13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਨੂੰ ਐੱਲ. ਆਈ. ਸੀ. ਸਮਰਾਲਾ ਸ਼ਾਖਾ ਵਲੋਂ ਵਾਟਰ ਕੂਲਰ ਭੇਟ

ਮਾਛੀਵਾੜਾ ਸਾਹਿਬ, 12 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਗੁਰਦੁਆਰਾ ਸ਼੍ਰੀ ਚਰਨ ਕਵਲ ਸਾਹਿਬ, ਮਾਛੀਵਾੜਾ ਸਾਹਿਬ ਨੂੰ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਮਾਛੀਵਾੜਾ ਸਾਹਿਬ, 12 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਗੁਰਦੁਆਰਾ ਸ਼੍ਰੀ ਚਰਨ ਕਵਲ ਸਾਹਿਬ, ਮਾਛੀਵਾੜਾ ਸਾਹਿਬ ਨੂੰ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਸ਼ਾਖਾ ਦਫ਼ਤਰ ਸਮਰਾਲਾ ਵਲੋਂ ਇੱਕ ਵਾਟਰ ਕੂਲਰ ਭੇਟ ਕੀਤਾ ਗਿਆ। ਇਸ ਮੌਕੇ ਬੀ. ਐੱਲ. ਸੁਥਾਰ, ਸੀਨੀਅਰ ਡਵੀਜ਼ਨਲ ਮੈਨੇਜਰ ਲੁਧਿਆਣਾ ਵਲੋਂ ਗੁਰਦੁਆਰਾ ਪ੍ਰਬੰਧਕਾਂ ਨੂੰ ਵਾਟਰ ਕੂਲਰ ਤੌਰ ‘ਤੇ ਭੇਟ ਕੀਤਾ ਗਿਆ। ਬੀ. ਐੱਲ. ਸੁਥਾਰ ਨੇ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ ਆਪਣੇ ਮੁੱਖ ਕਾਰਜ ਦੇ ਨਾਲ-ਨਾਲ ਸਮਾਜ ਅਤੇ ਭਾਈਚਾਰੇ ਦੀ ਭਲਾਈ ਪ੍ਰਤੀ ਵੀ ਹਮੇਸ਼ਾ ਵਚਨਬੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸੇਵਾ ਦੇ ਕਾਰਜਾਂ ‘ਚ ਯੋਗਦਾਨ ਪਾਉਣਾ ਐੱਲ. ਆਈ. ਸੀ. ਦੀ ਸਮਾਜਿਕ ਜ਼ਿੰਮੇਵਾਰੀ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਸੰਗਤ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਇਹ ਪਹਿਲ ਇਸੇ ਸੇਵਾ ਭਾਵਨਾ ਦਾ ਪ੍ਰਤੀਕ ਹੈ। ਐੱਲ. ਆਈ. ਸੀ. ਸਮਰਾਲਾ ਸ਼ਾਖਾ ਦੇ ਸ਼ਾਖਾ ਪ੍ਰਬੰਧਕ ਸਨੀ ਸਰਾਫ਼ ਨੇ ਕਿਹਾ ਕਿ ਸ਼ਾਖਾ ਭਵਿੱਖ ‘ਚ ਵੀ ਸਥਾਨਕ ਭਾਈਚਾਰੇ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਸਮਾਜਿਕ ਭਲਾਈ ਅਤੇ ਲੋਕ ਸੇਵਾ ਦੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਂਦੀ ਰਹੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਵਲੋਂ ਬੀ. ਐੱਲ. ਸੁਥਾਰ ਦਾ ਇਸ ਲੋਕ ਹਿਤਕਾਰੀ ਪਹਿਲ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਬਰਾਂਚ ਮੈਨੇਜਰ ਹਰਸ਼ਿਤ ਅਰੋੜਾ, ਬਲਜਿੰਦਰ ਸਿੰਘ ਤੂਰ, ਜਸਵੀਰ ਸਿੰਘ ਗਿੱਲ, ਸੁਖਜਿੰਦਰ ਸਿੰਘ, ਏਕਨਾਮ ਸਿੰਘ, ਸਮੂਹ ਸਟਾਫ਼ ਅਤੇ ਏਜੰਟ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਮਰਦਾਨਾ ਵੈਲਫ਼ੇਅਰ ਸੁਸਾਇਟੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਅਹਿਮ ਮੰਗਾਂ ਲਈ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਪਿੰਡ ਭੀਖੀ ਵਿਖੇ ਸਾਬਕਾ ਵਿਧਾਇਕ ਲੱਖਾ ਪਾਇਲ ਵਲੋਂ ਬੂਥ ਪੱਧਰ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਨਾ ਪ੍ਰਮੁੱਖਾਂ ਦੀ ਨਿਯੁ...
Ad Position 24