ਘਰੇਲੂ ਸਿਲੰਡਰ ਕਮਰਸ਼ੀਅਲ ਕੰਮਾਂ ਲਈ ਵਰਤਣ ਦੀ ਸ਼ਿਕਾਇਤ
ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ)-ਨਿਹੰਗ ਸਿੰਘ ਰੁਪਿੰਦਰ ਸਿੰਘ ਵਾਸੀ ਖੰਨਾ ਨੇ ਫ਼ੂਡ ਸਪਲਾਈ ਅਫ਼ਸਰ ਖੰਨਾ ਨੂੰ ਖੰਨਾ ਸ਼ਹਿਰ ਵਿਚ ਖਾਣ ਪੀਣ ਦਾ ਸਮਾਨ ਬਣਾ ਕੇ ਵੇਚਣ ਲਈ ਸਰਕਾਰ ਦੇ ਕਾਨੂੂੰਨਾਂ ਦੀ ਉਲੰਘਣਾ ਕਰ ਕੇੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਥਾਂ ’ਤੇ ਘਰੇਲੂ ਸਿਲੰਡਰਾਂ ਦੀ ਵਰਤੋਂ ਕਰਨ ਸਬੰਧੀ ਇਕ ਦਰਖਾਸਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਲੋਕਾਂ ਵਲੋਂ ਵਰਤੋਂ ਵਿਚ ਲਿਆਏ ਜਾਣ ਵਾਲੇ ਸਿਲੰਡਰਾਂ ਦੀ ਜਾਂਚ ਕੀਤੀ ਜਾਵੇ ਕਿ ਉਹ ਕਿਹੜਾ ਸਿਲੰਡਰ ਇਸਤੇਮਾਲ ਕਰ ਰਹੇ ਹਨ ਅਤੇ ਉਨ੍ਹਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਅਜੀਤ ਡੈਸਕ
27-09-2026