07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਭਾਜਪਾ ਮੰਡਲ ਖਨੌਰੀ ਵਲੋਂ ਕਢੀ ਗਈ ਕਲਸ਼ ਯਾਤਰਾ ਸੁਖਬੀਰ ਸਿੰਘ ਕੈਨੇਡਾ ਨੇ ਬੱਚਿਆਂ ਨੂੰ ਦਸਤਾਰਾਂ ਭੇਟ ਕੀਤੀਆਂ

ਖਨੌਰੀ, 6 ਅਗਸਤ (ਬਲਵਿੰਦਰ ਸਿੰਘ ਥਿੰਦ)- ਭਾਰਤੀ ਜਨਤਾ ਪਾਰਟੀ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਭਾਜਪਾ ਮੰਡਲ ਖਨੌਰੀ ਵਲੋਂ ਅੱਜ ਵੱਖ-ਵੱਖ ਪਿੰਡਾਂ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਕਲਸ਼ ਯਾਤਰਾ ਕੱਢੀ ਗਈ। ਇਸ ਮੌਕੇ ਪਿੰਡਾਂ ਦੇ ਧਾਰਮਿਕ ਸਥਾਨਾਂ ’ਤੇ ਪਵਿੱਤਰ ਕਲਸ਼ਾਂ ਦੀ ਸਥਾਪਨਾ ਕੀਤੀ ਗਈ।

Ad Position 21
No active advertisement
ਖਨੌਰੀ ਨੇੜਲੇ ਪਿੰਡ ਭੁੱਲਣ ਵਿਖੇ ਭਾਜਪਾ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਦੇ ਪਤਵੰਤੇ। ਤਸਵੀਰ: ਬਲਵਿੰਦਰ ਸਿੰਘ ਥਿੰਦ 07-08-2026
ਖਨੌਰੀ, 6 ਅਗਸਤ (ਬਲਵਿੰਦਰ ਸਿੰਘ ਥਿੰਦ)- ਭਾਰਤੀ ਜਨਤਾ ਪਾਰਟੀ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਭਾਜਪਾ ਮੰਡਲ ਖਨੌਰੀ ਵਲੋਂ ਅੱਜ ਵੱਖ-ਵੱਖ ਪਿੰਡਾਂ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਕਲਸ਼ ਯਾਤਰਾ ਕੱਢੀ ਗਈ। ਇਸ ਮੌਕੇ ਪਿੰਡਾਂ ਦੇ ਧਾਰਮਿਕ ਸਥਾਨਾਂ ’ਤੇ ਪਵਿੱਤਰ ਕਲਸ਼ਾਂ ਦੀ ਸਥਾਪਨਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਮੰਡਲ ਖਨੌਰੀ ਦੇ ਜਨਰਲ ਸਕੱਤਰ ਰਿਸ਼ੀਪਾਲ ਖਟਕੜ ਅਤੇ ਮੰਡਲ ਉੱਪ ਪ੍ਰਧਾਨ ਜਗਜੀਤ ਸਿੰਘ ਗੋਠਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਜਨਮ ਭੂਮੀ ਵਾਰਾਣਸੀ-ਕਾਂਸ਼ੀ ਤੋਂ ਆਈ ਕਲਸ਼ ਯਾਤਰਾ ਦਾ ਖਨੌਰੀ ਮੰਡਲ ਵਲੋਂ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਕਲਸ਼ ਯਾਤਰਾ ਦੌਰਾਨ ਕੱਚੀ ਖਨੌਰੀ, ਬਨਾਰਸੀ, ਡੇਰਾ ਬੋਪੁਰ, ਅਨਦਾਨਾ ਅਤੇ ਭੁੱਲਣ ਆਦਿ ਪਿੰਡਾਂ ਵਿੱਚ ਸਥਿਤ ਵੱਖ-ਵੱਖ ਮੰਦਰਾਂ ਅਤੇ ਧਾਰਮਿਕ ਸਥਾਨਾਂ ’ਤੇ ਪਵਿੱਤਰ ਕਲਸ਼ਾਂ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਭਾਜਪਾ ਮੰਡਲ ਖਨੌਰੀ ਦੀ ਟੀਮ ਦੇ ਰਿਸ਼ੀਪਾਲ ਖਟਕੜ, ਜਗਜੀਤ ਸਿੰਘ ਗੋਠਵਾਲ, ਸਤਬੀਰ ਸਿੰਘ ਬਨਾਰਸੀ, ਕੁਲਦੀਪ ਸਿੰਘ ਫੌਜੀ, ਡਾ. ਪ੍ਰੇਮ ਬਾਂਸਲ, ਡਾ. ਰਾਜੇਸ਼ ਨੈਨ, ਸਤੀਸ਼ ਕੁਮਾਰ ਅਨਦਾਨਾ, ਸੋਨੂੰ ਅਨਦਾਨਾ, ਕਾਲਾ ਰਾਮ, ਸੁਰੇਸ਼ ਕੁਮਾਰ, ਪ੍ਰਿੰਸ ਗਰਗ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਸਥਾਨਕ ਸੰਗਤ ਹਾਜ਼ਰ ਰਹੀ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਮਹਿਲ ਕਲਾਂ ਦੀ ਮੀਟਿੰਗ ਅਗਲੀ ਖ਼ਬਰ ਸੰਸਕਾਰ ਵੈਲੀ ਸਕੂਲ ਦੇ ਖਿਡਾਰੀਆਂ ਦਾ ਅਥਲੈਟਿਕਸ ਤੇ ਸ਼ਤਰੰਜ ’ਚ ਸ਼ਾਨਦਾਰ ਪ੍ਰਦਰਸ਼ਨ ਦੋ ਖਿਡਾਰੀਆਂ ਦੀ ਰਾਸ਼ਟਰੀ ਪੱਧਰ...
Ad Position 24
No active advertisement