27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪੁਲਿਸ ਵਰਦੀ ਵਿਚ ਤਿੰਨ ਨੌਜਵਾਨਾਂ ਵਲੋਂ ਨਸ਼ਾ ਕਰਨ ਸਮੇਤ ਹੋਰ ਮਾਮਲੇ ਨੂੰ ਲੈ ਕੇ ਵੀਡੀਓ ਹੋਈ ਸੀ ਵਾਇਰਲ

ਡੇਹਲੋਂ, 26 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-ਪੁਲਿਸ ਵਰਦੀ ਵਿਚ ਨੌਜਵਾਨਾਂ ਦੇ ਨਸ਼ਾ ਕਰਨ ਸਮੇਤ ਇਲਾਕੇ ਅੰਦਰ ਹੁੰਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਸੰਬੰਧੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਅੱਜ ਦੂਸਰੀ ਵਾਰ ਲੁਧਿਆਣਾ-ਮਲੇਰਕੋਟਲਾ ਮੁੱਖ ਮਾਰਗ ‘ਤੇ ਸੀ-ਵੰਨ ਹੋਟਲ ਨੇੜੇ ਨਿਹੰਗ ਜਥੇਬੰਦੀਆਂ ਵਲੋਂ ਦੂਸਰੀ ਵਾਰ ਡੇਹਲੋਂ ਪੁਲਿਸ ਖ਼ਿਲਾਫ਼ ਦਿੱਤੇ ਗਏ ਰੋਸ ਧਰਨੇ ਨੂੰ ਲੈ ਕੇ ਮਾਮਲਾ ਤਣਾਅਪੂਰਨ ਹੋ ਗਿਆ। ਜਦੋਂ ਸੜਕਾਂ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰ ਪ੍ਰੇਸ਼ਾਨ ਹੋਣ ਲੱਗੇ।

Ad Position 21
No active advertisement
ਅਜੀਤ ਡੈਸਕ 27-09-2026
ਡੇਹਲੋਂ, 26 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-ਪੁਲਿਸ ਵਰਦੀ ਵਿਚ ਨੌਜਵਾਨਾਂ ਦੇ ਨਸ਼ਾ ਕਰਨ ਸਮੇਤ ਇਲਾਕੇ ਅੰਦਰ ਹੁੰਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਸੰਬੰਧੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਅੱਜ ਦੂਸਰੀ ਵਾਰ ਲੁਧਿਆਣਾ-ਮਲੇਰਕੋਟਲਾ ਮੁੱਖ ਮਾਰਗ ‘ਤੇ ਸੀ-ਵੰਨ ਹੋਟਲ ਨੇੜੇ ਨਿਹੰਗ ਜਥੇਬੰਦੀਆਂ ਵਲੋਂ ਦੂਸਰੀ ਵਾਰ ਡੇਹਲੋਂ ਪੁਲਿਸ ਖ਼ਿਲਾਫ਼ ਦਿੱਤੇ ਗਏ ਰੋਸ ਧਰਨੇ ਨੂੰ ਲੈ ਕੇ ਮਾਮਲਾ ਤਣਾਅਪੂਰਨ ਹੋ ਗਿਆ। ਜਦੋਂ ਸੜਕਾਂ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰ ਪ੍ਰੇਸ਼ਾਨ ਹੋਣ ਲੱਗੇ। ਜ਼ਿਕਰਯੋਗ ਹੈ ਕਿ 22 ਸਤੰਬਰ ਨੂੰ ਪਿੰਡ ਲਹਿਰਾ ਵਿਖੇ ਇਕ ਕਾਲੇ ਰੰਗ ਦੀ ਬਿਨਾਂ ਨੰਬਰੀ ਨਵੀਂ ਕਾਰ ਵਿਚ ਤਿੰਨ ਨੌਜਵਾਨ ਨਸ਼ਾ ਕਰ ਰਹੇ ਸਨ, ਜਿਨ੍ਹਾਂ ਨੂੰ ਸ਼ੱਕ ਪੈਣ ‘ਤੇ ਨਿਹੰਗ ਜਥੇਬੰਦੀਆਂ ਸਮੇਤ ਨਿਹੰਗ ਸਿੰਘਾਂ ਤੇ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਅਤੇ ਕਾਰ ਵਿਚੋਂ ਦੋ ਦਾਹ, ਸਮੈਕ ਜੋਖਣ ਵਾਲਾ ਕੰਡਾ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਸੀ। ਇਸ ਸਭ ਬਾਅਦ ਤਿੰਨਾਂ ਨੌਜਵਾਨਾਂ ਦੀ ਛਿੱਤਰ ਪਰੇਡ ਵੀ ਹੋਈ, ਜਿਨ੍ਹਾਂ ਨੇ ਆਪਣੇ ਆਪ ਨੂੰ ਥਾਣਾ ਡੇਹਲੋਂ ਨਾਲ ਸੰਬੰਧਿਤ ਹੋਣ ਦਾ ਦਾਅਵਾ ਕਰਦਿਆਂ ਥਾਣਾ ਡੇਹਲੋਂ ਮੁਖੀ ਵਿਜੇ ਕੁਮਾਰ ਦੇ ਬੰਦੇ ਹੋਣ ਦੀ ਗੱਲ ਆਖੀ ਤਾਂ ਲੋਕ ਹੋਰ ਵੀ ਰੋਹ ਵਿਚ ਆ ਗਏ ਸਨ ਅਤੇ ਇਸ ਮਾਮਲੇ ਦੀ ਸਾਰੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਕਰ ਦਿੱਤੇ ਜਾਣ ਬਾਅਦ ਮਾਮਲਾ ਤੂਲ ਫੜ ਗਿਆ। ਬਾਅਦ ਵਿਚ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਗੱਡੀ ਵਿਚੋਂ ਮਿਲੀ ਨਕਦੀ ਸਮੇਤ ਹੋਰ ਸਮਾਨ ਨਾਲ ਡੇਹਲੋਂ ਪੁਲਿਸ ਹਵਾਲੇ ਕਰ ਦਿੱਤਾ ਸੀ ਅਤੇ ਡੇਹਲੋਂ ਪੁਲਿਸ ਨੇ ਮਾਮੂਲੀ ਧਰਾਵਾਂ ਲਗਾ ਕੇ ਪਰਚਾ ਵੀ ਦਰਜ ਕੀਤਾ ਸੀ, ਪਰ ਨਿਹੰਗ ਜਥੇਬੰਦੀ ਦੇ ਆਗੂ ਪੁਲਿਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਸਨ। ਇਸੇ ਮਾਮਲੇ ਨੂੰ ਲੈ ਕੇ ਜਥੇਬੰਦੀ ਵਲੋਂ ਅੱਜ ਦੂਜੀ ਵਾਰ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਮਾਮਲੇ ਵਿਚ ਐੱਸ. ਐੱਚ. ਓ. ਵਿਜੇ ਕੁਮਾਰ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਕਰੀਬ 6 ਘੰਟੇ ਤੱਕ ਚੱਲੇ ਧਰਨੇ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਇਸ ਉਪਰੰਤ ਏ. ਸੀ. ਪੀ. ਰਾਜੇਸ਼ ਕੁਮਾਰ ਸਪੈਸ਼ਲ ਬਰਾਂਚ ਦੇ ਅਧਿਕਾਰੀ, ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਜਗਦੇਵ ਸਿੰਘ ਅਤੇ ਥਾਣਾ ਡੇਹਲੋਂ ਦੇ ਐਡੀਸ਼ਨਲ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਅਤੇ ਸਖ਼ਤ ਕਾਰਵਾਈ ਦੇ ਭਰੋਸੇ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ। ਇਸ ਸਬੰਧੀ ਥਾਣਾ ਡੇਹਲੋਂ ਦੇ ਐਡੀਸ਼ਨਲ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਅਜੇ ਸ਼ਰਮਾ ਪੁੱਤਰ ਸੁਭਾਸ਼ ਚੰਦਰ ਵਾਸੀ ਜੰਮੂ ਕਾਲੋਨੀ, ਲੁਧਿਆਣਾ, ਅਕਾਸ਼ਦੀਪ ਪੁੱਤਰ ਜਸਵੰਤ ਸਿੰਘ ਵਾਸੀ ਮਾਡਲ ਟਾਊਨ, ਲੁਧਿਆਣਾ ਅਤੇ ਗੁਰਕੀਰਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਸਰੀਂਹ, ਥਾਣਾ ਡੇਹਲੋਂ, ਜ਼ਿਲ੍ਹਾ ਲੁਧਿਆਣਾ ਨੂੰ ਨਾਮਜ਼ਦ ਕੀਤਾ ਗਿਆ ਹੈ। ਨਾਮਜ਼ਦ ਮੁਲਜ਼ਮਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐੱਸ.) ਦੀਆਂ ਧਾਰਾਵਾਂ 204, 205, 319 (2) ਅਤੇ 318 (4) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤਫ਼ਤੀਸ਼ ਦੌਰਾਨ ਹੋਰ ਤੱਥ ਸਾਹਮਣੇ ਆਉਣ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਰੋਸ ਧਰਨੇ ਸਮੇਂ ਬੁੱਧ ਸਿੰਘ, ਕਰਨੈਲ ਸਿੰਘ, ਗਗਨਦੀਪ ਸਿੰਘ, ਕਰਮਜੀਤ ਸਿੰਘ, ਧਰਮਜੀਤ ਸਿੰਘ, ਬਲਵਿੰਦਰ ਸਿੰਘ, ਜੀਵਨ ਸਿੰਘ, ਕਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਿਹੰਗ ਜਥੇਬੰਦੀ ਦੇ ਮੈਂਬਰ ਹਾਜ਼ਰ ਸਨ। ਜਬਰੀ ਉਗਰਾਹੀ ਕੀਤੇ ਹਜ਼ਾਰਾਂ ਰੁਪਏ ਵੀ ਕਰਵਾਏ ਵਾਪਸ ਬਾਬਾ ਅਮਨਦੀਪ ਸਿੰਘ ਨੇ ਦੱਸਿਆ ਕਿ ਜਾਅਲੀ ਪੁਲਿਸ ਮੁਲਾਜ਼ਮਾਂ ਵਲੋਂ ਜਬਰੀ ਉਗਰਾਹੀ ਕੀਤੀ ਹਜ਼ਾਰਾਂ ਰੁਪਏ ਦੀ ਰਾਸ਼ੀ ਵੀ ਸਬੰਧਿਤ ਪਰਿਵਾਰਾਂ ਨੂੰ ਵਾਪਸ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮਹੇਰਨਾ ਵਾਸੀ ਬੀਬੀ ਬਲਜੀਤ ਕੌਰ ਦੇ 20 ਹਜ਼ਾਰ ਰੁਪਏ, ਅਰਸ਼ਦੀਪ ਸਿੰਘ ਦੇ 20 ਹਜ਼ਾਰ ਰੁਪਏ, ਬਾਬਾ ਜਗਜੀਵਨ ਸਿੰਘ ਦੇ 4 ਹਜ਼ਾਰ ਰੁਪਏ ਅਤੇ ਅਭੀ ਨਾਮਕ ਲੜਕੇ ਤੋਂ ਲਏ ਗਏ 35 ਹਜ਼ਾਰ ਰੁਪਏ ਵਾਪਸ ਕਰਵਾਏ ਗਏ। ਪਰ ਵਾਪਸ ਕਰਵਾਏ ਪੈਸਿਆਂ ਨੂੰ ਲੈ ਕੇ ਪੁਲਿਸ ਅਫ਼ਸਰਾਂ ਦੀ ਚੁੱਪੀ ਵੀ ਕਈ ਸਵਾਲ ਖੜੇ ਕਰ ਗਈ ਕਿਉਂਕਿ ਉਕਤ ਤਿੰਨੋਂ ਕਥਿਤ ਮੁਲਜ਼ਮ ਪੁਲਿਸ ਰਿਮਾਂਡ ‘ਤੇ ਥਾਣਾ ਡੇਹਲੋਂ ਅੰਦਰ ਬੰਦ ਹਨ, ਫਿਰ ਉਨ੍ਹਾਂ ਦੀ ਪੈਰਵਾਈ ਲਈ ਕਿਸ ਨੇ ਹਜ਼ਾਰਾਂ ਰੁਪਏ ਵਾਪਸ ਕਰਨ ਵਿੱਚ ਮਦਦ ਕੀਤੀ? ਮਾਮਲੇ ਕਾਰਨ ਥਾਣਾ ਮੁਖੀ ਵਿਜੇ ਕੁਮਾਰ ਲਾਈਨ ਹਾਜ਼ਰ ਹਮੇਸ਼ਾ ਵੱਖ-ਵੱਖ ਕਾਰਵਾਈਆਂ ਕਾਰਨ ਚਰਚਾ ਵਿਚ ਰਹਿਣ ਵਾਲੇ ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਬੀਤੀ ਰਾਤ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਨੂੰ ਰੁਟੀਨ ਕਾਰਵਾਈ ਦੱਸ ਰਹੇ ਹਨ। ਪਰ ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਅਣਗਹਿਲੀ ਵਰਤੇ ਜਾਣ ਕਾਰਨ ਥਾਣਾ ਮੁਖੀ ‘ਤੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮੇਲਾ ਛਪਾਰ ਕਾਨਫ਼ਰੰਸ ਲਈ ਹਲਕਾ ਗਿੱਲ ਤੋਂ ਹਲਕਾ ਇੰਚਾਰਜ ਸਿਮਕ ਦੀ ਅਗਵਾਈ ਹੇਠ ਵਿਸ਼ਾਲ ਕਾਫ਼ਲਾ ਰਵਾਨਾ ਕਿਹਾ, ਸਰਕਾਰ ਦੀ ਕ... ਅਗਲੀ ਖ਼ਬਰ ਖੰਨਾ ਟਰਾਂਸਪੋਰਟ ਐੇਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਰਾਜਵਿੰਦਰ ਸਿੰਘ ਖਟੱੜਾ ਦੀ ਅਗਵਾਈ ਵਿਚ ਹੋਈ
Ad Position 24