18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਚਾਰ-ਪੰਜ ਮਹੀਨਿਆਂ ਦੇ ਇਕੱਠੇ ਬਿਜਲੀ ਬਿੱਲਾਂ ਨੇ ਲੋਕਾਂ ਦੀ ਵਧਾਈ ਮੁਸ਼ਿਕਲ-ਗਰਗ

ਅਹਿਮਦਗੜ੍ਹ, 17 ਸਤੰਬਰ (ਰਵਿੰਦਰ ਪੁਰੀ)-ਸਮੁੱਚੇ ਪੰਜਾਬ ਦੇ ਨਾਲ-ਨਾਲ ਅਹਿਮਦਗੜ੍ਹ ਵਿਚ ਵੀ ਬਿਜਲੀ ਦੇ ਚਾਰ-ਪੰਜ ਮਹੀਨਿਆਂ ਦੇ ਇਕੱਠੇ ਬਿੱਲ ਆਉਣ ਕਾਰਨ ਆਮ ਲੋਕਾਂ ਅਤੇ ਵਪਾਰੀਆਂ ਨੂੰ ਭਾਰੀ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਿੱਲ ਹਰ ਮਹੀਨੇ ਸਮੇਂ ਸਿਰ ਭੇਜੇ ਜਾਂਦੇ ਤਾਂ ਉਨ੍ਹਾਂ ਲਈ ਭੁਗਤਾਨ ਕਰਨਾ ਆਸਾਨ ਹੁੰਦਾ।

Ad Position 21
No active advertisement
ਅਜੀਤ ਡੈਸਕ 18-09-2026
ਅਹਿਮਦਗੜ੍ਹ, 17 ਸਤੰਬਰ (ਰਵਿੰਦਰ ਪੁਰੀ)-ਸਮੁੱਚੇ ਪੰਜਾਬ ਦੇ ਨਾਲ-ਨਾਲ ਅਹਿਮਦਗੜ੍ਹ ਵਿਚ ਵੀ ਬਿਜਲੀ ਦੇ ਚਾਰ-ਪੰਜ ਮਹੀਨਿਆਂ ਦੇ ਇਕੱਠੇ ਬਿੱਲ ਆਉਣ ਕਾਰਨ ਆਮ ਲੋਕਾਂ ਅਤੇ ਵਪਾਰੀਆਂ ਨੂੰ ਭਾਰੀ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਿੱਲ ਹਰ ਮਹੀਨੇ ਸਮੇਂ ਸਿਰ ਭੇਜੇ ਜਾਂਦੇ ਤਾਂ ਉਨ੍ਹਾਂ ਲਈ ਭੁਗਤਾਨ ਕਰਨਾ ਆਸਾਨ ਹੁੰਦਾ। ਪਰ ਹੁਣ ਕਈ ਮਹੀਨਿਆਂ ਦੀ ਰਕਮ ਇਕੱਠੀ ਹੋਣ ਕਾਰਨ ਇੱਕੋ ਵਾਰ ਵੱਡੀ ਰਕਮ ਜਮ੍ਹਾਂ ਕਰਵਾਉਣਾ ਮੁਸ਼ਕਲ ਬਣ ਗਿਆ ਹੈ। ਇਸ ਸਬੰਧੀ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਸਕੱਤਰ ਅਤੇ ਚੌੜਾ ਬਾਜ਼ਾਰ ਵਪਾਰ ਮੰਡਲ ਦੇ ਆਗੂ ਤਰਸੇਮ ਗਰਗ ਨੇ ਕਿਹਾ ਕਿ ਬਿਜਲੀ ਵਿਭਾਗ ਵਲੋਂ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਬਹੁਤ ਸਾਰੇ ਖਪਤਕਾਰਾਂ ਨੂੰ ਸਮੇਂ ਸਿਰ ਬਿੱਲ ਨਹੀਂ ਭੇਜੇ ਗਏ। ਹੁਣ ਇਹ ਬਿੱਲ ਇਕੱਠੇ ਆਉਣ ਕਾਰਨ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਲਈ ਭਾਰੀ ਰਕਮ ਅਦਾ ਕਰਨਾ ਔਖਾ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਵਿਭਾਗ ਵਲੋਂ ਸਮੇਂ ਸਿਰ ਬਿੱਲ ਨਹੀਂ ਭੇਜੇ ਗਏ ਅਤੇ ਦੂਜੇ ਪਾਸੇ ਭਾਰੀ ਰਕਮ ਵਾਲੇ ਬਿੱਲਾਂ ਦੀ ਅਦਾਇਗੀ ਨਾ ਹੋਣ ‘ਤੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਇਸ ਸਬੰਧੀ ਨੋਟਿਸ ਦਿੱਤੇ ਜਾ ਰਹੇ ਹਨ। ਇਸ ਕਾਰਨ ਲੋਕਾਂ ਵਿੱਚ ਬੇਚੈਨੀ ਅਤੇ ਰੋਸ ਪੈਦਾ ਹੋ ਰਿਹਾ ਹੈ। ਤਰਸੇਮ ਗਰਗ ਨੇ ਬਿਜਲੀ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਈ ਮਹੀਨਿਆਂ ਦੇ ਇਕੱਠੇ ਆਏ ਬਿੱਲਾਂ ਦੀ ਰਕਮ ਲੋਕਾਂ ਦੀ ਆਰਥਿਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਕਿਸ਼ਤਾਂ ਵਿਚ ਵਸੂਲ ਕਰਨ ਦੀ ਵਿਵਸਥਾ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਸ਼੍ਰੀ ਵਿਸ਼ਵਕਰਮਾ ਮੰਦਰ ਵਿਚ 24ਵਾਂ ਪੂਜਾ ਦਿਵਸ ਸਮਾਰੋਹ ਅਗਲੀ ਖ਼ਬਰ 68 ਸਾਲਾ ਅਮਰਜੀਤ ਕੌਰ ਰਹੀ ਅਥਲੈਟਿਕ ਮੁਕਾਬਲਿਆਂ ’ਚ ਮੋਹਰੀ
Ad Position 24