09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਯਾਦੂ ਵਲੋਂ ਜੋਗਿੰਦਰ ਸਿੰਘ ਕਾਕਾ ਨੂੰ ਬੀ. ਸੀ. ਵਿੰਗ ਖੰਨਾ-2 ਅਕਾਲੀ ਦਲ ਦਾ ਪ੍ਰਧਾਨ ਨਿਯੁਕਤ

ਖੰਨਾ, 9 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਜੋਗਿੰਦਰ ਸਿੰਘ ਕਾਕਾ ਨੂੰ ਅਕਾਲੀ ਦਲ ਬੀ. ਸੀ.

Ad Position 21
No active advertisement
ਲਾਭਪਾਤਰੀਆਂ ਨੂੰ ਕਾਰਡ ਸੌਂਪਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹੋਰ। ਤਸਵੀਰ : ਸੋਨੀ ਗਿੱਲ 10-10-2026
ਖੰਨਾ, 9 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਜੋਗਿੰਦਰ ਸਿੰਘ ਕਾਕਾ ਨੂੰ ਅਕਾਲੀ ਦਲ ਬੀ. ਸੀ. ਵਿੰਗ ਸਰਕਲ ਖੰਨਾ-2 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਯਾਦੂ ਨੇ ਕਿਹਾ ਕਿ ਜੋਗਿੰਦਰ ਸਿੰਘ ਕਾਕਾ ਦੀ ਪਾਰਟੀ ਪ੍ਰਤੀ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਭਾਵਨਾ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀ. ਸੀ. ਵਿੰਗ ਦੇ ਕੌਮੀ ਪ੍ਰਧਾਨ ਜਥੇ. ਹੀਰਾ ਸਿੰਘ ਗਾਬੜੀਆ ਦੇ ਨਾਲ ਸਲਾਹ ਮਸ਼ਵਰੇ ਮਗਰੋਂ ਜੋਗਿੰਦਰ ਸਿੰਘ ਕਾਕਾ ਨੂੰ ਬੀ ਸੀ ਵਿੰਗ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ। ਯਾਦੂ ਨੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦੇ ਯੋਗਦਾਨ ਸਦਕਾ ਜਿੱਥੇ ਦੁਨੀਆਂ ਭਰ ’ਚ ਮਸ਼ੀਨਰੀਤੇ ਕਾਰੀਗਰੀ ਦੀਆਂ ਆਧੁਨਿਕ ਖੋਜਾਂ ਹੋਈਆਂ ਹਨ, ਉੱਥੇ ਹੀ ਰਾਮਗੜ੍ਹੀਆ ਭਾਈਚਾਰੇ ਦੇ ਲੋਕਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਂਦਾ ਰਿਹਾ ਹੈ। ਜਿਸ ਦੇ ਸਹਿਯੋਗ ਨਾਲ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਰਹੀ ਹੈ ਤੇ ਅਗਾਮਂੀ 2027 ਦੀਆਂ ਚੋਣਾਂ ’ਚ ਵੀ ਬੀ. ਸੀ. ਵਿੰਗ ਦੇ ਯੋਗਦਾਨ ਨਾਲ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਬਣੇਗੀ। ਨਵ-ਨਿਯੁਕਤ ਪ੍ਰਧਾਨ ਜੋਗਿੰਦਰ ਸਿੰਘ ਕਾਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀ. ਸੀ. ਵਿੰਗ ਦੇ ਕੌਮੀ ਪ੍ਰਧਾਨ ਜਥੇ. ਹੀਰਾ ਸਿੰਘ ਗਾਬੜੀਆ, ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਭਰੋਸਾ ਸੀਨੀਅਰ ਆਗੂਆਂ ਨੇ ਉਸ ’ਤੇ ਪ੍ਰਗਟ ਕੀਤਾ ਹੈ ਭਵਿੱਖ ’ਚ ਪਾਰਟੀ ਦੇ ਨਾਲ-ਨਾਲ ਬੀ. ਸੀ. ਵਿੰਗ ਦੇ ਹਰ ਵਰਕਰ ਨੂੰ ਪਾਰਟੀ ਦੀਆਂ ਨੀਤੀਆਂ ਸਮਝਾ ਕੇ ਅਕਾਲੀ ਦਲ ਦੀ ਪੂਰੇ ਪੰਜਾਬ ’ਚ ਪਾਰਟੀ ਪ੍ਰਧਾਨ ਸਾਹਿਬ ਵਲੋਂ ਚਲਾਈ ਗਈ ਪੰਜਾਬ ਬਚਾਓ ਲਹਿਰ ਸਰਕਾਰ ਬਣਾਉਣ ਤੱਕ ਲੈ ਕੇ ਜਾਣ ਦੇ ਪੂਰੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ’ਚ ਬੀ. ਸੀ. ਵਰਗ ਜਾਗ ਚੁੱਕਾ ਹੈ, ਉਹ ਆਪਣੀ ਪਾਰਟੀ ਪ੍ਰਤੀ ਜ਼ੁੰਮੇਵਾਰੀਆਂ ਲਈ ਸੁਚੇਤ ਹੈ। ਹੁਣ ਝਾੜੂ ਪਾਰਟੀ ਦੀਆਂ ਮੋਮੋ-ਠਗਣੀਆਂ ਚਾਲਾਂ ਤੇ ਝੂਠੇ ਲਾਰਿਆਂ ’ਚ ਨਹੀਂ ਆਉਣ ਵਾਲੇ। ਪੰਜਾਬ ਅੰਦਰ ਝਾੜੂ ਪਾਰਟੀ ਜਦੋਂ ਮਰਜ਼ੀ ਚੋਣਾਂ ਕਰਵਾ ਲਵੇ ਹੁਣ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਵੇਗੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚੋਮੋ ਵਿਖੇ ਪੰਨਾ ਪ੍ਰਮੁੱਖ ਲਗਾਉਂਣ ਦੀ ਮੁਹਿੰਮ ਤਹਿਤ ਆਖਰੀ ਪੜਾਅ ਦੀ ਮੀਟਿੰਗ ਅੱਜ ਦੇ ਦਿੱਲੀ ਮਾਰਚ ਤੋਂ ਪਹਿਲਾਂ... ਅਗਲੀ ਖ਼ਬਰ ਅਕਾਲੀ ਦਲ ਦੀ ਡੋਰ ਟੂ ਡੋਰ ਮੁਹਿੰਮ ਯਾਦੂ ਨੇ ਪਿੰਡ ਭਾਦਲਾ ਨੀਚਾ ਵਿਖੇ ਘਰ-ਘਰ ਜਾ ਕੇ ਲੋਕਾਂ ਨਾਲ ਕੀਤਾ ਸੰਪਰਕ
Ad Position 24