ਖੇਤੀਬਾੜੀ ਅਧਿਕਾਰੀ ਅੱਜ ਦੇਣਗੇ ਰੋਸ ਧਰਨਾ
ਮਾਛੀਵਾੜਾ ਸਾਹਿਬ, 13 ਅਕਤੂਬਰ (ਮਨੋਜ ਕੁਮਾਰ)-ਖੇਤੀਬਾੜੀ ਵਿਭਾਗ ਦੇ ਪਲਾਂਟ ਡਾਕਟਰਜ ਸਰਵਿਸਜ ਐਸੋਸੀਅਨ ਨਾਲ ਜੁੜੇ ਅਧਿਕਾਰੀ ਆਪਣੀਆਂ ਮੰਗਾਂ ਦੇ ਸੰਬੰਧ ਵਿਚ 14 ਅਕਤੂਬਰ ਨੂੰ ਵਿਸ਼ਾਲ ਧਰਨਾ ਲਗਾਉਣਗੇ। ਇਸ ਦੀ ਜਾਣਕਾਰੀ ਦਿੰਦਿਆਂ ਸਥਾਨਕ ਵਿਭਾਗ ਵਿਚ ਤਾਇਨਾਤ ਡਾ.
ਮਾਛੀਵਾੜਾ ਸਾਹਿਬ, 13 ਅਕਤੂਬਰ (ਮਨੋਜ ਕੁਮਾਰ)-ਖੇਤੀਬਾੜੀ ਵਿਭਾਗ ਦੇ ਪਲਾਂਟ ਡਾਕਟਰਜ ਸਰਵਿਸਜ ਐਸੋਸੀਅਨ ਨਾਲ ਜੁੜੇ ਅਧਿਕਾਰੀ ਆਪਣੀਆਂ ਮੰਗਾਂ ਦੇ ਸੰਬੰਧ ਵਿਚ 14 ਅਕਤੂਬਰ ਨੂੰ ਵਿਸ਼ਾਲ ਧਰਨਾ ਲਗਾਉਣਗੇ। ਇਸ ਦੀ ਜਾਣਕਾਰੀ ਦਿੰਦਿਆਂ ਸਥਾਨਕ ਵਿਭਾਗ ਵਿਚ ਤਾਇਨਾਤ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਇਹ ਧਰਨਾ ਲੁਧਿਆਣਾ ਵਿਖੇ ਸਵੇਰੇ 11 ਵਜੇ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਲਗਾਇਆ ਜਾਵੇਗਾ ਤੇ ਮੰਗਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿਚ ਖੇਤੀਬਾੜੀ ਵਿਕਾਸ ਅਫਸਰ ਤੋਂ ਖੇਤੀਬਾੜੀ ਅਫਸਰ ਪਦਉੱਨਤ ਕਰਨਾ, ਖਾਲੀ ਅਸਾਮੀਆਂ ਨੂੰ ਭਰਨ ਸਮੇਤ ਹੋਰ ਕਈ ਹੋਰ ਮੰਗਾਂ ਸ਼ਾਮਿਲ ਹਨ।