20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਇਲਾਕੇ ਲਈ ਚਾਨਣ ਮੁਨਾਰਾ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ

ਲੌਂਗੋਵਾਲ, 19 ਅਗਸਤ (ਵਿਨੋਦ, ਖੰਨਾ)-ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਇੱਕ ਅੰਗਰੇਜ਼ੀ ਮਾਧਿਅਮ ਸਹਿ-ਵਿਦਿਅਕ ਸਕੂਲ ਹੈ ਜੋ ਸੀ. ਬੀ.

Ad Position 21
No active advertisement
ਅਜੀਤ ਡੈਸਕ 20-08-2026
ਲੌਂਗੋਵਾਲ, 19 ਅਗਸਤ (ਵਿਨੋਦ, ਖੰਨਾ)-ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਇੱਕ ਅੰਗਰੇਜ਼ੀ ਮਾਧਿਅਮ ਸਹਿ-ਵਿਦਿਅਕ ਸਕੂਲ ਹੈ ਜੋ ਸੀ.ਬੀ.ਐਸ.ਈ., ਨਵੀਂ ਦਿੱਲੀ ਨਾਲ ਸੰਬੰਧਿਤ ਹੈ, ਜਿਸ ਦੀ ਸਥਾਪਨਾ 14 ਅਪ੍ਰੈਲ 1994 ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਦੁਆਰਾ ਕੀਤੀ ਗਈ ਸੀ। ਸਕੂਲ ਦਾ ਉਦੇਸ਼ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ ਅਤੇ ਵਿਦਿਆਰਥੀਆਂ ਨੂੰ ਅੱਜ ਦੀ ਬਹੁਤ ਹੀ ਮੁਕਾਬਲੇ ਵਾਲੀ ਦੁਨੀਆ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਹੈ। ਸਕੂਲ ਦਾ ਨਾਮ ਮਹਾਨ ਸ਼ਹੀਦ ਭਾਈ ਦਿਆਲਾ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ, ਜੋ ਕਿ ਲੌਂਗੋਵਾਲ ਦੇ ਵਸਨੀਕ ਸਨ।ਸ਼ਹੀਦ ਭਾਈ ਦਿਆਲਾ ਜੀ ਸਿੱਖ ਪੰਥ ਦੇ ਸ਼ੁਰੂਆਤੀ ਸ਼ਹੀਦ ਸਨ। ਸਕੂਲ ਨਰਸਰੀ ਤੋਂ ਬਾਰ੍ਹਵੀਂ ਤੱਕ ਸਾਇੰਸ, ਕਾਮਰਸ ਅਤੇ ਹਿਊਮੈਨਿਟੀਜ਼ ਸਟ੍ਰੀਮ ਨਾਲ ਕਲਾਸਾਂ ਚਲਾਉਂਦਾ ਹੈ। ਇਸ ਸਕੂਲ ਵਿੱਚ 2400 ਵਿਦਿਆਰਥੀਆਂ ਦੀ ਗਿਣਤੀ ਹੈ। ਇਸ ਸਕੂਲ ਵਿੱਚ 145 ਸਟਾਫ਼ ਮੈਂਬਰ ਹਨ ਜੋ ਇਸਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯੋਗ ਹਨ। ਸਕੂਲ ਵਿੱਚ ਵਿਸ਼ਾਲ ਸਮਰੱਥਾ ਵਾਲਾ ਅਤਿ ਆਧੁਨਿਕ ਆਡੀਟੋਰੀਅਮ, ਖੁੱਲ੍ਹੇ ਹਵਾਦਾਰ ਕਮਰੇ, ਖੇਡ ਦੇ ਮੈਦਾਨ, ਸੁਰੱਖਿਅਤ ਟਰਾਂਸਪੋਰਟ ਵਿਵਸਥਾ ਤੋਂ ਇਲਾਵਾ ਹਰ ਸਹੂਲਤ ਮੌਜੂਦ ਹੈ। ਮੌਜੂਦਾ ਸਮੇਂ ਵਿਚ ਇਸ ਸਕੂਲ ਦੀ ਦੇਖ ਰੇਖ ਸੰਤ ਲੌਂਗੋਵਾਲ ਜੀ ਦੇ ਅਤਿ ਨਜ਼ਦੀਕੀ ਰਹੇ ਭਾਈ ਮਹਿੰਦਰ ਸਿੰਘ ਦੁੱਲਟ ਦੀ ਅਗਵਾਈ ਵਾਲੀ ਸ਼ਹੀਦ ਭਾਈ ਮਨੀ ਸਿੰਘ ਜੀ ਵਿਦਿਅਕ ਟਰੱਸਟ ਵਲੋਂ ਬਾਖੂਬੀ ਕੀਤੀ ਜਾ ਰਹੀ ਹੈ। ਇਹ ਸਕੂਲ ਉੱਘੇ ਸਿੱਖਿਆ ਸਾਸ਼ਤਰੀ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਰੂਚੀਕਾ ਕੌੜਾ ਨੇ ਨਗਰ ਪੰਚਾਇਤ ਅਮਰਗੜ੍ਹ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅਦਾਲਤ ਦੇ ਫੈਸਲੇ ਦਾ ਸਵਾਗਤ
Ad Position 24