03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਿੰਡ ਨਸਰਾਲੀ ਦੀ 55 ਏਕੜ ਸ਼ਾਮਲਾਤ ਜ਼ਮੀਨ ’ਤੇ ਗੁੱਜਰਾਂ ਨੇ ਕੀਤਾ ਨਾਜਾਇਜ਼ ਕਬਜ਼ਾ ਬੀ. ਡੀ. ਪੀ. ਓ. ਖੰਨਾ ਨੇ ਕਬਜ਼ਾ ਛੁਡਾਉਣ ਦੇ ਦਿੱਤੇ ਹੁਕਮ

ਈਸੜੂ, 2 ਅਕਤੂਬਰ (ਬਲਵਿੰਦਰ ਸਿੰਘ)-ਨੇੜਲੇ ਪਿੰਡ ਨਸਰਾਲੀ ਦੀ ਖਾਲੀ ਪਈ 55 ਏਕੜ ਸ਼ਾਮਲਾਤ ਜ਼ਮੀਨ ‘ਤੇ ਗੁੱਜਰਾਂ ਵਲੋਂ ਨਜਾਇਜ਼ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਕਮ ਕਾਰਜਸਾਧਕ ਅਫ਼ਸਰ, ਪੰਚਾਇਤ ਸੰਮਤੀ ਖੰਨਾ ਦੇ ਦਫ਼ਤਰ ਤੋਂ ਜਾਰੀ ਪੱਤਰ ਨੰਬਰ 1571-72 ਮਿਤੀ 30-9-2026 ਨੇ ਵੱਡਾ ਖ਼ੁਲਾਸਾ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 03-10-2026
ਈਸੜੂ, 2 ਅਕਤੂਬਰ (ਬਲਵਿੰਦਰ ਸਿੰਘ)-ਨੇੜਲੇ ਪਿੰਡ ਨਸਰਾਲੀ ਦੀ ਖਾਲੀ ਪਈ 55 ਏਕੜ ਸ਼ਾਮਲਾਤ ਜ਼ਮੀਨ ‘ਤੇ ਗੁੱਜਰਾਂ ਵਲੋਂ ਨਜਾਇਜ਼ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਕਮ ਕਾਰਜਸਾਧਕ ਅਫ਼ਸਰ, ਪੰਚਾਇਤ ਸੰਮਤੀ ਖੰਨਾ ਦੇ ਦਫ਼ਤਰ ਤੋਂ ਜਾਰੀ ਪੱਤਰ ਨੰਬਰ 1571-72 ਮਿਤੀ 30-9-2026 ਨੇ ਵੱਡਾ ਖ਼ੁਲਾਸਾ ਕੀਤਾ ਹੈ। ਸ਼ਿਕਾਇਤਕਰਤਾ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਨਸਰਾਲੀ ਪਿੰਡ ਦੀ 55 ਏਕੜ ਸ਼ਾਮਲਾਤ ਜ਼ਮੀਨ ਤੇ ਗੁੱਜਰਾਂ ਵਲੋਂ ਨਜਾਇਜ਼ ਕਬਜਾ ਕੀਤਾ ਹੋਇਆ ਹੈ, ਜੋ ਹਰੇ ਭਰੇ ਦਰਖਤਾਂ ਦਾ ਵੀ ਨੁਕਸਾਨ ਕਰ ਰਹੇ ਹਨ ਜਿਸ ‘ਤੇ ਬੀ. ਡੀ. ਪੀ. ਓ. ਖੰਨਾ ਨੇ ਗ਼ੌਰ ਕਰਦਿਆਂ ਆਪਣੇ ਪੱਤਰ ਵਿਚ ਪੰਚਾਇਤ ਸੈਕਟਰੀ ਸਵਰਨਜੀਤ ਸਿੰਘ ਅਤੇ ਸਰਪੰਚ ਗਰਾਮ ਪੰਚਾਇਤ ਨਸਰਾਲੀ ਬਲਾਕ ਖੰਨਾ ਨੂੰ ਗੁੱਜਰਾਂ ਕੋਲੋਂ ਪੰਚਾਇਤੀ ਜ਼ਮੀਨ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਸ ਦੀ ਇੱਕ ਕਾਪੀ ਡੀ. ਐੱਸ. ਪੀ. ਖੰਨਾ ਨੂੰ ਅਗਲੇਰੀ ਯੋਗ ਕਾਰਵਾਈ ਹਿਤ ਭੇਜੀ ਗਈ ਹੈ। ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ 55 ਏਕੜ ਜ਼ਮੀਨ ਕਰੋੜਾਂ ਦੀ ਹੈ। ਇਸ ਉੱਪਰ ਕਬਜ਼ਾ ਕਰਵਾਉਣ ਪਿੱਛੇ ਕਿਸ ਦਾ ਹੱਥ ਹੈ। ਜੇਕਰ 7 ਦਿਨਾਂ ਵਿਚ ਕਬਜ਼ਾ ਨਾ ਛੁਡਵਾਇਆ ਗਿਆ ਤਾਂ ਪਿੰਡ ਵਾਸੀ ਬੀ. ਡੀ. ਪੀ. ਓ. ਦਫ਼ਤਰ ਖੰਨਾ ਦਾ ਘਿਰਾਓ ਕਰਨਗੇ ਅਤੇ ਇਸ ਦੀ ਸ਼ਿਕਾਇਤ ਡਾਇਰੈਕਟਰ ਪੇਂਡੂ ਵਿਕਾਸ ਨੂੰ ਕਰਨਗੇ। ਜਦੋਂ ਇਸ ਸੰਬੰਧੀ ਪੰਚਾਇਤ ਸੈਕਟਰੀ ਸਵਰਨਜੀਤ ਸਿੰਘ ਅਤੇ ਸਰਪੰਚ ਗੁਰਵਿੰਦਰ ਸਿੰਘ ਨਸਰਾਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ‘ਚ ਬੈਠੇ ਗੁੱਜਰਾਂ ਨੂੰ ਤੁਰੰਤ ਉਠਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਲੀਏਵਾਲ ਵਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ, ਹਲਕਾ ਸਾਹਨੇਵਾਲ ਸੰਬੰਧੀ ਕੀਤੀ ਵਿਚਾਰ ਚਰਚਾ ਅਗਲੀ ਖ਼ਬਰ ਖੰਨਾ ਕਾਂਗਰਸ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਕੀਤੀ ਭੇਟ
Ad Position 24