ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਸਕੂਲੀ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤੇ
ਬਰਨਾਲਾ, 26 ਅਗਸਤ (ਅਸ਼ੋਕ ਭਾਰਤੀ)-ਬੀ. ਵੀ.
ਬਰਨਾਲਾ, 26 ਅਗਸਤ (ਅਸ਼ੋਕ ਭਾਰਤੀ)-ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੂਲੀ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਦਿੱਤੀ ਤੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿਚ ਚਾਰ ਸੋਨੇ, ਅੱਠ ਚਾਂਦੀ ਅਤੇ ਸੱਤ ਤਾਂਬੇ ਦੇ ਤਗਮੇ ਜਿੱਤੇ ਹਨ। ਅੰਡਰ-19 ਲੜਕਿਆਂ ਦੇ ਵਰਗ ਵਿਚ ਅਮਨਪ੍ਰੀਤ ਸਿੰਘ ਢਿੱਲੋਂ, ਜਮਾਤ 10ਵੀ ਨੇ 81-91 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ ਜਿੱਤਿਆ। ਅੰਡਰ-17 ਕੁੜੀਆਂ ਦੇ ਵਰਗ ਵਿਚ 8ਵੀਂ ਜਮਾਤ ਦੀ ਮਾਨਸੀ ਨੇ 60-63 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ, ਸੀਰਤ ਕੌਰ ਨੇ -42 ਕਿਲੋਗ੍ਰਾਮ ਵਰਗ ਵਿਚ ਚਾਂਦੀ, ਖੁਸ਼ਪ੍ਰੀਤ ਕੌਰ ਨੇ 44-46 ਕਿਲੋਗ੍ਰਾਮ ਵਰਗ ਵਿਚ, ਇਨਾਇਤ ਨੇ 46-48 ਕਿਲੋਗ੍ਰਾਮ ਵਰਗ ਵਿਚ, ਕਮਲਦੀਪ ਕੌਰ ਨੇ 54-57 ਕਿਲੋਗ੍ਰਾਮ ਵਰਗ ਵਿਚ ਅਤੇ ਹਰਕੀਰਤ ਕੌਰ ਨੇ 57-60 ਕਿਲੋਗ੍ਰਾਮ ਵਰਗ ਵਿਚ ਚਾਂਦੀ ਦੇ ਤਗਮੇ ਜਿੱਤੇ। ਓਜਸਵਨੀ ਸ਼ਰਮਾ, ਮੋਹਿਕਾ ਅਤੇ ਮੰਨਤ ਕੌਰ ਬਾਵਾ ਨੇ ਕ੍ਰਮਵਾਰ 42-44, 48-50 ਅਤੇ 52-54 ਕਿਲੋਗ੍ਰਾਮ ਭਾਰ ਵਰਗ ਵਿਚ ਤਾਂਬੇ ਦੇ ਤਗਮੇ ਜਿੱਤੇ। ਅੰਡਰ-17 ਲੜਕਿਆਂ ਦੇ ਵਰਗ ਵਿਚ 10ਵੀਂ ਜਮਾਤ ਦੇ ਵਿਦਿਆਰਥੀ ਦੇਸ਼ਵੀਰ ਸਿੰਘ ਨੇ 75-80 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ, ਗੁਰਨੂਰ ਸਿੰਘ ਨੇ 46-48 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗਮਾ, ਅਨੰਤਵੀਰ ਸਿੰਘ ਨੇ 54-57 ਕਿਲੋਗ੍ਰਾਮ ਵਰਗ ਵਿਚ ਅਤੇ ਬਿਕਰਮਜੀਤ ਸਿੰਘ ਨੇ 70-75 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਪ੍ਰਣਵ, ਰਾਜਵੀਰ ਸਿੰਘ ਅਤੇ ਅਭਿਨਵ ਸ਼ਰਮਾ ਨੇ ਕ੍ਰਮਵਾਰ 50-52, -46 ਅਤੇ +80 ਕਿਲੋਗ੍ਰਾਮ ਭਾਰ ਵਰਗ ਵਿਚ ਤਾਂਬੇ ਦੇ ਤਗਮੇ ਜਿੱਤੇ। ਅੰਡਰ-14 ਲੜਕਿਆਂ ਦੇ ਵਰਗ ’ਚ 7ਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਨੇ 32-34 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ। ਨਵਜੋਤ ਸਿੰਘ ਨੇ 28-30 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗਮਾ ਅਤੇ ਗੁਰਵਿੰਦਰ ਸਿੰਘ ਨੇ 34-36 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗਮਾ, ਰਿਤਵਿਕ ਸ਼ਰਮਾ ਨੇ 3 0-32 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਗਮਾ ਅਤੇ ਅਨਮੋਲ ਕੁਮਾਰ ਨੇ 38-40 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ। ਜੇਤੂ ਵਿਦਿਆਰਥੀ ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਲਈ ਚੁਣੇ ਗਏ। ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਜੇਤੂ ਵਿਦਿਆਰਥੀ, ਮੁੱਕੇਬਾਜ਼ੀ ਕੋਚ ਜਸਵੀਰ ਸਿੰਘ ਨੇ ਵਧਾਈ ਦਿੱਤੀ।