07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸੜਕੀ ਹਾਦਸੇ ’ਚ ਇਕ ਵਿਅਕਤੀ ਦੀ ਮੌਤ, ਬੱਚੇ ਸਮੇਤ 4 ਹੋਰ ਗੰਭੀਰ ਜ਼ਖ਼ਮੀ ਸਹੌਰ ਵਿਖੇ 20ਵੀਂ ਸਟੇਟ ਸਟਾਈਲ ਕਬੱਡੀ ਲੀਗ ਸਫਲਤਾਪੂਰਵਕ ਸੰਪੰਨ ਜੇਤੂ ਟੀਮਾਂ ਨੂੰ ਕੀਤਾ ਵਿਸ਼ੇਸ਼ ਤੌਰ ’ਤੇ ਸਨਮਾਨਿਤ

ਮਹਿਲ ਕਲਾਂ, 6 ਅਗਸਤ (ਅਵਤਾਰ ਸਿੰਘ ਅਣਖੀ)- ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ ਘਨੌਰ ਅਤੇ ਜਨਰਲ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਦੀ ਦੇਖ-ਰੇਖ ਹੇਠ ਅੰਡਰ 20 ਨੈਸ਼ਨਲ ਸਟਾਈਲ ਕਬੱਡੀ ਲੀਗ ਮੁੰਡੇ ਅਤੇ ਕੁੜੀਆਂ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਵਲੋਂ ਪਿੰਡ ਸਹੌਰ ਵਿਖੇ ਕਰਵਾਈ ਗਈ। ਮੁੰਡਿਆਂ ਦੀ ਪਹਿਲੀ ਲੀਗ ’ਚ ਬਰਨਾਲਾ ਨੇ 3 ਵਿਚੋਂ 2 ਮੈਚ ਜਿੱਤੇ, ਬਠਿੰਡਾ ਨੇ 1 ਮੈਚ, ਲੁਧਿਆਣਾ ਨੇ 2 ਮੈਚ ਅਤੇ ਸੰਗਰੂਰ ਨੇ 1 ਮੈਚ ਜਿੱਤਿਆ।

Ad Position 21
No active advertisement
ਸਿਵਲ ਹਸਪਤਾਲ ਤਪਾ ਵਿਖੇ ਜ਼ੇਰੇ ਇਲਾਜ ਜ਼ਖਮੀ। ਤਸਵੀਰ : ਪ੍ਰਵੀਨ ਗਰਗ 07-08-2026
ਮਹਿਲ ਕਲਾਂ, 6 ਅਗਸਤ (ਅਵਤਾਰ ਸਿੰਘ ਅਣਖੀ)- ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ ਘਨੌਰ ਅਤੇ ਜਨਰਲ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਦੀ ਦੇਖ-ਰੇਖ ਹੇਠ ਅੰਡਰ 20 ਨੈਸ਼ਨਲ ਸਟਾਈਲ ਕਬੱਡੀ ਲੀਗ ਮੁੰਡੇ ਅਤੇ ਕੁੜੀਆਂ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਵਲੋਂ ਪਿੰਡ ਸਹੌਰ ਵਿਖੇ ਕਰਵਾਈ ਗਈ। ਮੁੰਡਿਆਂ ਦੀ ਪਹਿਲੀ ਲੀਗ ’ਚ ਬਰਨਾਲਾ ਨੇ 3 ਵਿਚੋਂ 2 ਮੈਚ ਜਿੱਤੇ, ਬਠਿੰਡਾ ਨੇ 1 ਮੈਚ, ਲੁਧਿਆਣਾ ਨੇ 2 ਮੈਚ ਅਤੇ ਸੰਗਰੂਰ ਨੇ 1 ਮੈਚ ਜਿੱਤਿਆ। ਦੂਜੇ ਪਾਸੇ, ਕੁੜੀਆਂ ਦੀ ਪੰਜਵੀਂ ਲੀਗ ਵਿਚ ਸ੍ਰੀ ਫ਼ਤਿਹਗੜ੍ਹ ਸਾਹਿਬ ਨੇ 15 ਵਿਚੋਂ 11 ਮੈਚ, ਰੋਪੜ ਨੇ 8 ਮੈਚ, ਫ਼ਿਰੋਜ਼ਪੁਰ ਨੇ 7 ਮੈਚ ਅਤੇ ਪਟਿਆਲਾ ਨੇ 4 ਮੈਚ ਜਿੱਤੇ। ਇਸ ਸਮੇਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਤੇਜਿੰਦਰ ਸਿੰਘ ਮਿੱਡੂਖੇੜਾ, ਚੇਅਰਮੈਨ ਗੁਰਲਾਲ ਸਿੰਘ ਘਨੌਰ ਅਤੇ ਐਮ.ਐਲ.ਏ. ਕੁਲਵੰਤ ਸਿੰਘ ਪੰਡੋਰੀ ਵਲੋਂ ਜੇਤੂ ਟੀਮਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਕਬੱਡੀ ਲੀਗ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਬਲਜੀਤ ਸਿੰਘ, ਸਕੱਤਰ ਹਰਮੇਲ ਸਿੰਘ ਸੰਘੇੜਾ, ਖ਼ਜ਼ਾਨਚੀ ਜਗਰਾਜ ਸਿੰਘ ਭੱਠਲ, ਬਹਾਦਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਓਮ ਪ੍ਰਕਾਸ਼ ਘੰਡਾ ਬੰਨਾ, ਪਰਮਜੀਤ ਸਿੰਘ ਬਡਬਰ, ਤੇਜਿੰਦਰ ਸਿੰਘ ਸੋਨੀ ਮੀਤ ਪ੍ਰਧਾਨ, ਇਕਬਾਲ ਸਿੰਘ ਬਾਲਾ, ਰੁਪਿੰਦਰ ਸਿੰਘ ਕਬੱਡੀ ਕੋਚ, ਗੁਰਦੀਪ ਸਿੰਘ ਚੀਮਾ ਪ੍ਰੈੱਸ ਸਕੱਤਰ ਅਤੇ ਗੁਰਪ੍ਰੀਤ ਸਿੰਘ ਕਬੱਡੀ ਕੋਚ ਨੇ ਅਹਿਮ ਸਹਿਯੋਗ ਦਿੱਤਾ। ਇਸ ਮੌਕੇ ਬਖ਼ਸ਼ੀਸ਼ ਸਿੰਘ ਪ੍ਰਧਾਨ, ਸਕੱਤਰ ਕਰਮਜੀਤ ਸਿੰਘ ਰਾਜਾ ਫ਼ਿਰੋਜ਼ਪੁਰ, ਕੁਲਦੀਪ ਸਿੰਘ ਮਾਨਸਾ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਅਮਨਦੀਪ ਸਿੰਘ ਮੱਲ੍ਹੀ, ਸਕੱਤਰ ਗੁਰਮੀਤ ਸਿੰਘ ਸ਼੍ਰੀ ਫ਼ਤਿਹਗੜ੍ਹ ਸਾਹਿਬ, ਡਾ: ਭੁਪਿੰਦਰ ਸਿੰਘ ਰੋਪੜ, ਪ੍ਰਧਾਨ ਰਣਜੀਤ ਸਿੰਘ ਖ਼ਾਲਸਾ ਸ਼੍ਰੀ ਅੰਮ੍ਰਿਤਸਰ ਸਾਹਿਬ, ਪ੍ਰਧਾਨ ਜਲੌਰ ਸਿੰਘ ਸ਼੍ਰੀ ਮੁਕਤਸਰ ਸਾਹਿਬ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਹਮੀਦੀ ’ਚ ਨੌਜਵਾਨ ਦੀ ਵੱਧ ਨਸ਼ੇ ਨਾਲ ਹੋਈ ਮੌਤ ਮਾਮਲੇ ’ਚ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਕੀਤਾ ਕਾਬੂ ਮਦਰ ਟੀਚਰ ਸਕੂ... ਅਗਲੀ ਖ਼ਬਰ ਪਨਗ੍ਰੇਨ ਦੇ ਗੁਦਾਮ ’ਚੋਂ 35 ਗੱਟੇ ਕਣਕ ਤੇ ਖੇਤਾਂ ’ਚੋਂ ਕੇਬਲ ਤਾਰਾਂ ਚੋਰੀ ਕਰਨ ਵਾਲੇ 4 ਵਿਅਕਤੀ ਗ੍ਰਿਫ਼ਤਾਰ
Ad Position 24
No active advertisement