸੁਰਜੀਤ ਸਿੰਘ, ਅਜਮੇਰ ਸਿੰਘ, ਬਲਵਿੰਦਰ ਕੁਮਾਰ, ਜ਼ੋਰਾ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ ।