16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਟੀ. ਐਸ. ਯੂ. ਖੰਨਾ ਦੇ ਜਸਵਿੰਦਰ ਸਿੰਘ ਪ੍ਰਧਾਨ ਤੇ ਰਾਮਪਾਲ ਸਿਹੋੜਾ ਮੀਤ ਪ੍ਰਧਾਨ ਚੁਣੇ ਗਏ

ਖੰਨਾ, 16 ਨਵੰਬਰ (ਹਰਜਿੰਦਰ ਸਿੰਘ ਲਾਲ)- ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਰਕਲ ਖੰਨਾ ਦੇ ਪ੍ਰਧਾਨ ਜਸਵਿੰਦਰ ਸਿੰਘ ਤੇ ਸਕੱਤਰ ਰਣਧੀਰ ਸਿੰਘ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਕੀਤੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਰਕਲ ਕਮੇਟੀ ਵੱਲੋਂ ਸਰਕਲ ਖੰਨਾਂ ਦਾ ਡੈਲੀਗੇਟ ਇਜਲਾਸ ਖੰਨਾ ਵਿਖੇ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਸਬ ਡਵੀਜ਼ਨਾਂ ਤੇ ਡਵੀਜ਼ਨਾਂ ਦੇ ਡੈਲੀਗੇਟਾ ਮੈਂਬਰਾਂ ਦਰਸ਼ਕਾਂ ਤੇ ਭਰਾਤਰੀ ਜਥੇਬੰਦੀਆਂ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਤੇ ਰਟਾਇਰੀ ਸਾਥੀਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਗਈ। ਸਰਕਲ ਸਕੱਤਰ ਬਲਵੀਰ ਸਿੰਘ ਵੱਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ।

Ad Position 21
No active advertisement
ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਕਮੇਟੀ ਖੰਨਾ ਦੀ ਨਵੀਂ ਕਮੇਟੀ ਦੀ ਚੁਣੇ ਗਏ ਮੈਂਬਰ ਅਤੇ ਅਹੁਦੇਦਾਰ। ਤਸਵੀਰ : ਸੋਨੀ ਗਿੱਲ 17-11-2026
ਖੰਨਾ, 16 ਨਵੰਬਰ (ਹਰਜਿੰਦਰ ਸਿੰਘ ਲਾਲ)- ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਰਕਲ ਖੰਨਾ ਦੇ ਪ੍ਰਧਾਨ ਜਸਵਿੰਦਰ ਸਿੰਘ ਤੇ ਸਕੱਤਰ ਰਣਧੀਰ ਸਿੰਘ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਕੀਤੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਰਕਲ ਕਮੇਟੀ ਵੱਲੋਂ ਸਰਕਲ ਖੰਨਾਂ ਦਾ ਡੈਲੀਗੇਟ ਇਜਲਾਸ ਖੰਨਾ ਵਿਖੇ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਸਬ ਡਵੀਜ਼ਨਾਂ ਤੇ ਡਵੀਜ਼ਨਾਂ ਦੇ ਡੈਲੀਗੇਟਾ ਮੈਂਬਰਾਂ ਦਰਸ਼ਕਾਂ ਤੇ ਭਰਾਤਰੀ ਜਥੇਬੰਦੀਆਂ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਤੇ ਰਟਾਇਰੀ ਸਾਥੀਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਗਈ। ਸਰਕਲ ਸਕੱਤਰ ਬਲਵੀਰ ਸਿੰਘ ਵੱਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ। ਸਾਥੀ ਬੁੱਧ ਸਿੰਘ ਵੱਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਸਰਕਲ ਪ੍ਰਧਾਨ ਸਾਥੀ ਜਸਵਿੰਦਰ ਸਿੰਘ ਵਲੋਂ ਪਹਿਲੀ ਕਮੇਟੀ ਨੂੰ ਭੰਗ ਕਰਕੇ ਅਗਲੀ ਕਾਰਵਾਈ ਸੂਬਾ ਚੋਣ ਨਿਗਰਾਨ ਕਮੇਟੀ ਨੂੰ ਸੰਭਾਲੀ ਗਈ। ਸੂਬਾ ਚੋਣ ਨਿਗਰਾਨ ਭੁਪਿੰਦਰ ਸਿੰਘ ਦੀ ਹਾਜ਼ਰੀ ਵਿਚ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਇਨਕਲਾਬੀ ਜਮਹੂਰੀ ਫਰੰਟ ਪੰਜਾਬ ਇਕਾਈ ਖੰਨਾ ਵਲੋਂ ਪੰਜ ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ। ਇਸ ਮੌਕੇ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਸਰਕਲ ਖੰਨਾਂ ਦੀ ਕਮੇਟੀ ਵਿੱਚ ਪ੍ਰਧਾਨ ਜਸਵਿੰਦਰ ਸਿੰਘ ਜੇ. ਈ, ਮੀਤ ਪ੍ਰਧਾਨ ਰਾਮਪਾਲ ਸਿਹੋੜਾ ਏ ਐਸ. ਐਸ. ਏ., ਸਕੱਤਰ ਰਣਧੀਰ ਸਿੰਘ ਸਹਾਇਕ ਲਾਈਨਮੈਨ, ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਲਾਈਨਮੈਨ, ਕੈਸ਼ੀਅਰ ਸੁਖਬੀਰ ਸਿੰਘ ਲਾਈਨਮੈਨ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਵਿਖੇ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਬਾਲ ਦਿਵਸ ਮੌਕੇ ਸਕੂਲ ਮੈਗਜ਼ੀਨ ‘ਅਲਫ਼ਾਜ਼’ ਦਾ ਚੌਥਾ ਐਡੀਸ਼ਨ ਰਿਲੀਜ਼ ਕੀਤਾ
Ad Position 24