18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਸ਼੍ਰੀ ਵਿਸ਼ਵਕਰਮਾ ਮੰਦਰ ਵਿਚ 24ਵਾਂ ਪੂਜਾ ਦਿਵਸ ਸਮਾਰੋਹ

ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ (ਰਜਿ.) ਪੰਜਾਬ-ਖੰਨਾ ਵੱਲੋਂ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨ ਐਂਡ ਵੈਲਫੇਅਰ ਸਭਾ ਅਤੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ, ਭੱਟੀਆਂ-ਖੰਨਾ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ 24ਵਾਂ ਪੂਜਾ ਦਿਵਸ, ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 18-09-2026
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ (ਰਜਿ.) ਪੰਜਾਬ-ਖੰਨਾ ਵੱਲੋਂ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨ ਐਂਡ ਵੈਲਫੇਅਰ ਸਭਾ ਅਤੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ, ਭੱਟੀਆਂ-ਖੰਨਾ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ 24ਵਾਂ ਪੂਜਾ ਦਿਵਸ, ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਚੇਅਰਮੈਨ ਗੁਰਦੀਪ ਸਿੰਘ ਦੀਪਾ, ਪ੍ਰਧਾਨ ਗੁਰਬਚਨ ਸਿੰਘ ਠੇਕੇਦਾਰ ਅਤੇ ਸਕੱਤਰ ਬੁੱਧ ਸਿੰਘ ਭਮਰਾ, ਗੁਰਦੇਵ ਸਿੰਘ ਲੋਟੇ ਅਤੇ ਖਜਾਨਚੀ ਮੇਜਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਤੜਕੇ ਮੂਰਤੀ ਇਸ਼ਨਾਨ, ਉਪਰੰਤ ਹਵਨ ਯੱਗ ਵਿਚ ਪੂਰਨ ਆਹੂਤੀ ਦੀ ਰਸਮ ਮੀਤ ਪ੍ਰਧਾਨ ਪਰਮਿੰਦਰ ਸਿੰਘ ਭੋਡੇ ਵੱਲੋਂ ਨਿਭਾਈ ਗਈ, ਉਪਰੰਤ ਪੰਡਤ ਸੁਨੀਲ ਕੁਮਾਰ ਦੂਬੇ ਅਤੇ ਪੰਡਤ ਪ੍ਰਸ਼ਾਂਤ ਦੂਬੇ ਵੱਲੋਂ ਵਿਧੀ ਪੂਰਵਕ ਪੂਜਾ ਅਰਚਨਾ ਕਰਵਾ ਕੇ ਬਾਬਾ ਜੀ ਦੀ ਆਰਤੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸ਼ਿਰਕਤ ਕਰਕੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਲਿਆ। ਜਦੋਂ ਕਿ ਝੰਡਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਪਿਤਾ ਅਤੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ, ਭੱਟੀਆਂ-ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਕਿਰਤ ਦੇ ਦਾਤੇ ਬਾਬਾ ਵਿਸ਼ਵਕਰਮਾ ਦੀ ਕਿਰਪਾ ਸਦਕਾ ਮਨੁੱਖ ਨੇ ਦੁਨੀਆਂ ਵਿਚ ਤਰੱਕੀਆਂ ਨੂੰ ਛੂਹਿਆ ਹੈ ਅਤੇ ਜਿੱਥੇ ਮਨੁੱਖ ਵੱਲੋਂ ਚੰਦਰਮਾ ਤੇ ਪੁਹੰਚ ਕਰਨ ਤੋਂ ਬਾਅਦ ਹੋਰ ਗ੍ਰਹਿਆਂ ਦਾ ਵੀ ਅਧਿਆਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਗੋਰੇ ਵੀ ਮੰਣਨ ਲੱਗੇ ਹਨ ਕਿ ਟੈਕਨਾਲੋਜੀ ਦੇ ਇੰਨੀ ਤਰੱਕੀ ਲਈ ਕੋਈ ਸਰਵਸ਼ਕਤੀ ਜੋ ਮਨੁੱਖ ਅੱਜ ਇੰਨੀਆਂ ਤਰੱਕੀ ਕਰਨ ਦੇ ਯੋਗ ਹੋਇਆ ਹੈ। ਉਨ੍ਹਾਂ ਸਮੂਹ ਵਿਸ਼ਵਕਰਮਾ ਵੰਸ਼ੀਆਂ ਅਤੇ ਰਾਮਗੜ੍ਹੀਆਂ ਭਾਈਚਾਰੇ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਐਸੋਸੀਏਸ਼ਨ ਵੱਲੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਭੁਪਿੰਦਰ ਸਿੰਘ ਸੌਂਦ ਅਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ ਅਤੇ ਮੰਦਰ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸੋਹਲ, ਐਸੋਸੀਏਸ਼ਨ ਦੇ ਚੇਅਰਮੈਨ ਗੁਰਦੀਪ ਸਿੰਘ ਦੀਪਾ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ (ਪੱਪੂ) ਤੇ ਸਕੱਤਰ ਬੁੱਧ ਸਿੰਘ ਭਮਰਾ ਨੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਲੱਕੀ ਧੀਮਾਨ ਐਂਡ ਪਾਰਟੀ, ਅਵਤਾਰ ਸਿੰਘ ਮੰਨਾ ਇਕੋਲਾਹੀ, ਜੂਝਾਰ ਸਿੰਘ ਦੇ ਕਵੀਸ਼ਰੀ ਜੱਥੇ ਅਤੇ ਹਰ ਸਿੰਘ ਰਾਜਗੜ੍ਹ ਵੱਲੋਂ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਰਦੀਪ ਸਿੰਘ ਦੀਪਾ, ਪ੍ਰਧਾਨ ਗੁਰਬਚਨ ਸਿੰਘ ਠੇਕੇਦਾਰ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ, ਸੈਕਟਰੀ ਬੁੱਧ ਸਿੰਘ, ਖਜਾਨਚੀ ਮੇਜਰ ਸਿੰਘ, ਕਰਮਜੀਤ ਸਿੰਘ ਘਟੌੜੇ, ਬਿੰਦਰ ਸਿੰਘ, ਜੋਗਿੰਦਰ ਸਿੰਘ ਗਿਆਨੀ, ਕੁਲਦੀਪ ਸਿੰਘ ਮੰਗਲ, ਬੇਅੰਤ ਸਿੰਘ, ਸਰਬਜੀਤ ਮਣਕੂ, ਨਿਰਮਲ ਸਿੰਘ ਦਵਿੰਦਰ ਸਿੰਘ ਡਿੰਪਲ, ਪਾਲ ਸਿੰਘ, ਮੁਕੇਸ਼ ਗਿਆਨੀ, ਅਜਮੇਰ ਸਿੰਘ ਪਧਾਲੇ, ਰਮਿੰਦਰ ਸਿੰਘ ਚਾਨੇ, ਦਰਸ਼ਨ ਸਿੰਘ, ਨਰਿੰਦਰ ਸਿੰਘ, ਪਿਆਰਾ ਸਿੰਘ, ਬਲਜਿੰਦਰ ਸਿੰਘ, ਸਿਮਰਨ ਸਿੰਘ, ਅਜੀਤ ਸਿੰਘ, ਹਰਤੇਜ਼ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ ਮੋਹਨਪੁਰ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਰਾਜੀ, ਗੁਰਨਾਮ ਸਿੰਘ ਭਮਰਾ, ਮਨਜੀਤ ਸਿੰਘ ਧੰਜਲ, ਹਰਕੇਵਲ ਸਿੰਘ, ਅਮਰਜੀਤ ਸਿੰਘ ਘਟੌੜੇ, ਬਲਵਿੰਦਰ ਸਿੰਘ ਰਿੰਕੂ ਭਮਰਾ, ਟਹਿਲ ਸਿੰਘ ਧੰਜਲ, ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨ ਐਂਡ ਵੈਲਫੇਅਰ ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ, ਚੇਅਰਮੈਨ ਹਰਜੀਤ ਸਿੰਘ ਸੋਹਲ, ਵਾਇਸ ਚੇਅਰਮੈਨ ਹਰਮੇਸ਼ ਲੋਟੇ, ਪ੍ਰਧਾਨ ਬਲਵਿੰਦਰ ਸਿੰਘ ਸੌਂਦ, ਸਕੱਤਰ ਰਾਜਿੰਦਰ ਸਿੰਘ ਸੋਹਲ, ਖਜਾਨਚੀ ਗੁਰਚਰਨ ਸਿੰਘ ਵਿਰਦੀ, ਪੂਰਨ ਸਿੰਘ ਲੋਟੇ, ਰਮਨਦੀਪ ਸਿੰਘ ਸੌਂਦ, ਬਲਜਿੰਦਰ ਸਿੰਘ ਜੰਡੂ, ਦਰਸ਼ਨ ਸਿੰਘ ਜੰਡੂ, ਮਨਜੀਤ ਸਿੰਘ ਸੋਹਲ, ਲਖਵੀਰ ਸਿੰਘ ਪਧਾਲੇ, ਸਾਹਿਤਕਾਰ ਸਨੇਹਇੰਦਰ ਸਿੰਘ ਮੀਲੂ ਫਰੌਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਮਹਿਮੀ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਠਕ, ਮੀਤ ਪ੍ਰਧਾਨ ਕਰਮਜੀਤ ਸਿੰਘ ਸਿਫਤੀ, ਕੈਬਨਿਟ ਮੰਤਰੀ ਦੇ ਓਐਸਡੀ ਕਰਨ ਅਰੋੜਾ, ਹਵਾ ਸਿੰਘ, ਗੁਰਮੁੱਖ ਸਿੰਘ ਭਮਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਮਹਿੰਦਰ ਸਿੰਘ ਪੰਧੇਰ ਸਿਆੜ੍ਹ ਨਮਿਤ ਸ਼ਰਧਾਂਜਲੀ ਸਮਾਗਮ ਲੱਖਾ, ਦਾਖਾ, ਲਾਪਰਾਂ ਵਲੋਂ ਸ਼ਰਧਾ ਸਤਿਕਾਰ ਭੇਟ ਅਗਲੀ ਖ਼ਬਰ ਚਾਰ-ਪੰਜ ਮਹੀਨਿਆਂ ਦੇ ਇਕੱਠੇ ਬਿਜਲੀ ਬਿੱਲਾਂ ਨੇ ਲੋਕਾਂ ਦੀ ਵਧਾਈ ਮੁਸ਼ਿਕਲ-ਗਰਗ
Ad Position 24