12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਚੋਰਾਂ ਟਰੱਕ ਦੇ ਟਾਇਰ ਕੀਤੇ ਚੋਰੀ, ਇੱਟਾਂ ਸਹਾਰੇ ਟਰੱਕ ਨੂੰ ਛੱਡ ਕੇ ਹੋਏ ਫਰਾਰ

ਮਾਛੀਵਾੜਾ ਸਾਹਿਬ, 12 ਨਵੰਬਰ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)- ਬੀਤੀ ਰਾਤ ਕੁਹਾੜਾ ਰੋਡ ’ਤੇ ਚੋਰ ਸੜਕ ’ਤੇ ਖੜ੍ਹੇ ਇਕ ਟਰੱਕ ਦੇ 8 ਟਾਇਰ ਚੋਰੀ ਕਰ ਕੇ ਲੈ ਗਏ। ਮਾਂਗਟ ਕਾਲੋਨੀ ਦੇ ਵਾਸੀ ਗਿਆਨ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ ਅਤੇ ਉਸ ਨੇ ਆਪਣਾ ਇੱਕ ਟਰੱਕ ਪੀ.

Ad Position 21
No active advertisement
ਅਜੀਤ ਡੈਸਕ 13-11-2026
ਮਾਛੀਵਾੜਾ ਸਾਹਿਬ, 12 ਨਵੰਬਰ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)- ਬੀਤੀ ਰਾਤ ਕੁਹਾੜਾ ਰੋਡ ’ਤੇ ਚੋਰ ਸੜਕ ’ਤੇ ਖੜ੍ਹੇ ਇਕ ਟਰੱਕ ਦੇ 8 ਟਾਇਰ ਚੋਰੀ ਕਰ ਕੇ ਲੈ ਗਏ। ਮਾਂਗਟ ਕਾਲੋਨੀ ਦੇ ਵਾਸੀ ਗਿਆਨ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ ਅਤੇ ਉਸ ਨੇ ਆਪਣਾ ਇੱਕ ਟਰੱਕ ਪੀ. ਬੀ.-10 ਐੈੱਚ. ਡੀ.-2488 ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ। ਜਦੋਂ ਉਸ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਟਰੱਕ ਦੇ 8 ਟਾਇਰ ਰਿੰਮਾਂ ਸਮੇਤ ਚੋਰੀ ਹੋ ਚੁੱਕੇ ਸਨ। ਚੋਰ ਟਰੱਕ ਨੂੰ ਇੱਟਾਂ ਸਹਾਰੇ ਛੱਡ ਕੇ ਚਲੇ ਗਏ। ਟਰਾਂਸਪੋਰਟਰ ਅਨੁਸਾਰ ਉਸ ਦਾ 3 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇੱਕ ਜੀਪ ਸ਼ੱਕੀ ਹਾਲਤਾਂ ਵਿਚ ਟਰੱਕ ਕੋਲ ਆ ਕੇ ਰੁਕੀ ਜਿਸ ’ਚੋਂ ਕੁੱਝ ਵਿਅਕਤੀ ਨਿਕਲਦੇ ਦੇਖੇ ਗਏ। ਪੁਲਿਸ ਵਲੋਂ ਮੌਕੇ ਦੀ ਜਾਂਚ ਕੀਤੀ ਗਈ ਅਤੇ ਟਰਾਂਸਪੋਰਟਰ ਦੀ ਸ਼ਿਕਾਇਤ ਤੋਂ ਬਾਅਦ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ dcdff ਅਗਲੀ ਖ਼ਬਰ ਖੰਨਾ, ਪਾਇਲ ਤੇ ਸਮਰਾਲਾ ਵਿਚ 12 ਦਸੰਬਰ ਨੂੰ ਲਗਾਈ ਜਾਵੇਗੀ ਕੌਮੀ ਲੋਕ ਅਦਾਲਤ
Ad Position 24