ਸਰਪੰਚ ਕੁਲਦੀਪ ਸਿੰਘ ਕੀਪਾ ਭੋਤਨਾ ਨੂੰ ਸਦਮਾ, ਫੁੱਫੜ ਦਾ ਦਿਹਾਂਤ
ਟੱਲੇਵਾਲ, 25 ਅਗਸਤ (ਸੋਨੀ ਚੀਮਾ)-ਪਿੰਡ ਭੋਤਨਾ ਦੇ ਮੌਜੂਦਾ ਸਰਪੰਚ ਕੁਲਦੀਪ ਸਿੰਘ ਕੀਪਾ ਧਾਲੀਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਫੁੱਫੜ ਜੋਰਾ ਸਿੰਘ ਸਰਾਂ ਕੈਨੇਡਾ ਵਾਸੀ ਡੱਲਾ ਦਿਲ ਦੇ ਦੌਰੇ ਕਾਰਨ ਅਚਾਨਕ ਇਸ ਦੁਨੀਆਂ ਤੋਂ ਰੁਖਸਤ ਹੋ ਗਏ। ਉਨ੍ਹਾਂ ਦੀ ਮੌਤ ’ਤੇ ਸਮੂਹ ਧਾਲੀਵਾਲ ਪਰਿਵਾਰ ਅਤੇ ਸਰਾਂ ਪਰਿਵਾਰ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਜਥੇਬੰਦੀਆਂ, ਪੰਚਾਇਤੀ ਨੁਮਾਇੰਦਿਆ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਜੋਰਾ ਸਿੰਘ ਸਰਾਂ
26-08-2026