21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸ੍ਰੀ ਰਾਮ ਮੰਦਰ ਵਿਚ ਧਾਰਮਿਕ ਸ਼ਰਧਾ ਨਾਲ ਮਨਾਈ ਮਹਾਂਅਸ਼ਟਮੀ *ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕੀਤਾ ਕੰਨਿਆ ਪੂਜਨ

ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਮਹਾਂਅਸ਼ਟਮੀ ਦੇ ਪਾਵਨ ਮੌਕੇ ’ਤੇ ਖੰਨਾ ਦੀ ਚਾਂਦਲਾ ਮਾਰਕੀਟ ਸਥਿਤ ਸ੍ਰੀ ਰਾਮ ਮੰਦਰ ਵਿਚ ਧਾਰਮਿਕ ਰੀਤੀ-ਰਿਵਾਜਾਂ ਅਤੇ ਪੂਰੀ ਸ਼ਰਧਾ-ਭਾਵਨਾ ਨਾਲ ਕੰਨਿਆ ਪੂਜਨ ਕੀਤਾ। ਇਸ ਮੌਕੇ ਮੰਦਰ ਦਾ ਸਮੁੱਚਾ ਵਾਤਾਵਰਨ ਮਾਂ ਦੁਰਗਾ ਦੇ ਜੈਕਾਰਿਆਂ ਨਾਲ ਭਗਤੀਮਈ ਹੋ ਗਿਆ।

Ad Position 21
No active advertisement
ਮਾਤਾ ਭੱਦਰਕਾਲੀ ਮੰਦਰ ’ਚ ਨਤਮਸਤਕ ਹੁੰਦੇ ਹੋਏ ਪ੍ਰਧਾਨ ਮੋਹਿਤ ਕੁੰਦਰਾ ਤੇ ਹੋਰ। ਤਸਵੀਰ : ਰਾਜਦੀਪ ਅਲਬੇਲਾ 21-10-2026
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਮਹਾਂਅਸ਼ਟਮੀ ਦੇ ਪਾਵਨ ਮੌਕੇ ’ਤੇ ਖੰਨਾ ਦੀ ਚਾਂਦਲਾ ਮਾਰਕੀਟ ਸਥਿਤ ਸ੍ਰੀ ਰਾਮ ਮੰਦਰ ਵਿਚ ਧਾਰਮਿਕ ਰੀਤੀ-ਰਿਵਾਜਾਂ ਅਤੇ ਪੂਰੀ ਸ਼ਰਧਾ-ਭਾਵਨਾ ਨਾਲ ਕੰਨਿਆ ਪੂਜਨ ਕੀਤਾ। ਇਸ ਮੌਕੇ ਮੰਦਰ ਦਾ ਸਮੁੱਚਾ ਵਾਤਾਵਰਨ ਮਾਂ ਦੁਰਗਾ ਦੇ ਜੈਕਾਰਿਆਂ ਨਾਲ ਭਗਤੀਮਈ ਹੋ ਗਿਆ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ’ਤੇ ਸ੍ਰੀ ਰਾਮ ਮੰਦਰ ਵਿਖੇ ਪਹੁੰਚੇ ਅਤੇ ਕੰਨਿਆ ਪੂਜਨ ਕੀਤਾ। ਉਨ੍ਹਾਂ ਨੇ ਮਾਂ ਦੁਰਗਾ ਦੀ ਆਰਤੀ ਉਤਾਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਉਪਰੰਤ ਉਨ੍ਹਾਂ ਨੇ ਪ੍ਰਸ਼ਾਦ ਵੀ ਗ੍ਰਹਿਣ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਮਾਂ ਦੁਰਗਾ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਇਲਾਕੇ ਦੀ ਸੁੱਖ-ਸਮ੍ਰਿੱਧੀ, ਖ਼ੁਸ਼ਹਾਲੀ ਤੇ ਲੋਕਾਂ ਦੀ ਭਲਾਈ ਲਈ ਕਾਮਨਾ ਕੀਤੀ। ਮਹਾਂਅਸ਼ਟਮੀ ਦੇ ਪਾਵਨ ਮੌਕੇ ਮੰਦਰ ਵਿਚ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਤੇ ਭਗਤੀ-ਭਾਵਨਾ ਨਾਲ ਧਾਰਮਿਕ ਪਰੰਪਰਾਵਾਂ ਨਿਭਾਈਆਂ। ਕੰਨਿਆ ਪੂਜਨ ਰਾਹੀਂ ਮਾਂ ਦੁਰਗਾ ਦੇ ਸਰੂਪ ਕੰਜਕਾਂ ਪ੍ਰਤੀ ਸਤਿਕਾਰ, ਸ਼ਰਧਾ ਅਤੇ ਨਾਰੀ ਸ਼ਕਤੀ ਦੇ ਮਹੱਤਵ ਦਾ ਸੰਦੇਸ਼ ਵੀ ਦਿੱਤਾ ਗਿਆ। ਸ੍ਰੀ ਰਾਮ ਮੰਦਰ ਵਿਚ ਕਰਵਾਏ ਧਾਰਮਿਕ ਸਮਾਗਮ ਦੌਰਾਨ ਸ਼ਰਧਾਲੂਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਪੂਜਾ-ਅਰਚਨਾ ਤੇ ਆਰਤੀ ਨਾਲ ਮੰਦਰ ਦਾ ਮਾਹੌਲ ਭਗਤੀਮਈ ਬਣਿਆ ਰਿਹਾ। ਮੌਕੇ ਮੌਜੂਦ ਮੈਂਬਰਾਂ ਨੇ ਵੀ ਮਾਂ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਦਆਰਕਾ ਦਾਸ, ਰਜਿੰਦਰ ਪੁਰੀ, ਅਨਿਲ ਮਿੱਤਲ, ਪ੍ਰਦੀਪ ਕਪੂਰ, ਵਿਕਾਸ ਅਗਰਵਾਲ, ਰੋਹਿਤ ਅਗਰਵਾਲ, ਕਰੁਣ ਅਰੋੜਾ, ਲਵਲੇਸ਼ ਅਰੋੜਾ, ਮੋਹਿੰਦਰ ਅਰੋੜਾ, ਗੁਰਪ੍ਰੀਤ ਸਿੰਘ ਜੀਪੀ, ਓਮ ਪ੍ਰਕਾਸ਼, ਦੇਵ ਮੌਰਿਆ, ਪੰਡਿਤ ਗੌਰਵ ਸ਼ਰਮਾ, ਦਵਿੰਦਰ ਸ਼ਰਮਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪ੍ਰੋ. ਗੱਜਣਮਾਜਰਾ ਨੂੰ ‘ਬੁੱਧੀਜੀਵੀ’ ਵਿੰਗ ‘ਆਪ’ ਦਾ ਸੂਬਾ ਪ੍ਰਧਾਨ ਬਣਾਏ ਜਾਣ ਦਾ ਸਵਾਗਤ ਅਗਲੀ ਖ਼ਬਰ ਧੌਲ ਖ਼ੁਰਦ ਵਿਖੇ ਮੀਤਕੇ ਗੋਤਰ ਦੇ ਵਡੇਰਿਆਂ ਦੇ ਜੋੜ ਮੇਲੇ ’ਤੇ ਸਮਾਗਮ 1 ਨੂੰ
Ad Position 24