ਖੰਨਾ ਦੇ ਏ. ਐਸ. ਕਾਲਜ ਦੀ ਵਿਦਿਆਰਥਣ ਪ੍ਰਾਂਜਲ ਨੇ ਯੂ. ਜੀ. ਸੀ. ਅਤੇ ਨੈੱਟ ਪ੍ਰੀਖਿਆਵਾਂ ਪਾਸ ਕੀਤੀਆਂ
ਖੰਨਾ, 22 ਅਕਤੂਬਰ (ਹਰਜਿੰਦਰ ਸਿੰਘ ਲਾਲ)- ਏ. ਐਸ.
ਖੰਨਾ, 22 ਅਕਤੂਬਰ (ਹਰਜਿੰਦਰ ਸਿੰਘ ਲਾਲ)- ਏ. ਐਸ. ਕਾਲਜ, ਖੰਨਾ ਦੀ ਵਿਦਿਆਰਥਣ ਪ੍ਰਾਂਜਲ ਨੇ ਯੂ. ਜੀ. ਸੀ.- ਨੈਟ ਅਤੇ ਜੇ. ਆਰ. ਐਫ. ਪ੍ਰੀਖਿਆਵਾਂ ਪਾਸ ਕਰ ਲਈਆਂ ਹਨ। ਉਸਦੀ ਇਹ ਸਫਲਤਾ ਉਸਦੀ ਸਖ਼ਤ ਮਿਹਨਤ, ਲਗਨ ਅਤੇ ਵਿੱਦਿਅਕ ਪ੍ਰਤਿਭਾ ਨੂੰ ਦਰਸਾਉਂਦੀ ਹੈ। ਉਸਦੀ ਇਸ ਪ੍ਰਾਪਤੀ ਨਾਲ ਪੂਰੇ ਕਾਲਜ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਕੇ. ਕੇ. ਸ਼ਰਮਾ ਨੇ ਪ੍ਰਾਂਜਲ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਲਈ ਅਸੀਸਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਫਲਤਾ ਸੰਸਥਾ ਲਈ ਮਾਣ ਦਾ ਵਿਸ਼ਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਨੂੰ ਵੀ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਵਿਭਾਗ ਮੁਖੀ ਡਾ. ਮੋਹਿਤ ਕੁਮਾਰ ਨੇ ਵੀ ਪ੍ਰਾਂਜਲ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਉਸਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਡਾ. ਯਾਸਮੀਨ ਸੋਫਤ, ਡਾ. ਅਰੁਣ ਕੁਮਾਰ ਸਿੰਗਲਾ, ਡਾ. ਸ਼ਸ਼ੀ ਸ਼ਰਮਾ, ਪ੍ਰੋ. ਸੌਰਵ, ਡਾ. ਪੁਨੀਤ ਕੌਰ, ਡਾ. ਰਿਤਿਕਾ ਸ਼ਰਮਾ, ਪ੍ਰੋ. ਨਿਧੀ ਜੈਨ ਅਤੇ ਪ੍ਰੋ. ਮਹਿਕ ਗਰਗ ਵੀ ਮੌਜੂਦ ਸਨ।