22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਆਊਟਸੋਰਸ ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਵਲੋਂ ਬਿਜਲੀ ਮੰਤਰੀ ਸੌਂਦ ਦੇ ਘਰ ਅੱਗੇ ਧਰਨਾ

ਖੰਨਾ, 22 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਊਟਸੋਰਸ ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਵਲੋ ਪ੍ਰਧਾਨ ਕੁਲਜੀਤ ਸਿੰਘ ਲੋਹਕਾ ਨੇ ਕਿਹਾ ਕਿ 24 ਮਈ 2026 ਨੂੰ ਬਿਜਲੀ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਨੋਡਲ ਕੰਪਲੇਂਟ ਸੈਂਟਰ, ਸੁਵਿਧਾ ਸੈਂਟਰ, ਸੀ. ਆਰ.

Ad Position 21
No active advertisement
ਅਜੀਤ ਡੈਸਕ 23-10-2026
ਖੰਨਾ, 22 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਊਟਸੋਰਸ ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਵਲੋ ਪ੍ਰਧਾਨ ਕੁਲਜੀਤ ਸਿੰਘ ਲੋਹਕਾ ਨੇ ਕਿਹਾ ਕਿ 24 ਮਈ 2026 ਨੂੰ ਬਿਜਲੀ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਨੋਡਲ ਕੰਪਲੇਂਟ ਸੈਂਟਰ, ਸੁਵਿਧਾ ਸੈਂਟਰ, ਸੀ. ਆਰ. ਸੀ., ਕੈਸ਼ੀਆਂ, ਮੀਟਰਿੰਗ ਲੈਬਸ ਅਤੇ ਸਟੋਰਾਂ ਵਿਚ ਕੰਮ ਕਰਦੇ ਆਊਟਸੋਰਸ ਮੁਲਾਜਮਾਂ ਨੂੰ ਬਿਜਲੀ ਵਿਭਾਗ ਵਿਚ ਸਿੱਧੇ ਕੰਟਰੈਕਟ ਤੇ ਰੱਖਣ ਸਬੰਧੀ ਸਹਿਮਤੀ ਬਣੀ ਸੀ। ਪਰ ਕਈ ਮੀਟਿੰਗਾਂ ਅਤੇ ਧਰਨੇ ਪ੍ਰਦਰਸ਼ਨਾਂ ਦੇ ਬਾਵਜੂਦ ਇਸ ਸਹਿਮਤੀ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਸਰਕਾਰ ਦੀ ਇਸ ਟਾਲਮਟੋਲ ਵਾਲੀ ਨੀਤੀ ਨੂੰ ਹੋਰ ਬਰਦਾਸ਼ਤ ਨਾ ਕਰਨ ਦੇ ਫੈਸਲੇ ਅਧੀਨ ਅੱਜ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ। ਇਹ ਧਰਨਾ ਮੰਤਰੀ ਦੀ ਅਮਲੋਹ ਰੋਡ ਸਨ ਸਿਟੀ ਕਲੋਨੀ ਦੀ ਰਿਹਾਇਸ਼ ਦੇ ਮੇਨ ਗੇਟ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕੀਤੀ ਗਈ। ਧਰਨਾਕਾਰੀਆਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕਰਨ ਦੀ ਕੋਸ਼ਿਸ ਕੀਤੀ ਗਈ, ਪਰ ਪੁਲਿਸ ਵਲੋਂ ਧਰਨੇ ਵਾਲੀ ਥਾਂ ਤੇ ਹੀ ਰੋਕ ਦਿੱਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪ੍ਰਸਾਸ਼ਨ ਨਾਲ ਗੱਲਬਾਤ ਤੋਂ ਬਾਅਦ ਧਰਨਾਕਾਰੀਆਂ ਨੇ ਮੰਗਾਂ ਨਾ ਮੰਨਣ ਤੇ 25 ਅਕਤੂਬਰ ਨੂੂੰ ਦੋਬਾਰਾ ਧਰਨਾ ਲਗਾਉਣ ਦੀ ਚੇਤਾਵਨੀ ਦਿੱਤੀ। ਇਸ ਮੌਕੇ ਤਰਨਜੀਤ ਸਿੰਘ ਬੋਦਲ, ਤਰਨਦੀਪ ਸਿੰਘ ਵਿਰਦੀ, ਅਮਿਤ ਕੁਮਾਰ, ਵਿਸ਼ਾਲ ਸ਼ਰਮਾ, ਅਮਨਦੀਪ ਸਿੰਘ, ਪਵਨਦੀਪ ਸਿੰਘ, ਅਮਨਦੀਪ ਸਿੰਘ ਭੁੱਲਰ, ਅਸ਼ਵਨੀ ਕੁਮਾਰ, ਉਪਾਸਨਾ ਸੈਣੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਸਾਇਟੀਆਂ ਦੇ ਹੱਦ ਕਰਜ਼ੇ ਸੰਬੰਧੀ ਜਾਰੀ ਫ਼ਰਮਾਨ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਈਆਂ-ਢੋਲਣਵਾਲ/ਜਗਦੀਸ਼ ਸਿੰਘ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਦੋਰਾਹਾ ਦੀ ਕ੍ਰਿਕਟ ਚੈਂਪੀਅਨਸ਼ਿਪ ਟੀਮ ਨੇ ਕਾਂਸੇ ਦਾ ਤਗਮਾ ਜਿੱਤਿਆ
Ad Position 24