21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਪੰਜਾਬ ਚੋਣ ਕਮੇਟੀ ’ਚ ਕੈਪਟਨ ਸੰਧੂ ਦੀ ਸ਼ਮੂਲੀਅਤ ਦਾ ਕਾਂਗਰਸੀ ਖੇਮਿਆਂ ’ਚ ਸਵਾਗਤ

ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਸਰਗਰਮ ਹੋਈ ਆਲ ਇੰਡੀਆ ਕਾਂਗਰਸ ਵਲੋਂ ਪੰਜਾਬ ਲਈ 42 ਮੈਂਬਰੀ ਪ੍ਰਦੇਸ਼ ਚੋਣ ਕਮੇਟੀ ਦੇ ਗਠਨ ਸਮੇਂ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਚੋਣ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ, ਇਸ ਨਿਯੁਕਤੀ ਦਾ ਕਾਂਗਰਸੀ ਖ਼ੇਮਿਆਂ ’ਚ ਪੁਰਜ਼ੋਰ ਸਵਾਗਤ ਹੋ ਰਿਹਾ। ਮਰਚੈਂਟ ਨੇਵੀ ਦੇ ਕਪਤਾਨ ਰਹੇ ਸੰਧੂ ਦਾ ਸਿਆਸੀ ਸਫ਼ਰ ਪੀੜ੍ਹੀ ਦਰ ਪੀੜ੍ਹੀ ਨਹੀਂ, ਸਗੋਂ ਉਹ ਆਪਣੀ ਯੋਗਤਾ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜ ਕੇ ਉਨ੍ਹਾਂ ਦੇ ਓ.

Ad Position 21
No active advertisement
ਅਜੀਤ ਡੈਸਕ 21-11-2026
ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਸਰਗਰਮ ਹੋਈ ਆਲ ਇੰਡੀਆ ਕਾਂਗਰਸ ਵਲੋਂ ਪੰਜਾਬ ਲਈ 42 ਮੈਂਬਰੀ ਪ੍ਰਦੇਸ਼ ਚੋਣ ਕਮੇਟੀ ਦੇ ਗਠਨ ਸਮੇਂ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਚੋਣ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ, ਇਸ ਨਿਯੁਕਤੀ ਦਾ ਕਾਂਗਰਸੀ ਖ਼ੇਮਿਆਂ ’ਚ ਪੁਰਜ਼ੋਰ ਸਵਾਗਤ ਹੋ ਰਿਹਾ। ਮਰਚੈਂਟ ਨੇਵੀ ਦੇ ਕਪਤਾਨ ਰਹੇ ਸੰਧੂ ਦਾ ਸਿਆਸੀ ਸਫ਼ਰ ਪੀੜ੍ਹੀ ਦਰ ਪੀੜ੍ਹੀ ਨਹੀਂ, ਸਗੋਂ ਉਹ ਆਪਣੀ ਯੋਗਤਾ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜ ਕੇ ਉਨ੍ਹਾਂ ਦੇ ਓ.ਐੱਸ.ਡੀ ਵਜੋਂ ਸਿਆਸੀ ਸੇਵਾਵਾਂ ਸ਼ੁਰੂ ਕੀਤੀਆਂ। ਕਾਂਗਰਸ ਦੇ ਰਾਜ ਦੌਰਾਨ ਸਾਲ 2019 ਹਲਕਾ ਦਾਖਾ ’ ਚ ਜ਼ਿਮਨੀ ਚੋਣ ਲਈ ਉਸ ਵਕਤ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਹਲਕਾ ਦਾਖਾ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਿਆ, ਫਿਰ ਸਾਲ 2022 ਆਮ ਚੋਣਾਂ ਹੋਈਆਂ, ਉਦੋਂ ਵੀ ਕੈਪਟਨ ਸੰਦੀਪ ਸੰਧੂ ਹਲਕਾ ਦਾਖਾ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ। ਕੈਪਟਨ ਸੰਦੀਪ ਸੰਧੂ ਭਾਵੇਂ ਜ਼ਿਮਨੀ ਤੇ ਆਮ ਦੋਵੇਂ ਚੋਣਾਂ ਹਾਰ ਗਏ, ਪਰ ਹਲਕਾ ਦਾਖਾ ਦੇ ਕਾਂਗਰਸੀ ਪਰਿਵਾਰਾਂ, ਵੋਟਰਾਂ ਵਿਚ ਪੂਰੀ ਤਰ੍ਹਾਂ ਘਿਉ-ਖਿਚੜੀ ਹੋ ਗਏ। ਕਾਂਗਰਸ ਪਾਰਟੀ ਪ੍ਰਤੀ ਵਫਾਦਾਰ, ਮਿਹਨਤੀ ਅਤੇ ਕਾਂਗਰਸ ਨਾਲ ਜੁੜੇ ਹਰ ਇਕ ਦੇ ਦੁੱਖ ਸੁੱਖ ਵਿਚ ਸ਼ਰੀਕ ਕੈਪਟਨ ਸੰਦੀਪ ਸਿੰਘ ਸੰਧੂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੰਜਾਬ ਕਾਂਗਰਸ ਪ੍ਰਧਾਨ ਸਮੇਂ ਪੰਜਾਬ ਕਾਂਗਰਸ ਵਿਚ ਜਨ: ਸਕੱਤਰ (ਇੰਚਾਰਜ) ਰਹੇ।
Ad Position 22
No active advertisement
ਪਿਛਲੀ ਖ਼ਬਰ ‘ਸਮਰਸਤਾ ਸੰਕਲਪ ਯਾਤਰਾ’ ਸਮਾਜਿਕ ਏਕਤਾ, ਮਜ਼ਬੂਤ ਰਾਸ਼ਟਰ ਨਿਰਮਾਣ ਵੱਲ ਅਹਿਮ ਕਦਮ- ਨਿਰਮਲ ਦੋਸਤ ਅਗਲੀ ਖ਼ਬਰ 10 ਦਸੰਬਰ ਨੂੰ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ ਖੰਨਾ ਦੀ ਭਗਤ ਪੂਰਨ ਸਿੰਘ ਹੈਰੀਟੇਜ ਸਟਰੀਟ
Ad Position 24