ਕੇਂਦਰ ਸਰਕਾਰ ਵਲੋਂ ਕਣਕ ਦੇ ਸਮਰਥਨ ਮੁੱਲ ਵਿਚ 25 ਪੈਸੇ ਪ੍ਰਤੀ ਕਿੱਲੋ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਪਾਲ ਮਾਜਰਾ/ਢੀਂਡਸਾ
ਖੰਨਾ, 2 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀਆਂ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਬੀਤੇ ਦਿਨ ਪਰਮਲ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਅੱਜ ਇਸ ਦਾ ਉਦਘਾਟਨ ਆੜਤੀ ਐਸੋ.
ਆ
ਆੜ੍ਹਤੀ ਐਸੋ. ਦੇ ਪ੍ਰਧਾਨ ਰੋਸ਼ਾ ਅਤੇ ਚੇਅਰਮੈਨ ਰਤਨਹੇੜੀ ਨੇ ਕੀਤਾ -ਝੋਨੇ ਦੀ ਵਿਕਰੀ ਦਾ ਉਦਘਾਟਨ
03-10-2026
ਖੰਨਾ, 2 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀਆਂ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਬੀਤੇ ਦਿਨ ਪਰਮਲ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਅੱਜ ਇਸ ਦਾ ਉਦਘਾਟਨ ਆੜਤੀ ਐਸੋ. ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਅਤੇ ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ ਨੇ ਕੀਤਾ। ਅੱਜ ਮੰਡੀ ਵਿਚ ਝੋਨੇ ਦੀ ਪਹਿਲੀ ਨਿਲਾਮੀ ਪਿੰਡ ਸਲਾਣਾ ਦੇ ਕਿਸਾਨ ਗੁਰਪ੍ਰੀਤ ਸਿੰਘ ਦੇ ਝੋਨੇ ਦੀ ਹੋਈ। ਅੱਜ ਸ਼ਾਮ ਤੱਕ ਖੰਨਾ ਮੰਡੀ ਦੇ ਕੁੱਲ 8 ਕੇਂਦਰਾਂ ਵਿਚ 32 ਹਜਾਰ 650 ਕੁਇੰਟਲ ਝੋਨੇ ਦੀ ਆਮਦ ਹੋਈ। ਜਿਸ ਵਿਚੋਂ 7100 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ। ਜਦੋਂ ਕਿ 25 ਹਜਾਰ 550 ਕੁਇੰਟਲ ਝੋਨਾ ਅਜੇ ਅਣਵਿਕਿਆ ਪਿਆ ਹੈ। ਮੁੱਖ ਮੰਡੀ ਖੰਨਾ ਵਿਚ ਝੋਨੇ ਦੀ ਆਮਦ 18 ਹਜਾਰ 550 ਕੁਇੰਟਲ ਹੈ ਅਤੇ ਇਸ ਵਿਚੋਂ 3800 ਕੁਇੰਟਲ ਦੀ ਖਰੀਦ ਕੀਤੀ ਗਈ ਹੈ। ਰਹੌਣ ਮੰਡੀ ਵਿਚ 14 ਹਜਾਰ 100 ਕੁਇੰਟਲ ਝੋਨੇ ਦੀ ਆਮਦ ਹੋਈ ਹੈ ਅਤੇ ਇਸ ਵਿਚੋਂ 3300 ਕੁਇੰਟਲ ਝੋਨੇ ਦੀ ਵਿਕਰੀ ਹੋਈ ਹੈ। ਜਦੋਂ ਕਿ ਇਸ ਦਰਮਿਆਨ 6 ਮੰਡੀ ਕੇਂਦਰਾਂ ਗਰਗ ਟਰੇਡਰਜ਼, ਭਗਵੰਤ ਗੋਇਲ ਟਰੇਡਰਜ, ਰੌਣੀ, ਈਸੜੂ, ਰਾਏਪੁਰ ਅਤੇ ਦੈਹਿੜੂ ਵਿਚ ਅਜੇ ਤੱਕ ਝੋਨੇ ਦੀ ਕੋਈ ਆਮਦ ਨਹੀਂ ਹੋਈ।ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਹਰ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਝੋਨੇ ਦੀ ਆਮਦ ਵਧ ਰਹੀ ਹੈ। ਇੱਕ ਵਾਰ ਖਰੀਦ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ, ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵਿੱਚ ਆਸਾਨੀ ਹੋਵੇਗੀ। ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਕੱਲ੍ਹ ਖੰਨਾ ਮੰਡੀ ਦਾ ਦੌਰਾ ਕਰਨਗੇ। ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ 2 ਅਕਤੂਬਰ ਨੂੰ ਖੰਨਾ ਮੰਡੀ ਦਾ ਦੌਰਾ ਕਰਨਗੇ। ਉਹ ਝੋਨੇ ਦੀ ਖਰੀਦ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਕਮਿਸ਼ਨ ਏਜੰਟਾਂ, ਕਿਸਾਨਾਂ ਅਤੇ ਸ਼ੈਲਰ ਮਾਲਕਾਂ ਨਾਲ ਮੁਲਾਕਾਤ ਕਰਨਗੇ। ਮੰਤਰੀ ਕਿਸਾਨਾਂ ਦੇ ਖੇਤਾਂ ਦਾ ਵੀ ਦੌਰਾ ਕਰਨਗੇ ਅਤੇ ਖਰੀਦ ਪ੍ਰਕਿਰਿਆ ਨਾਲ ਸਬੰਧਤ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਨ ਲਈ ਉਨ੍ਹਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰਨਗੇ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਵੀ ਖੰਨਾ ਮੰਡੀ ਦਾ ਦੌਰਾ ਕਰਨ ਦੀ ਉਮੀਦ ਹੈ। ਦੂਜੇ ਪਾਸੇ, ਸਲਾਣਾ ਪਿੰਡ ਦੇ ਕਿਸਾਨ ਗੁਰਪ੍ਰੀਤ ਸਿੰਘ, ਜੋ ਆਪਣੀ ਉਪਜ ਲੈ ਕੇ ਮੰਡੀ ਪਹੁੰਚੇ, ਨੇ ਕਿਹਾ ਕਿ ਮੰਡੀ ਵਿੱਚ ਪ੍ਰਬੰਧ ਸੰਪੂਰਨ ਹਨ ਅਤੇ ਉਨ੍ਹਾਂ ਦੀ ਫਸਲ ਦੀ ਬੋਲੀ ਜਲਦੀ ਹੋ ਗਈ ਹੈ। ਉਨ੍ਹਾਂ ਨੇ ਸਮੇਂ ਸਿਰ ਬੋਲੀ ਹੋਣ ’ਤੇ ਖੁਸ਼ੀ ਪ੍ਰਗਟਾਈ। ਸਰਕਾਰੀ ਖਰੀਦ ਸ਼ੁਰੂ ਹੋਣ ਦੇ ਨਾਲ, ਖੰਨਾ ਮੰਡੀ ਵਿੱਚ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ। ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਖੰਨਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲਿ੍ਆਂ ਤੋਂ ਕਿਸਾਨ ਅਤੇ ਨਿੱਜੀ ਖਰੀਦਦਾਰ ਇੱਥੇ ਆਉਂਦੇ ਹਨ। ਮੰਡੀਕਰਨ ਬੋਰਡ ਨੇ ਖੰਨਾ, ਰਾਹੋਂ, ਈਸੜੂ, ਦਹੇੜੂ, ਰੌਣੀ ਅਤੇ ਰਾਏਪੁਰ ਮੰਡੀਆਂ ਵਿੱਚ ਖਰੀਦ ਦਾ ਪ੍ਰਬੰਧ ਕੀਤਾ ਹੈ। ਪਿਛਲੇ ਸਾਲ ਖੰਨਾ ਮੰਡੀਆਂ ਵਿੱਚ ਲਗਭਗ 15 ਲੱਖ 80 ਹਜ਼ਾਰ ਕੁਇੰਟਲ ਖਰੀਦ ਕੀਤੀ ਗਈ ਸੀ। ਇਸ ਵਾਰ ਝਾੜ ਵਧਣ ਕਾਰਨ 18 ਤੋਂ 19 ਲੱਖ ਕੁਇੰਟਲ ਫਸਲ ਦੀ ਉਮੀਦ ਹੈ। ਕਿਸਾਨਾਂ ਲਈ ਪ੍ਰਬੰਧ ਪੂਰੇ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਨਗਰੇਨ ਨਰਿੰਦਰ ਸਿੰਘ ਡੀ. ਐਫ. ਐਸ. ਓ., ਹਰਭਜਨ ਸਿੰਘ ਏ. ਐਸ. ਐਫ., ਇੰਸ. ਪਰਮਿੰਦਰ ਸਿੰਘ, ਮੰਡੀ ਅਕਾਊਟੈਂਟ ਹਰਜਿੰਦਰ ਸਿੰਘ, ਇੰਸ. ਲਵਪ੍ਰੀਤ ਸਿੰਘ, ਬਰਾਂਚ ਮੈਨੇਜਰ ਗੁਰਪ੍ਰੀਤ ਸਿੰਘ, ਇੰਚਾਰਜ ਮਿਹਰਵਾਨ ਸਿੰਘ, ਸ਼ੈਲਰ ਐਸੋ. ਦੇ ਪ੍ਰਧਾਨ ਗੁਰਦਿਆਲ ਸਿੰਘ ਦਿਆਲੀ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਯਾਦਵਿੰਦਰ ਸਿੰਘ ਲਿਬੜਾ, ਰਾਜੂ ਧਾਮੀ, ਹੁਕਮ ਚੰਦ ਸ਼ਰਮਾ, ਹਰਬੰਸ ਲਾਲ, ਸ਼ੈਟੀ ਜਿੰਦਲ, ਮੋਤੀ ਲਾਲ , ਸੂਰਜ ਪ੍ਰਕਾਸ਼, ਭਗਵਾਨ ਚੰਦ ਭਾਨਾ, ਬਲਕਾਰ ਸਿੰਘ ਬਿੱਟੂ, ਜੱਸਾ ਬੋਪੁਰ, ਜਸਪਾਲ ਕਾਲਾ, ਸੰਜੀਵ ਧੰਮੀ, ਭਰਭੂਰ ਚੰਦ ਬੈਕਟਰ, ਦਿਲਬਾਗ ਸਿੰਘ ਬੱਬਲੀ, ਸੁਰਿੰਦਰ ਸ਼ਾਹੀ, ਰਾਜ ਕੁਮਾਰ ਸਾਹਨੇਵਾਲੀਆ, ਅਭਿਨਾਸ਼ ਸਿੰਗਲਾ ਬਿੱਟੂ, ਹੁਕਮ ਚੰਦ ਸ਼ਰਮਾ, ਜਿਮੀ ਗੋਇਲ, ਭਗਵਾਨ ਦਾਸ, ਬੂਟਾ ਸਿੰਘ ਰਾਜੇਵਾਲ, ਵੇਦ ਪ੍ਰਕਾਸ਼, ਸਚਿਨ ਸ਼ਾਹੀ, ਰਾਜਵੰਤ ਸਿੰਘ ਪੂਰਬਾ, ਬਚਨ ਲਾਲ, ਗਿਰਦਾਰੀ ਲਾਲ, ਕਰਨ ਬਾਬੂ, ਰਜੇਸ਼ ਜਿੰਦਰ, ਅਕੁਰ ਜਿੰਦਲ, ਰਾਜ ਚੰਦ ਸਿੰਗਲਾ ਆਦਿ ਹਾਜ਼ਰ ਸਨ।