09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸੂਫ਼ੀ ਸੰਤ ਸਮਾਜ ਭਲਾਈ ਬੋਰਡ ਪੰਜਾਬ ਸਰਕਾਰ ਵਲੋਂ ਬਾਬਾ ਨਵਾਬ ਖ਼ਾਨ ਬੀਹਲਾ ਬਣੇ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ

ਟੱਲੇਵਾਲ, 8 ਸਤੰਬਰ (ਸੋਨੀ ਚੀਮਾ)-ਜਲੰਧਰ ਵਿਖੇ ਸੂਫ਼ੀ ਸੰਤ ਸਮਾਜ ਵੈੱਲਫੇਅਰ ਬੋਰਡ ਪੰਜਾਬ ਸਰਕਾਰ ਵਲੋਂ ਸੂਫ਼ੀ ਸੰਤ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਰੂਹਾਨੀ ਸਮਾਜਿਕ ਸਮਾਗਮ ਵਿਚ ਪੰਜਾਬ ਭਰ ਤੋਂ ਆਏ ਵੱਡੀ ਗਿਣਤੀ ਵਿਚ ਸੰਤਾਂ, ਮਹਾਂਪੁਰਖਾਂ, ਫ਼ਕੀਰਾਂ ਅਤੇ ਦਰਵੇਸ਼ਾਂ ਨੇ ਸ਼ਿਰਕਤ ਕਰ ਕੇ ਆਪਣੀ ਹਾਜ਼ਰੀ ਲਵਾਈ ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਟੱਲੇਵਾਲ, 8 ਸਤੰਬਰ (ਸੋਨੀ ਚੀਮਾ)-ਜਲੰਧਰ ਵਿਖੇ ਸੂਫ਼ੀ ਸੰਤ ਸਮਾਜ ਵੈੱਲਫੇਅਰ ਬੋਰਡ ਪੰਜਾਬ ਸਰਕਾਰ ਵਲੋਂ ਸੂਫ਼ੀ ਸੰਤ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਰੂਹਾਨੀ ਸਮਾਜਿਕ ਸਮਾਗਮ ਵਿਚ ਪੰਜਾਬ ਭਰ ਤੋਂ ਆਏ ਵੱਡੀ ਗਿਣਤੀ ਵਿਚ ਸੰਤਾਂ, ਮਹਾਂਪੁਰਖਾਂ, ਫ਼ਕੀਰਾਂ ਅਤੇ ਦਰਵੇਸ਼ਾਂ ਨੇ ਸ਼ਿਰਕਤ ਕਰ ਕੇ ਆਪਣੀ ਹਾਜ਼ਰੀ ਲਵਾਈ । ਇਸ ਮੌਕੇ ਬੋਰਡ ਦੇ ਪ੍ਰਮੁੱਖ ਅਹੁਦੇਦਾਰ ਅਤੇ ਮੁੱਖ ਮਹਿਮਾਨ ਵਜੋਂ ਬਾਬਾ ਦੀਪਕ ਸ਼ਾਹ ਚੇਅਰਮੈਨ ਪੰਜਾਬ, ਪੱਪੂ ਸ਼ਾਹ ਦੇਵਗਨ ਪ੍ਰਧਾਨ, ਬਾਬਾ ਸ਼ੇਰ ਰਹੀਮ ਚੇਅਰਮੈਨ ਅਤੇ ਬਾਬਾ ਸ਼ੌਕਤ ਅਲੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਸਮੇਂ ਬੋਰਡ ਵਲੋਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਬੀਹਲਾ ਦੇ ਬਾਬਾ ਨਵਾਬ ਖ਼ਾਨ ਨੂੰ ਜ਼ਿਲ੍ਹਾ ਬਰਨਾਲਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਾਬਾ ਦੀਪਕ ਸਾਹ ਜੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਤੋਂ ਹੀ ਸੂਫ਼ੀ, ਸੰਤਾਂ, ਪੀਰਾਂ, ਫ਼ਕੀਰਾਂ ਅਤੇ ਦਰਵੇਸ਼ਾਂ ਦੀ ਰਹਿਮਤ ਵਾਲੀ ਧਰਤੀ ਰਹੀ ਹੈ। ਸਾਡੇ ਸੂਫ਼ੀ ਦਰਵੇਸ਼ਾਂ ਨੇ ਸਦੀਆਂ ਤੋਂ ਭਾਈਚਾਰਕ, ਪ੍ਰੇਮ, ਅਮਨ, ਸ਼ਾਂਤੀ ਅਤੇ ਇਨਸਾਨੀਅਤ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਸਾਰੇ ਸੰਤ ਮਹਾਂਪੁਰਸ਼ ਅਤੇ ਦਰਵੇਸ਼ ਨਿਯੁਕਤ ਚੇਅਰਮੈਨ ਬਾਬਾ ਨਵਾਬ ਖ਼ਾਨ ਬੀਹਲਾ ਨਾਲ ਜੁੜ ਕੇ ਉਨ੍ਹਾਂ ਦਾ ਪੂਰਨ ਸਮਰਥਨ ਕਰਨ । ਨਵ-ਨਿਯੁਕਤ ਚੇਅਰਮੈਨ ਬਾਬਾ ਨਵਾਬ ਖ਼ਾਨ ਬੀਹਲਾ ਨੇ ਧੰਨਵਾਦ ਕਰਦਿਆਂ ਕਿਹਾ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦੀ ਹਾਂ ।
Ad Position 22
No active advertisement
ਪਿਛਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਅਸਫਲਤਾ ‘ਆਪ’ ਸਰਕਾਰ ਨੂੰ ਨਹੀਂ ਆ ਰਹੀ ਰਾਸ-ਬਿੱਟੂ ਦੀਵਾਨਾ ਅਗਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਭਾਸ਼ਨ ਤੇ ਡਿਬੇਟ ਮੁਕਾਬਲੇ ਕਰਵਾਏ
Ad Position 24