27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸਮਰਾਲਾ ’ਚ ਚੋਰਾਂ ਦੇ ਹੌਸਲੇ ਬੁਲੰਦ, ਵਰਕਸ਼ਾਪ ’ਚੋਂ ਦੋ ਇੰਜਣਾਂ ਸਮੇਤ 2 ਲੱਖ ਦਾ ਸਾਮਾਨ ਚੋਰੀ

ਸਮਰਾਲਾ, 27 ਅਕਤੂਬਰ (ਗੋਪਾਲ ਸੋਫਤ)-ਸਥਾਨਕ ਚੰਡੀਗੜ੍ਹ ਰੋਡ ’ਤੇ ਸਥਿਤ ਇੱਕ ਵਰਕਸ਼ਾਪ ਵਿਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਵਰਕਸ਼ਾਪ ਦੇ ਮਾਲਕ ਹਰਮਨਦੀਪ ਸਿੰਘ ਨੇ ਦੱਸਿਆ ਕਿ ਸੀ.

Ad Position 21
No active advertisement
ਅਜੀਤ ਡੈਸਕ 28-10-2026
ਸਮਰਾਲਾ, 27 ਅਕਤੂਬਰ (ਗੋਪਾਲ ਸੋਫਤ)-ਸਥਾਨਕ ਚੰਡੀਗੜ੍ਹ ਰੋਡ ’ਤੇ ਸਥਿਤ ਇੱਕ ਵਰਕਸ਼ਾਪ ਵਿਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਵਰਕਸ਼ਾਪ ਦੇ ਮਾਲਕ ਹਰਮਨਦੀਪ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਵਿਚ ਦੋ ਨਕਾਬਪੋਸ਼ ਚੋਰ ਛੋਟਾ ਹਾਥੀ ਵਾਹਨ ਲੈ ਕੇ ਆਏ ਅਤੇ ਵਰਕਸ਼ਾਪ ਵਿਚੋਂ ਫਾਰਚੂਨਰ ਤੇ ਸਵਿਫ਼ਟ ਕਾਰਾਂ ਦੇ ਇੰਜਨਾਂ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਕਰੀਬ ਡੇਢ ਤੋਂ 2 ਲੱਖ ਰੁਪਏ ਦੱਸੀ ਜਾ ਰਹੀ ਹੈ। ਵਰਕਸ਼ਾਪ ਦੇ ਮਾਲਕ ਨੇ ਦੱਸਿਆ ਕਿ ਚੋਰ ਏਅਰ ਪ੍ਰੈਸ਼ਰ ਵਾਲੀਆਂ ਮਸ਼ੀਨਾਂ, ਜੈੱਕਾਂ ਅਤੇ ਹੋਰ ਔਜ਼ਾਰਾਂ ਤੋਂ ਇਲਾਵਾ ਫਾਰਚੂਨਰ ਗੱਡੀ ਦਾ ਇੰਜਨ ਅਤੇ ਸਵਿਫ਼ਟ ਕਾਰ ਦਾ ਇੰਜਨ ਵੀ ਚੁੱਕ ਕੇ ਲੈ ਗਏ। ਉਨ੍ਹਾਂ ਮੁਤਾਬਿਕ, ਫਾਰਚੂਨਰ ਦੇ ਪੁਰਾਣੇ ਇੰਜਨ ਦੀ ਕੀਮਤ ਵੀ ਕਰੀਬ 90 ਹਜ਼ਾਰ ਰੁਪਏ ਤੋਂ ਘੱਟ ਨਹੀਂ ਹੈ। ਇਸ ਤੋਂ ਇਲਾਵਾ ਵਰਕਸ਼ਾਪ ਵਿਚ ਪਿਆ ਹੋਰ ਸਾਮਾਨ ਵੀ ਗ਼ਾਇਬ ਹੈ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨਕਾਬਪੋਸ਼ ਵਿਅਕਤੀਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ। ਮਾਲਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ, ਪਰ ਉਨ੍ਹਾਂ ਦੇ ਦਾਅਵੇ ਅਨੁਸਾਰ ਸ਼ਿਕਾਇਤ ਕਰਨ ਤੋਂ 24 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਮੌਕੇ ’ਤੇ ਜਾਂਚ ਕਰਨ ਲਈ ਨਹੀਂ ਪਹੁੰਚੀ। ਹਰਮਨਦੀਪ ਸਿੰਘ ਨੇ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਚੋਰੀ ਕਾਰਨ ਉਨ੍ਹਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਜਲਦ ਮੌਕੇ ’ਤੇ ਪਹੁੰਚ ਕੇ ਜਾਂਚ ਕਰੇ, ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰੇ ਅਤੇ ਚੋਰੀ ਹੋਇਆ ਸਾਮਾਨ ਬਰਾਮਦ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ 500-500 ਰੁਪਏ ਦੇ 194 ਜਾਅਲੀ ਨੋਟਾਂ ਸਮੇਤ ਇਕ ਕਾਬੂ , ਮਾਮਲੇ ਦੀ ਜਾਂਚ ਜਾਰੀ ਅਗਲੀ ਖ਼ਬਰ ਜੈਨ ਪਬਲਿਕ ਸਕੂਲ ਨੇ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ
Ad Position 24