ਦੁਕਾਨ ’ਤੇ ਨਾਜਾਇਜ਼ ਕਬਜ਼ ਕਰਨ ਦੀ ਕੋਸ਼ਿਸ਼ ਤਹਿਤ 4 ਖ਼ਿਲਾਫ਼ ਮਾਮਲਾ ਦਰਜ
ਮਾਛੀਵਾੜਾ ਸਾਹਿਬ, 26 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਰੋਪੜ ਰੋਡ ‘ਤੇ ਸਥਿਤ ਇੱਕ ਬੰਦ ਪਈ ਦੁਕਾਨ ‘ਤੇ ਨਾਜਾਇਜ਼ ਕਬਜਾ ਕਰਨ ਦੇ ਕਥਿਤ ਦੋਸ਼ ਹੇਠ ਇੱਕ ਪਰਿਵਾਰ ਦੇ 4 ਮੈਂਬਰਾਂ ਖੁਸ਼ਪ੍ਰੀਤ ਸਿੰਘ, ਲਵਪ੍ਰੀਤ ਸਿੰਘ ਤੇ ਉਸ ਦੀ ਪਤਨੀ ਅਤੇ ਉਸ ਦੀ ਮਾਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਰਜਿੰਦਰ ਸਿੰਘ ਵਾਸੀ ਝਾੜ ਸਾਹਿਬ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਸੰਨ 2000 ਵਿਚ ਰੋਪੜ ਰੋਡ ‘ਤੇ ਇੱਕ ਦੁਕਾਨ ਖਰੀਦੀ ਸੀ ਜਿਸ ਵਿਚ ਉਹ ਆਪਣੇ ਲੜਕੇ ਨਾਲ 15 ਤੋਂ 16 ਸਾਲ ਇਲੈਟ੍ਰੋਨਿਕ ਸਮਾਨ ਦੀ ਰਿਪੇਅਰ ਦਾ ਕੰਮ ਕਰਦਾ ਰਿਹਾ।
ਮਾਛੀਵਾੜਾ ਸਾਹਿਬ, 26 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਰੋਪੜ ਰੋਡ ‘ਤੇ ਸਥਿਤ ਇੱਕ ਬੰਦ ਪਈ ਦੁਕਾਨ ‘ਤੇ ਨਾਜਾਇਜ਼ ਕਬਜਾ ਕਰਨ ਦੇ ਕਥਿਤ ਦੋਸ਼ ਹੇਠ ਇੱਕ ਪਰਿਵਾਰ ਦੇ 4 ਮੈਂਬਰਾਂ ਖੁਸ਼ਪ੍ਰੀਤ ਸਿੰਘ, ਲਵਪ੍ਰੀਤ ਸਿੰਘ ਤੇ ਉਸ ਦੀ ਪਤਨੀ ਅਤੇ ਉਸ ਦੀ ਮਾਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਰਜਿੰਦਰ ਸਿੰਘ ਵਾਸੀ ਝਾੜ ਸਾਹਿਬ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਸੰਨ 2000 ਵਿਚ ਰੋਪੜ ਰੋਡ ‘ਤੇ ਇੱਕ ਦੁਕਾਨ ਖਰੀਦੀ ਸੀ ਜਿਸ ਵਿਚ ਉਹ ਆਪਣੇ ਲੜਕੇ ਨਾਲ 15 ਤੋਂ 16 ਸਾਲ ਇਲੈਟ੍ਰੋਨਿਕ ਸਮਾਨ ਦੀ ਰਿਪੇਅਰ ਦਾ ਕੰਮ ਕਰਦਾ ਰਿਹਾ। ਬਜ਼ੁਰਗ ਹੋਣ ਕਾਰਨ ਉਸ ਨੇ ਦੁਕਾਨ 6 ਮਹੀਨੇ ਲਈ ਕਿਰਾਏ ‘ਤੇ ਦੇ ਦਿੱਤੀ ਜਿਸ ਤੋਂ ਬਾਅਦ ਕਿਰਾਏਦਾਰ ਨੇ ਉਸ ਨੂੰ ਚਾਬੀ ਵਾਪਸ ਕਰ ਦੁਕਾਨ ਦਾ ਕਬਜਾ ਦੇ ਦਿੱਤਾ। ਉਸ ਦੀ ਦੁਕਾਨ ਪਿੱਛੇ ਖੁਸ਼ਪ੍ਰੀਤ ਸਿੰਘ ਤੇ ਉਸ ਦਾ ਪਰਿਵਾਰ ਰਹਿੰਦਾ ਹੈ ਅਤੇ ਇਨ੍ਹਾਂ ਸਾਰਿਆਂ ਨੇ ਦੁਕਾਨ ਦੇ ਸ਼ਟਰ ਨਾਲ ਮਲਬਾ ਸੁੱਟ ਕੇ ਆਪਣੇ ਮਕਾਨ ਅੰਦਰੋਂ ਦਰਵਾਜਾ ਕੱਢ ਕੇ ਦੁਕਾਨ ਨੂੰ ਆਪਣੇ ਘਰ ਨਾਲ ਮਿਲਾ ਲਿਆ। ਉਸ ਦੀ ਦੁਕਾਨ ਵਿਚ ਪਿਆ ਕੁੱਝ ਸਮਾਨ ਵੀ ਚੋਰੀ ਕਰਨ ਦਾ ਦੋਸ਼ ਲਗਾਇਆ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।