13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਵਾਰਿਸ ਪੰਜਾਬ ਜਥੇਬੰਦੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਬਲਵੀਰ ਸਿੰਘ ਮਾਨ ਦੇ ਘਰ ਪਹੁੰਚ ਕੇ ਰੋਸੇ ਕੀਤੇ ਦੂਰ

ਮਾਛੀਵਾੜਾ ਸਾਹਿਬ, 13 ਅਕਤੂਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਵਾਰਸ ਪੰਜਾਬ ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਹਲਕਾ ਸਮਰਾਲਾ ਤੋਂ ਬਰਜਿੰਦਰ ਸਿੰਘ ਬਬਲੂ ਨੂੰ ਹਲਕਾ ਇੰਚਾਰਜ ਬਣਾਉਣ ਤੋਂ ਬਾਅਦ ਉਨ੍ਹਾਂ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਹਿਤ ਵਾਰਸ ਪੰਜਾਬ ਜਥੇਬੰਦੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਹਲਕੇ ਦੇ ਹੋਰ ਪਾਰਟੀ ਆਗੂਆਂ ਨਾਲ ਸਾਬਕਾ ਚੇਅਰਮੈਨ ਬਲਵੀਰ ਸਿੰਘ ਮਾਨ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਉਹਨਾਂ ਬਲਵੀਰ ਸਿੰਘ ਮਾਨ ਜੋ ਪਾਰਟੀ ਤੋਂ ਕਿਸੇ ਕਾਰਨ ਕਰਕੇ ਦੂਰੀ ਬਣਾ ਕੇ ਬੈਠੇ ਸਨ ਉਹਨਾਂ ਦੇ ਰੋਸੇ ਦੂਰ ਕਰਕੇ ਉਹਨਾਂ ਨਾਲ ਪਾਰਟੀ ਦੀ ਮਜ਼ਬੂਤੀ ਅਤੇ ਜਥੇਬੰਦੀ ਨੂੰ ਹੇਠਲੇ ਪੱਧਰ ਤੱਕ ਹੋਰ ਸਰਗਰਮ ਕਰਨ ਸਬੰਧੀ ਲੰਮਾ ਸਮਾਂ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਹਲਕਾ ਸਮਰਾਲਾ ਦੇ ਹੋਰ ਸੀਨੀਅਰ ਆਗੂ ਬਲਬੀਰ ਸਿੰਘ ਮਾਨ ਦੇ ਗ੍ਰਹਿ ਤੇ ਇਕੱਠੇ ਹੋਣ ਦੌਰਾਨ। ਤਸਵੀਰ ਮਨੋਜ ਕੁਮਾਰ/ਰਾਜਦੀਪ ਅਲਬੇਲਾੋ 14-10-2026
ਮਾਛੀਵਾੜਾ ਸਾਹਿਬ, 13 ਅਕਤੂਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਵਾਰਸ ਪੰਜਾਬ ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਹਲਕਾ ਸਮਰਾਲਾ ਤੋਂ ਬਰਜਿੰਦਰ ਸਿੰਘ ਬਬਲੂ ਨੂੰ ਹਲਕਾ ਇੰਚਾਰਜ ਬਣਾਉਣ ਤੋਂ ਬਾਅਦ ਉਨ੍ਹਾਂ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਹਿਤ ਵਾਰਸ ਪੰਜਾਬ ਜਥੇਬੰਦੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਹਲਕੇ ਦੇ ਹੋਰ ਪਾਰਟੀ ਆਗੂਆਂ ਨਾਲ ਸਾਬਕਾ ਚੇਅਰਮੈਨ ਬਲਵੀਰ ਸਿੰਘ ਮਾਨ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਉਹਨਾਂ ਬਲਵੀਰ ਸਿੰਘ ਮਾਨ ਜੋ ਪਾਰਟੀ ਤੋਂ ਕਿਸੇ ਕਾਰਨ ਕਰਕੇ ਦੂਰੀ ਬਣਾ ਕੇ ਬੈਠੇ ਸਨ ਉਹਨਾਂ ਦੇ ਰੋਸੇ ਦੂਰ ਕਰਕੇ ਉਹਨਾਂ ਨਾਲ ਪਾਰਟੀ ਦੀ ਮਜ਼ਬੂਤੀ ਅਤੇ ਜਥੇਬੰਦੀ ਨੂੰ ਹੇਠਲੇ ਪੱਧਰ ਤੱਕ ਹੋਰ ਸਰਗਰਮ ਕਰਨ ਸਬੰਧੀ ਲੰਮਾ ਸਮਾਂ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਵਾਰਸ ਪੰਜਾਬ ਜਥੇਬੰਦੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਬਲਵੀਰ ਸਿੰਘ ਮਾਨ ਸਾਫ਼-ਸੁਥਰੇ ਅਕਸ ਵਾਲੇ ਅਤੇ ਪਾਰਟੀ ਲਈ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨ ਵਾਲੇ ਜੁਝਾਰੂ ਆਗੂ ਹਨ । ਉਨ੍ਹਾਂ ਕਿਹਾ ਕਿ ਬਲਵੀਰ ਸਿੰਘ ਮਾਨ ਨੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਨਾਲ ਆਪਣਾ ਰਾਬਤਾ ਕਾਇਮ ਰੱਖਿਆ ਹੈ ਅਤੇ ਪਾਰਟੀ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਲਈ ਲਗਾਤਾਰ ਕੰਮ ਕੀਤਾ ਹੈ। ਹਲਕਾ ਇੰਚਾਰਜ ਬਰਜਿੰਦਰ ਸਿੰਘ ਬਬਲੂ ਨੇ ਕਿਹਾ ਕਿ ਵਾਰਸ ਪੰਜਾਬ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸਾਬਕਾ ਚੇਅਰਮੈਨ ਬਲਵੀਰ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਵੱਲੋਂ ਬਰਜਿੰਦਰ ਸਿੰਘ ਬੱਬਲੂ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਦੇਣ ’ਤੇ ਉਹ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸੰਦੀਪ ਸਿੰਘ ਰੁਪਾਲੋਂ, ਸੁੱਖਾ ਮਾਨ, ਪਰਮਜੀਤ ਸਿੰਘ, ਸੁਰਜੀਤ ਸਿੰਘ ਮਾਂਗਟ, ਗੁਰਵਿੰਦਰ ਸਿੰਘ ਰਾਠੌਰ, ਰਘਵੀਰ ਸਿੰਘ ਮਾਨ, ਭੁਪਿੰਦਰ ਸਿੰਘ ਗਿੱਲ, ਵਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਢਿੱਲੋਂ, ਜਸਵੀਰ ਸਿੰਘ ਮਾਨ, ਆਕਾਸ਼ਦੀਪ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਵਿਰੋਧ ਕਰਨ ਵਾਲਿਆਂ ਦੇ ਮੂੰਹ ਬੰਦ ਕੀਤੇ ਜਾ ਰਹੇ ਨੇ- ਡਾ. ਬੱਤਾ ਅਗਲੀ ਖ਼ਬਰ ਡੇਹਲੋਂ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਵਲੋਂ ਨਸ਼ਿਆਂ ਖ਼ਿਲਾਫ਼ ਲਲਕਾਰ ਰੈਲੀ
Ad Position 24