21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਧੌਲ ਖ਼ੁਰਦ ਵਿਖੇ ਮੀਤਕੇ ਗੋਤਰ ਦੇ ਵਡੇਰਿਆਂ ਦੇ ਜੋੜ ਮੇਲੇ ’ਤੇ ਸਮਾਗਮ 1 ਨੂੰ

ਮਲੌਦ, 20 ਅਕਤੂਬਰ (ਸਹਾਰਨ ਮਾਜਰਾ)-ਸਮੂਹ ਪ੍ਰਬੰਧਕ ਕਮੇਟੀ ਅਸਥਾਨ ਮੀਤਕੇ ਗੋਤ ਪਿੰਡ ਧੌਲ ਖ਼ੁਰਦ ਵਲੋਂ ਸਮੁੱਚੇ ਭਾਈਚਾਰੇ, ਇਲਾਕਾ ਅਤੇ ਨਗਰ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਪੰਜਾਬ ਦੇ ਨਾਮੀਂ ਗੋਤ ਮੀਤਕੇ ਦੇ ਵਡੇਰਿਆਂ ਸੰਤ ਬਾਬਾ ਮੀਤਦਾਸ ਜੀ ਅਤੇ ਮਾਤਾ ਜੀ ਦੀ ਨਿੱਘੀ ਯਾਦ ਵਿੱਚ ਸਲਾਨਾ ਜੋੜ ਮੇਲੇ ਤੇ ਵਿਸ਼ਾਲ ਸਮਾਗਮ ਮੀਤਕੇ ਗੋਤ ਦੇ ਅਸਥਾਨਾਂ ਵੱਡਾ ਧੌਲ ਮਾਜਰਾ ਰੋਡ ਪਿੰਡ ਧੌਲ ਖੁਰਦ ਵਿਖੇ 1 ਨਵੰਬਰ ਨੂੰ ਕਰਵਾਏ ਜਾ ਰਹੇ ਹਨ। ਪ੍ਰਬੰਧਕ ਬਾਬਾ ਮੇਜਰ ਸਿੰਘ ਮੀਤਕੇ, ਅਮਰਜੀਤ ਸਿੰਘ, ਜਗਮੋਹਨ ਸਿੰਘ ਪਾਲ, ਮਾ.

Ad Position 21
No active advertisement
ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ। ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ ਬਾਬਾ ਮੇਜਰ ਸਿੰਘ ਮੀਤ। ਤਸਵੀਰ ਸਹਾਰਨ ਮਾਜਰਾ 21-10-2026
ਮਲੌਦ, 20 ਅਕਤੂਬਰ (ਸਹਾਰਨ ਮਾਜਰਾ)-ਸਮੂਹ ਪ੍ਰਬੰਧਕ ਕਮੇਟੀ ਅਸਥਾਨ ਮੀਤਕੇ ਗੋਤ ਪਿੰਡ ਧੌਲ ਖ਼ੁਰਦ ਵਲੋਂ ਸਮੁੱਚੇ ਭਾਈਚਾਰੇ, ਇਲਾਕਾ ਅਤੇ ਨਗਰ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਪੰਜਾਬ ਦੇ ਨਾਮੀਂ ਗੋਤ ਮੀਤਕੇ ਦੇ ਵਡੇਰਿਆਂ ਸੰਤ ਬਾਬਾ ਮੀਤਦਾਸ ਜੀ ਅਤੇ ਮਾਤਾ ਜੀ ਦੀ ਨਿੱਘੀ ਯਾਦ ਵਿੱਚ ਸਲਾਨਾ ਜੋੜ ਮੇਲੇ ਤੇ ਵਿਸ਼ਾਲ ਸਮਾਗਮ ਮੀਤਕੇ ਗੋਤ ਦੇ ਅਸਥਾਨਾਂ ਵੱਡਾ ਧੌਲ ਮਾਜਰਾ ਰੋਡ ਪਿੰਡ ਧੌਲ ਖੁਰਦ ਵਿਖੇ 1 ਨਵੰਬਰ ਨੂੰ ਕਰਵਾਏ ਜਾ ਰਹੇ ਹਨ। ਪ੍ਰਬੰਧਕ ਬਾਬਾ ਮੇਜਰ ਸਿੰਘ ਮੀਤਕੇ, ਅਮਰਜੀਤ ਸਿੰਘ, ਜਗਮੋਹਨ ਸਿੰਘ ਪਾਲ, ਮਾ. ਜੰਗੀਰ ਸਿੰਘ, ਰਾਮਆਸਰਾ ਸਿੰਘ ਆਦਿ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਸਮੇਂ ਵੱਡੀ ਗਿਣਤੀ ਵਿੱਚ ਮੀਤਕੇ ਗੋਤ ਨਾਲ ਸੰਬੰਧਿਤ ਸੂਬੇ ਭਰ ਤੋਂ ਸ਼ਰਧਾਲੂ ਸੇਵਕ ਇਸ ਅਸਥਾਨ ’ਤੇ ਪੁੱਜ ਕੇ ਆਪਣੀਆਂ ਮੰਨਤਾਂ ਮੰਨਦੇ ਹਨ ਅਤੇ ਮਹਾਂਪੁਰਖ਼ ਉਨ੍ਹਾਂ ਦੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਸਵੇਰੇ 8.30 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਜਾਣਗੇ। ਜਿਨ੍ਹਾਂ ਦੇ 10.15 ਵਜੇ ਦੇ ਕਰੀਬ ਭੋਗ ਪਾਏ ਜਾਣਗੇ। ਉਪਰੰਤ ਸੰਤ ਮਹਾਂਪੁਰਸ਼ ਕੀਰਤਨ ਦੀਵਾਨ ਸਜਾਉਣਗੇ। ਪੰਥ ਦੇ ਹੋਰ ਕਈ ਮਹਾਨ ਰਾਗੀ, ਢਾਡੀ ਜੱਥੇ ਵੀ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਇਸ ਤੋਂ ਇਲਾਵਾ ਜਨਰਲ ਬਿਮਾਰੀਆਂ ਦਾ ਚੈੱਕਅੱਪ ਕੈਂਪ ਵੀ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਮੰਦਰ ਵਿਚ ਧਾਰਮਿਕ ਸ਼ਰਧਾ ਨਾਲ ਮਨਾਈ ਮਹਾਂਅਸ਼ਟਮੀ *ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕੀਤਾ ਕੰਨਿਆ ਪੂ... ਅਗਲੀ ਖ਼ਬਰ ਅਸ਼ਟਮੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ
Ad Position 24