13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪਿੰਡ ਸਿਆੜ ਵਿਖੇ ਕਲਸ ਗੋਤ ਦੇ ਵੱਡੇ ਵਡੇਰਿਆਂ ਦੀ ਯਾਦ ’ਚ ਸਾਲਾਨਾ ਭੰਡਾਰਾ ਕਰਵਾਇਆ

ਰਾੜਾ ਸਾਹਿਬ, 12 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਸਿਆੜ ਵਿਖੇ ਝੱਮਟ ਰੋਡ ‘ਤੇ ਹਰ ਸਾਲ ਦੀ ਤਰਾਂ ਕਲਸ ਗੋਤ ਦੇ ਵੱਡੇ ਵਡੇਰਿਆਂ ਦੀ ਯਾਦ ਉਨ੍ਹਾਂ ਦੇ ਅਸਥਾਨ ‘ਤੇ ਸਲਾਨਾ ਭੰਡਾਰਾ 10 ਸਤੰਬਰ 2026 ਦਿਨ ਵੀਰਵਾਰ ਨੂੰ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਅਤੇ ਮੀਤ ਪ੍ਰਧਾਨ ਗੁਰਦੀਪ ਸਿੰਘ ਨੇ ਇਸ ਸਾਲ ਵੀ ਸਮੂਹ ਕਲਸ ਗੋਤੀਆਂ ਦੇ ਸਹਿਯੋਗ ਸਦਕਾ ਸਲਾਨਾ ਭੰਡਾਰਾ ਕਰਵਾਇਆ ਗਿਆ ਹੈ।

Ad Position 21
repet_subhas-goyals [Copy P29]
ਪਿੰਡ ਸਿਆੜ ਵਿਖੇ ਕਲਸ ਗੋਤ ਦੇ ਵੱਡੇ ਵਡੇਰਿਆਂ ਦੇ ਅਸਥਾਨ ’ਤੇ ਸਲਾਨਾ ਭੰਡਾਰਾ ਕਰਨ ਮੌਕੇ ਪ੍ਰਬੰਧਕ ਅਤੇ ਸੇਵਾਦਾਰ। ਤਸਵੀਰ : ਸੁਖਵੀਰ ਸਿੰਘ ਚਣਕੋਈਆਂ 13-09-2026
ਰਾੜਾ ਸਾਹਿਬ, 12 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਸਿਆੜ ਵਿਖੇ ਝੱਮਟ ਰੋਡ ‘ਤੇ ਹਰ ਸਾਲ ਦੀ ਤਰਾਂ ਕਲਸ ਗੋਤ ਦੇ ਵੱਡੇ ਵਡੇਰਿਆਂ ਦੀ ਯਾਦ ਉਨ੍ਹਾਂ ਦੇ ਅਸਥਾਨ ‘ਤੇ ਸਲਾਨਾ ਭੰਡਾਰਾ 10 ਸਤੰਬਰ 2026 ਦਿਨ ਵੀਰਵਾਰ ਨੂੰ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਅਤੇ ਮੀਤ ਪ੍ਰਧਾਨ ਗੁਰਦੀਪ ਸਿੰਘ ਨੇ ਇਸ ਸਾਲ ਵੀ ਸਮੂਹ ਕਲਸ ਗੋਤੀਆਂ ਦੇ ਸਹਿਯੋਗ ਸਦਕਾ ਸਲਾਨਾ ਭੰਡਾਰਾ ਕਰਵਾਇਆ ਗਿਆ ਹੈ। ਜਿਸ ਵਿਚ ਇਲਾਕੇ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਕਲਸ ਗੋਤ ਨਾਲ ਸੰਬੰਧਿਤ ਪਰਿਵਾਰ ਵੱਡੇ ਵਡੇਰਿਆਂ ਦੇ ਅਸਥਾਨ ‘ਤੇ ਨਤਮਸਤਕ ਹੋਏ ਅਤੇ ਆਪਣੇ ਪਰਿਵਾਰਾਂ ਦੀ ਸੁੱਖ ਸਾਂਤੀ ਲਈ ਅਰਦਾਸ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਸੰਗਤਾਂ ਲਈ ਸਾਰਾ ਦਿਨ ਗੁਰੂ ਦਾ ਲੰਗਰ ਦਾਲ-ਰੋਟੀ ਅਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਉਨ੍ਹਾਂ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁੱਖਾ, ਅਰੁਨਦੀਪ ਸਿੰਘ, ਅੰਗਰੇਜ਼ ਸਿੰਘ, ਮਨਜਿੰਦਰ ਸਿੰਘ, ਯਾਦਵਿੰਦਰ ਸਿੰਘ, ਮਲਕੀਤ ਸਿੰਘ, ਰੈਂਪੀ, ਦਿਆਲ ਸਿੰਘ, ਸੋਖਾ, ਅੰਮ੍ਰਿਤ, ਪਾਲਾ, ਹਰਸ਼ਦੀਪ, ਜਸ਼ਨ, ਗੁਰਦਿਆਲ ਸਿੰਘ, ਲਾਡੀ, ਸੁੱਖਾ, ਅਵਲੀਨ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ‘ਨਿਊਟਰੀਸ਼ਨ ਡੇਅ’ ਅਗਲੀ ਖ਼ਬਰ ਨਗਰ ਕੌਂਸਲ ਸਾਹਨੇਵਾਲ ਦੇ ਅੰਦਰ ਦਫ਼ਤਰ ਦੇ ਨਵੇਂ ਉਸਾਰੇ ਬਲਾਕ ਦਾ ਮੰਤਰੀ ਮੁੰਡੀਆਂ ਨੇ ਰਸਮੀ ਉਦਘਾਟਨ
Ad Position 24