24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

... ਆਖ਼ਰ ਕਿਸੇ ਨੇ ਪੁੱਟੀ 15 ਦਿਨ ਪਹਿਲਾਂ 90 ਲੱਖ ਰੁਪਏ ਦੀ ਲਾਗਤ ਨਾਲ ਬਣੀ ਕੱਚਾ ਕਾਲਜ ਰੋਡ ਦੀ ਸੜਕ

ਬਰਨਾਲਾ, 23 ਅਗਸਤ (ਨਰਿੰਦਰ ਅਰੋੜਾ)-ਬਰਨਾਲਾ ਸ਼ਹਿਰ ਦੇ ਕੇ. ਸੀ.

Ad Position 21
No active advertisement
ਅਜੀਤ ਡੈਸਕ 24-08-2026
ਬਰਨਾਲਾ, 23 ਅਗਸਤ (ਨਰਿੰਦਰ ਅਰੋੜਾ)-ਬਰਨਾਲਾ ਸ਼ਹਿਰ ਦੇ ਕੇ.ਸੀ. ਰੋਡ ਦੀ ਸੜਕ ਜੋ 15 ਦਿਨ ਪਹਿਲਾਂ 90 ਲੱਖ ਰੁਪਏ ਦੀ ਲਾਗਤ ਬਣੀ ਸੀ, ਨੂੰ ਅੱਜ ਜੇ.ਸੀ.ਬੀ. ਮਸ਼ੀਨ ਨਾਲ ਪੁੱਟ ਦਿੱਤਾ ਗਿਆ। ਲੇਕਿਨ ਇਹ ਸੜਕ ਕਿਸ ਵਲੋਂ ਪੁੱਟੀ ਗਈ, ਬਾਰੇ ਨਾ ਤਾਂ ਸੀਵਰੇਜ ਵਿਭਾਗ ਨੂੰ ਪਤਾ ਹੈ ਅਤੇ ਨਾ ਹੀ ਨਗਰ ਨਿਗਮ ਬਰਨਾਲਾ ਨੂੰ। ਪਰ ਜਿਸ ਨੇ ਵੀ ਇਹ ਸੜਕ ਪੁੱਟੀ ਹੈ, ਉਸ ਨੂੰ ਭਲੀਭਾਂਤ ਪਤਾ ਸੀ ਕਿ ਐਤਵਾਰ ਨੂੰ ਸਰਕਾਰੀ ਦਫ਼ਤਰ ਬੰਦ ਹੁੰਦੇ ਹਨ ਅਤੇ ਕੋਈ ਅਧਿਕਾਰੀ ਮੌਜੂਦ ਨਹੀਂ ਹੁੰਦਾ। ਇਸੇ ਕਾਰਨ ਉਸ ਵਲੋਂ ਐਤਵਾਰ ਦਾ ਫਾਇਦਾ ਚੁੱਕਿਆ ਗਿਆ ਅਤੇ ਨਵੀਂ ਬਣੀ ਸੜਕ ਨੂੰ ਪੁੱਟ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸੜਕ ਦਾ ਉਦਘਾਟਨ ਮਿਤੀ 9 ਅਗਸਤ ਨੂੰ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਵਲੋਂ ਕੀਤਾ ਗਿਆ ਸੀ। ਅਜੇ 15 ਦਿਨ ਵੀ ਪੂਰੇ ਨਹੀਂ ਹੋਏ ਸਨ ਕਿ ਸਰਕਾਰੀ ਸਕੂਲ ਦੀ ਬੈਕਸਾਈਡ ਤੋਂ ਕੇ.ਸੀ. ਰੋਡ ਵੱਲ ਕਿਸੇ ਵਲੋਂ ਕਈ ਫੁੱਟ ਤੱਕ ਸੜਕ ਨੂੰ ਜੇ.ਸੀ.ਬੀ. ਨਾਲ ਪੁੱਟ ਦਿੱਤਾ ਗਿਆ। ਸੜਕ ਪੁੱਟਣ ਤੋਂ ਬਾਅਦ ਉਸ ਨੂੰ ਮਿੱਟੀ ਨਾਲ ਭਰ ਕੇ ਉੱਪਰੋਂ ਦੱਬ ਦਿੱਤਾ ਗਿਆ। ਦੱਸਣਯੋਗ ਹੈ ਕਿ ਸੜਕ ਬਣਨ ਤੋਂ ਪਹਿਲਾਂ ਨਗਰ ਨਿਗਮ ਵਲੋਂ ਸ਼ਹਿਰ ਵਿਚ ਮੁਨਿਆਦੀ ਵੀ ਕਰਵਾਈ ਗਈ ਸੀ ਕਿ ਜੇਕਰ ਕਿਸੇ ਦਾ ਵੀ ਸੀਵਰੇਜ ਜਾਂ ਕੋਈ ਹੋਰ ਕੰਮ ਬਕਾਇਆ ਹੈ ਤਾਂ ਪਹਿਲਾਂ ਕਰਵਾ ਲਿਆ ਜਾਵੇ ਤਾਂ ਜੋ ਨਵੀਂ ਸੜਕ ਨੂੰ ਬਾਅਦ ਵਿਚ ਪੁੱਟਣਾ ਨਾ ਪਵੇ। ਜਦੋਂ ਇਸ ਸਬੰਧੀ ਸੀਵਰੇਜ ਬੋਰਡ ਦੇ ਐਸ.ਡੀ.ਓ. ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਕੋਲ ਤਾਂ ਜੇ.ਸੀ.ਬੀ. ਮਸ਼ੀਨ ਹੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਵਿਭਾਗ ਵਲੋਂ ਸੜਕ ਪੁੱਟੀ ਗਈ ਹੈ। ਸੀਵਰੇਜ ਦੀ ਸਮੱਸਿਆ ਕਾਰਨ ਕਿਸੇ ਵਿਅਕਤੀ ਵਲੋਂ ਆਪਣੇ ਪੱਧਰ ’ਤੇ ਸੜਕ ਪੁੱਟ ਕੇ ਕੰਮ ਕਰਵਾਇਆ ਗਿਆ ਹੈ। ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵੀਂ ਸੜਕ ਬਣਾਉਣ ਤੋਂ ਪਹਿਲਾਂ ਮੁਨਿਆਦੀ ਦੇ ਨਾਲ-ਨਾਲ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਵੀ ਕੀਤੀ ਗਈ ਸੀ। ਸਾਰਿਆਂ ਨੂੰ ਸਪੱਸ਼ਟ ਕਿਹਾ ਗਿਆ ਸੀ ਕਿ ਜੋ ਵੀ ਕੰਮ ਪੈਂਡਿੰਗ ਹੈ, ਉਹ ਪਹਿਲਾਂ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਨਵੀਂ ਸੜਕ ਬਣਨ ਤੋਂ ਬਾਅਦ ਉਸ ਨੂੰ ਦੁਬਾਰਾ ਪੁੱਟਣਾ ਨਾ ਪਵੇ। ਉਨ੍ਹਾਂ ਕਿਹਾ ਕਿ ਜਿਸ ਕਿਸੇ ਦੇ ਕਹਿਣ ’ਤੇ ਜਾਂ ਜਿਸ ਵਲੋਂ ਵੀ ਇਹ ਸੜਕ ਪੁੱਟੀ ਗਈ ਹੈ, ਦੀ ਜਾਂਚ ਕਰ ਕੇ ਉਸ ਵਿਰੁੱਧ ਬਣਦੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਨੇ 12 ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 4.68 ਲੱਖ ਦੀ ਲਾਗਤ ਨਾਲ ਮੁਹੱਈਆ ਕਰਾਏ ਗ... ਅਗਲੀ ਖ਼ਬਰ ਨਗਰ ਕੌਂਸਲ ਦੇ ਪ੍ਰਧਾਨ ਸੁਮਨ ਲਾਲ ਅਤੇ ਬਸਪਾ ਐਮ.ਸੀ. ਦਾ ਸਨਮਾਨ
Ad Position 24