ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕੀਤਾ ਕਾਬੂ
ਟੱਲੇਵਾਲ, 27 ਅਗਸਤ (ਸੋਨੀ ਚੀਮਾ)-ਪੁਲਿਸ ਚੌਂਕੀ ਪੱਖੋ ਕੈਂਚੀਆਂ ਦੇ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ ਨਾਜਾਇਜ਼ ਰੂੜੀ ਮਾਰਕਾ ਸ਼ਰਾਬ ਤੇ ਲਾਹਣ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਨੇ ਦੱਸਿਆ ਕਿ ਮੁਖ਼ਬਰ ਦੀ ਇਤਲਾਹ ’ਤੇ ਪਿੰਡ ਚੀਮਾ ਨਾਲ ਸਬੰਧਿਤ ਹਰਬੰਸ ਸਿੰਘ ਦੇ ਘਰੋਂ 50 ਲੀਟਰ ਲਾਹਣ ਅਤੇ 6 ਬੋਤਲਾਂ ਨਾਜਾਇਜ਼ ਕਸੀਦੀ ਹੋਈ ਰੂੜੀ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ।
ਅਜੀਤ ਡੈਸਕ
28-08-2026