28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪਿੰਡ ਸਹਾਰਨ ਮਾਜਰਾ ਵਿਖੇ ਗੁਰਦਿਆਲ ਸਿੰਘ ਪੰਧੇਰ ਯਾਦਗਾਰੀ 23ਵਾਂ ਅੱਖਾਂ ਦਾ ਮੁਫ਼ਤ ਜਾਂਚ ਤੇ ਅਪ੍ਰੇਸ਼ਨ ਕੈਂਪ ਅੱਜ

ਮਲੌਦ, 28 ਨਵੰਬਰ (ਸਹਾਰਨ ਮਾਜਰਾ)-ਉੱਘੇ ਸਮਾਜ ਸੇਵੀ ਐਸ. ਪੀ.

Ad Position 21
No active advertisement
ਗੁਰਮੀਤ ਸਿੰਘ ਪੰਧੇਰ ਸਹਾਰਨ ਮਾਜਰਾ ਅਤੇ ਪੀ. ਐਸ. ਓਬਰਾਏ 29-11-2026
ਮਲੌਦ, 28 ਨਵੰਬਰ (ਸਹਾਰਨ ਮਾਜਰਾ)-ਉੱਘੇ ਸਮਾਜ ਸੇਵੀ ਐਸ.ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਟੱਰਸਟ ਵਲੋਂ 753ਵਾਂ ਅਤੇ ਇਸੇ ਕੜੀ ਤਹਿਤ ਸਮਾਜ ਸੇਵੀ ਸਵਰਗੀ ਗੁਰਦਿਆਲ ਸਿੰਘ ਪੰਧੇਰ ਸਹਾਰਨ ਮਾਜਰਾ ਦੇ ਪਰਿਵਾਰ ਵਲੋਂ 23ਵਾਂ ਚਿੱਟੇ ਮੋਤੀਏ ਦਾ ਮੁਫ਼ਤ ਜਾਂਚ ਤੇ ਅਪ੍ਰੇਸ਼ਨ ਕੈਂਪ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਿੰਡ ਸਹਾਰਨ ਮਾਜਰਾ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਿਸ ਵਿਚ ਮੁੱਖ ਮਹਿਮਾਨ ਡਾ. ਐਸ. ਪੀ. ਐਸ ਓਬਰਾਏ ਮੈਨੇਜਿੰਗ ਟਰੱਸਟੀ ਹੋਣਗੇ। ਅੱਖਾਂ ਦੇ ਮਰੀਜ਼ਾਂ ਦਾ ਚੈੱਕ ਅੱਪ ਅਤੇ ਅਪਰੇਸ਼ਨ ਡਾ. ਪਰਮਜੀਤ ਸਿੰਘ (ਆਈ ਸਰਜਨ) ਅੰਬਾਲਾ ਅੱਖਾਂ ਦਾ ਹਸਪਤਾਲ ਮੁਬਾਰਿਕ ਪੈਲੇਸ ਰਾਜੇ ਦਾ ਬਾਗ ਮਾਲੇਰਕੋਟਲਾ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਜਾਣਗੇ। ਅਪ੍ਰੇਸ਼ਨ ਵਾਲੇ ਮਰੀਜ਼ਾਂ ਦੇ ਬਿਨ੍ਹਾਂ ਟਾਂਕੇ, ਬਿਨਾਂ ਦਰਦ ਫ਼ੀਕੋ ਵਿਧੀ ਰਾਹੀਂ ਲੈੱਨਜ਼ ਪਾਏ ਜਾਣਗੇ। ਪ੍ਰਬੰਧਕ ਸਮਾਜ ਸੇਵੀ ਗੁਰਮੀਤ ਸਿੰਘ ਖਾਲਸਾ ਸਹਾਰਨ ਮਾਜਰਾ (ਯੂ. ਐਸ. ਏ) ਅਤੇ ਨਰਦੀਪ ਸਿੰਘ ਨੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕੈਂਪ ਦਾ ਲਾਭ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਰੀਜ਼ ਕੇਸੀ ਇਸਨਾਨ ਕਰਕੇ ਆਉਣ। ਜਿਹੜੀਆਂ ਦਵਾਈਆਂ ਮਰੀਜ਼ ਕਿਸੇ ਵੀ ਬਿਮਾਰੀ ਦੀ ਲੈ ਰਹੇ ਹਨ। ਉਹ ਦਵਾਈਆਂ ਨਾਲ ਲੈ ਕੇ ਆਉਣ। ਉਨ੍ਹਾਂ ਕੋਲ ਕੋਈ ਫ਼ੋਨ ਨੰਬਰ, ਆਧਾਰ ਕਾਰਡ ਜਾਂ ਕੋਈ ਹੋਰ ਜਾਣ ਪਹਿਚਾਣ ਵਾਲਾ ਸਬੂਤ ਵੀ ਹੋਣਾ ਚਾਹੀਦਾ ਹੈ। ਲੋੜਵੰਦਾਂ ਨੂੰ ਨੇੜੇ ਦੀਆਂ ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਹਿੰਦੀ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਕਿਸਾਨਾਂ ਨਾਲ ਵੱਡਾ ਧੋਖਾ, ਹੁਣ ਸੂਬੇ ’ਚ ਕਾਂਗਰਸ ਦੀ ਸਰਕਾਰ ਬਣਨੀ ਯਕੀਨੀ: ਰਾਜਾ ਗਿੱਲ
Ad Position 24