17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਆਪਸੀ ਭਾਈਚਾਰੇ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ - ਐਸ.ਐਸ.ਪੀ. <br/>

Ad Position 21
No active advertisement
ਅਜੀਤ ਡੈਸਕ 20-02-2026
ਮਲੇਰਕੋਟਲਾ, 19 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਜਨਾਬ ਗਗਨ ਅਜੀਤ ਸਿੰਘ ਨੇ ਰਮਜ਼ਾਨ ਸ਼ਰੀਫ਼ ਦੇ ਅੱਜ ਸ਼ੁਰੂ ਹੋਏ ਪਵਿੱਤਰ ਮਹੀਨੇ ਦੀ ਸਮੂਹ ਜ਼ਿਲ੍ਹੇ ਭਰ ਦੇ ਮੁਸਲਿਮ ਭਾਈਚਾਰੇ ਨੂੰ ਦਿਲੀ ਮੁਬਾਰਕਬਾਦ ਦਿੱਤੀ | ਇਸ ਮੌਕੇ ਐਸ.ਐਸ.ਪੀ. ਜਨਾਬ ਗਗਨ ਅਜੀਤ ਸਿੰਘ ਨੇ ਰਮਜ਼ਾਨ ਸ਼ਰੀਫ਼ ਦੇ ਇਸ ਪਵਿੱਤਰ ਅਤੇ ਬਰਕਤਾਂ ਭਰੇ ਮਹੀਨੇ ਦੌਰਾਨ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਗਈ | ਉਨ੍ਹਾਂ ਕਿਹਾ ਕਿ ਮਲੇਰਕੋਟਲਾ ਪੁਲਿਸ ਵਲੋਂ ਯਕੀਨੀ ਬਣਾਇਆ ਜਾਵੇਗਾ ਕਿ ਸ਼ਹਿਰ ਵਿਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣੀ ਰਹੇ ਤਾਂ ਜੋ ਹਰੇਕ ਇਨਸਾਨ ਆਪਣੇ ਪੂਰੇ ਇੱਕ ਮਹੀਨੇ ਦੇ ਰੋਜ਼ਿਆਂ ਅਤੇ ਹੋਰ ਇਬਾਦਤਾਂ ਨੂੰ ਸਕੂਨ ਨਾਲ ਨੇਪਰੇ ਚਾੜ੍ਹ ਸਕੇ ਅਤੇ ਇਬਾਦਤ ਨੂੰ ਆਰਾਮ ਨਾਲ ਕਰ ਸਕੇ ਤਾਂ ਕਿ ਇਹ ਪਵਿੱਤਰ ਮਹੀਨਾ ਸਾਡੇ ਸਮਾਜ ਵਿਚ ਪਿਆਰ, ਸਹਿਯੋਗ ਅਤੇ ਖ਼ੁਸ਼ਹਾਲੀ ਲਿਆਵੇ |

Ad Position 22
No active advertisement
ਪਿਛਲੀ ਖ਼ਬਰ ਦੇਰ ਸ਼ਾਮ ਵਾਲੀਆਂ ਬੱਸਾਂ ਦੇ ਸੁਨਾਮ ਬੱਸ ਸਟੈਂਡ 'ਚ ਪਹੁੰਚਣ ਨੂੰ ਯਕੀਨੀ ਬਣਾਉਣ ਦੀ ਮੰਗ <br/> ਅਗਲੀ ਖ਼ਬਰ ਜ਼ਿਲ੍ਹਾ ਜੇਲ੍ਹ 'ਚੋਂ ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਬਰਾਮਦ
Ad Position 24