ਚਰਨਜੀਤ ਸਿੰਘ ਥਾਣਾ ਮਾਛੀਵਾੜਾ ਦੇ ਨਵੇਂ ਮੁਖੀ ਬਣੇ
ਮਾਛੀਵਾੜਾ ਸਾਹਿਬ, 4 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ.
ਮਾਛੀਵਾੜਾ ਸਾਹਿਬ, 4 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਮਾਛੀਵਾੜਾ ਥਾਣਾ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ। ਇੱਥੇ ਤਾਇਨਾਤ ਸਬ ਇੰਸਪੈਕਟਰ ਕਰਮਜੀਤ ਸਿੰਘ ਦਾ ਤਬਾਦਲਾ ਸੀ . ਆਈ. ਏ. ਸਟਾਫ਼ ਖੰਨਾ ਵਿਖੇ ਕਰ ਦਿੱਤਾ ਗਿਆ ਹੈ। ਸਬ ਇੰਸਪੈਕਟਰ ਚਰਨਜੀਤ ਸਿੰਘ ਮਾਛੀਵਾੜਾ ਥਾਣਾ ਵਿਖੇ ਪਹਿਲਾਂ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਹ ਹੁਣ ਸਮਰਾਲਾ ਥਾਣਾ ਵਿਖੇ ਤਾਇਨਾਤ ਸਨ। ਸਬ ਇੰਸਪੈਕਟਰ ਚਰਨਜੀਤ ਸਿੰਘ ਵਲੋਂ ਮਾਛੀਵਾੜਾ ਥਾਣਾ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।