ਵਿਸ਼ਵ ਸਟ੍ਰੋਕ ਦਿਵਸ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
ਖੰਨਾ, 30 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀਆਂ ਹਦਾਇਤਾਂ ਤੇ ਸੀਨੀਅਰ ਮੈਡੀਕਲ ਅਫ਼ਸਰ (ਐੱਸ.
ਖੰਨਾ, 30 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀਆਂ ਹਦਾਇਤਾਂ ਤੇ ਸੀਨੀਅਰ ਮੈਡੀਕਲ ਅਫ਼ਸਰ (ਐੱਸ. ਐੱਮ. ਓ.) ਡਾ. ਸੁਦੀਪ ਸਿੱਧੂ ਦੀ ਅਗਵਾਈ ਵਿਚ ਵਿਸ਼ਵ ਸਟ੍ਰੋਕ ਦਿਵਸ ਸੰਬੰਧੀ ਸੀ. ਐੱਚ. ਸੀ. ਮਾਨੂੰਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ। ਇਸ ਸਮੇਂ ਡਾ. ਸੁਦੀਪ ਸਿੱਧੂ ਨੇ ਕਿਹਾ ਸਟ੍ਰੋਕ ਯਾਨੀ ਕਿ ਅਧਰੰਗ ਦੇ ਦੌਰੇ ਕਾਰਨ ਇਸਨਾਨ ਦੇ ਸਰੀਰ ਦਾ ਕੋਈ ਹਿੱਸਾ ਮਾਰਿਆ ਜਾ ਸਕਦਾ ਹੈ ਜਾਂ ਉਸ ਦੀ ਮੌਤ ਵੀ ਹੋ ਸਕਦੀ ਹੈ। ਸਟ੍ਰੋਕ ਦਾ ਦੌਰਾ ਹਾਈ ਬਲੱਡ ਪੈ੍ਸ਼ਰ ਕਾਰਨ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਬੀ. ਪੀ. ਨੂੰ ਕੰਟਰੋਲ ’ਚ ਰੱਖਿਆ ਜਾਵੇ ਅਤੇ ਸਮੇਂ ਸਮੇਂ ’ਤੇ ਬੀ. ਪੀ. ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ, ਜੇ ਉੱਚ ਬੀ. ਪੀ. ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਦਵਾਈ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉੱਚ ਹਾਈ ਬਲੱਡ ਪੈ੍ਸ਼ਰ ਨੂੰ ਕੰਟਰੋਲ ਕਰਨ ਲਈ ਜੀਵਨ ਸ਼ੈਲੀ ’ਚ ਬਦਲਾਓ ਲਿਆਉਂਦਿਆਂ ਤਲੀਆਂ ਤੇ ਚਰਬੀ ਭਰਪੂਰ ਖਾਣ ਵਾਲੀਆਂ ਚੀਜ਼ਾਂ ਜਿਵੇਂ ਫਾਸਟ ਫੂਡ, ਜ਼ਿਆਦਾ ਨਮਕ ਵਾਲੀਆ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਕਸਰਤ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਕਰਨ ਚਾਹੀਦਾ ਹੈ। ਇਸ ਸਮੇਂ ਬੀ. ਈ. ਈ. ਗੁਰਦੀਪ ਸਿੰਘ ਅਤੇ ਮੁਨੀਸ਼ ਘੁਲਾਟੀ ਨੇ ਕਿਹਾ ਕੇ ਅੱਜ ਕਲ ਵੱਧ ਰਿਹਾ ਤਣਾਅ ਵੀ ਉੱਚ ਬੀ. ਪੀ. ਦਾ ਮੁੱਖ ਕਾਰ ਨ ਬਣਦਾ ਹੈ। ਇਸ ਲਈ ਆਪਣੇ ਆਪ ਨੂੰ ਤਣਾਅ ਤੋਂ ਮੁਕਤ ਰੱਖਣ ਲਈ ਯੋਗਾ, ਮੈਡੀਟੇਸ਼ਨ ਤੇ ਧਾਰਮਿਕ ਗਤੀਵਿਧੀਆਂ ਨੂੰ ਵੀ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਸਮੇਂ ਮੰਜੂ ਅਰੋੜਾ, ਲਖਵੀਰ ਕੌਰ, ਬਲਵਿੰਦਰ ਕੌਰ, ਕੁਲਦੀਪ ਕੌਰ, ਸੁਨੀਤਾ ਰਾਣੀ, ਵੀਰਪਾਲ ਕੌਰ, ਰਾਜਵਿੰਦਰ ਕੌਰ ਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।