29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੁਰਾਣੇ ਬਾਜ਼ਾਰ ਵਿਚ ਇੱਕ ਘਰ ’ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ

ਬਰਨਾਲਾ, 28 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਸਥਾਨਕ ਪੁਰਾਣਾ ਬਾਜ਼ਾਰ ਵਿਚ ਗੁਰਦੁਆਰਾ ਕਲਗ਼ੀਧਰ ਸਾਹਿਬ ਦੇ ਸਾਹਮਣੇ ਭੀੜ ਭਰੇ ਇਲਾਕੇ ’ਚ ਇੱਕ ਘਰੋਂ ਵਿਚੋਂ ਦਿਨ ਦਿਹਾੜੇ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਹੋ ਗਈ ਹੈ। ਘਰ ਦੇ ਮਾਲਕ ਜਸਵੀਰ ਸਿੰਘ ਕਾਕਾ ਪੇਂਟਰ ਨੇ ਦੱਸਿਆ ਕਿ ਬੀਤੀ ਕੱਲ੍ਹ ਉਹ ਤੇ ਉਸ ਦੀ ਪਤਨੀ ਘਰੋਂ ਬਾਹਰ ਗਏ ਹੋਏ ਸਨ ਅਤੇ ਬੇਟਾ ਵੀ ਪੜ੍ਹਨ ਲਈ ਗਿਆ ਹੋਇਆ ਸੀ।

Ad Position 21
No active advertisement
ਅਜੀਤ ਡੈਸਕ 29-08-2026
ਬਰਨਾਲਾ, 28 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਸਥਾਨਕ ਪੁਰਾਣਾ ਬਾਜ਼ਾਰ ਵਿਚ ਗੁਰਦੁਆਰਾ ਕਲਗ਼ੀਧਰ ਸਾਹਿਬ ਦੇ ਸਾਹਮਣੇ ਭੀੜ ਭਰੇ ਇਲਾਕੇ ’ਚ ਇੱਕ ਘਰੋਂ ਵਿਚੋਂ ਦਿਨ ਦਿਹਾੜੇ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਹੋ ਗਈ ਹੈ। ਘਰ ਦੇ ਮਾਲਕ ਜਸਵੀਰ ਸਿੰਘ ਕਾਕਾ ਪੇਂਟਰ ਨੇ ਦੱਸਿਆ ਕਿ ਬੀਤੀ ਕੱਲ੍ਹ ਉਹ ਤੇ ਉਸ ਦੀ ਪਤਨੀ ਘਰੋਂ ਬਾਹਰ ਗਏ ਹੋਏ ਸਨ ਅਤੇ ਬੇਟਾ ਵੀ ਪੜ੍ਹਨ ਲਈ ਗਿਆ ਹੋਇਆ ਸੀ। ਜਦੋਂ ਸ਼ਾਮੀਂ 5:30 ਵਜੇ ਦੇ ਕਰੀਬ ਬੇਟਾ ਗੁਰਪ੍ਰੀਤ ਸਿੰਘ ਘਰ ਆਇਆ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਹੋਇਆ ਪਿਆ ਸੀ। ਉਹ ਗੁਆਂਢੀਆਂ ਤੋਂ ਪੌੜੀ ਲੈ ਕੇ ਕੰਧ ਰਾਹੀਂ ਜਦੋਂ ਘਰ ਵਿਚ ਦਾਖਲ ਹੋਇਆ ਤਾਂ ਉਸ ਨੇ ਦੇਖਿਆ ਕਿ ਘਰ ਦੇ ਇੱਕ ਕਮਰੇ ਦੇ ਬਾਹਰ ਲੱਗਿਆ ਹੋਇਆ ਜਿੰਦਰਾ ਟੁੱਟਾ ਪਿਆ ਅਤੇ ਕਮਰੇ ਵਿਚ ਲੋਹੇ ਦੀ ਅਲਮਾਰੀ ਵੀ ਖੁੱਲ੍ਹੀ ਪਈ ਹੈ ਤੇ ਸਾਰਾ ਸਮਾਨ ਖਿੱਲਰਿਆ ਪਿਆ ਸੀ। ਜਸਵੀਰ ਸਿੰਘ ਨੇ ਦੱਸਿਆ ਕਿ ਚੋਰ ਪਿੱਛੋਂ ਦੀ ਛੱਤ ਰਾਹੀਂ ਘਰ ਵਿਚ ਦਾਖਲ ਹੋਏ ਸਨ ਅਤੇ ਉਹ ਅਲਮਾਰੀ ਵਿਚ ਪਈਆਂ 2 ਜੋੜੇ ਸੋਨੇ ਦੇ ਬਾਲੀਆਂ, ਇੱਕ ਸੋਨੇ ਦੀ ਛਾਂਪ ਅਤੇ 67 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਵਲੋਂ ਕੱਲ੍ਹ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਮੁਲਾਜ਼ਮਾਂ ਵਲੋਂ ਆ ਕੇ ਮੌਕਾ ਵੀ ਦੇਖਿਆ ਗਿਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਕਾਰ ਸਮੇਤ ਕਾਬੂ ਕੀਤੇ ਵਿਅਕਤੀ ਨਾਲ ਐਕਸਾਈਜ਼ ਵਿਭਾਗ ਤੇ ਪੁਲਿਸ ਕਰਮਚਾਰੀ। ਐਕਸਾਈਜ਼ ਵਿਭਾਗ ਦੀ ਵੱਡੀ ਪ੍ਰਾਪ... ਅਗਲੀ ਖ਼ਬਰ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਪਾਰਥ ਬਿਸਵਾਸ ਵਲੋਂ ਬਰਨਾਲਾ ’ਚ ਭਲਾਈ ਸਕੀਮਾਂ ਦਾ ਜਾਇਜ਼ਾ
Ad Position 24