10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਕਾਲੀ ਦਲ ‘ ਵਾਰਿਸ ਪੰਜਾਬ ਦੇ ’ ’ ਚ ਸਰਗਰਮ ਇਯਾਲੀ - ਸ਼ਿਵਾਲਿਕ ਰਾਜਸੀ ਵਿਰੋਧੀਆਂ ਲਈ ਖ਼ਤਰਾ ਬਾਰ ਐਸੋ. ਖੰਨਾ ਦੀ ਚੋਣ ਅੱਜ

ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਦੇ 117 ਹਲਕਿਆਂ ’ਚੋਂ ਅਹਿਮ ਪਹਿਲਾਂ ਰਿਜ਼ਰਵ ਰਿਹਾ, ਫਿਰ ਹਲਕਾਬੰਦੀ ਬਾਅਦ ਜਨਰਲ ਹਲਕਾ ਦਾਖਾ ਵਿਚ ਕਰੀਬ ਢਾਈ ਦਹਾਕੇ ਪਹਿਲਾਂ ਸਿਆਸੀ ਮਿੱਤਰ ਬਣੇ ਦਰਸ਼ਨ ਸਿੰਘ ਸ਼ਿਵਾਲਿਕ, ਮਨਪ੍ਰੀਤ ਸਿੰਘ ਇਯਾਲੀ ਰਾਜਨੀਤੀ ਦੇ ਨਾਲ ਧਾਰਮਿਕ, ਸਮਾਜਿਕ ਖੇਤਰ ਵਿਚ ਵੀ ਇਯਾਲੀ-ਸ਼ਿਵਾਲਿਕ ਦੀ ਜੋੜੀ ਕਰਕੇ ਮਸ਼ਹੂਰ ਹੋਏ। ਆਰਥਿਕ ਪੱਖੋਂ ਦੋਵੇਂ ਮਜ਼ਬੂਤ ਪਰਿਵਾਰਾਂ ਨਾਲ ਜੁੜੇ ਹੋਣ ਕਰਕੇ ਰਾਜਨੀਤੀ ਨੂੰ ਧੰਦਾ ਨਹੀਂ, ਸੇਵਾ ਨਾਲ ਜੋੜੀ ਰੱਖਣਾ ਹੀ ਦੋਵਾਂ ਦੀ ਖਾਸੀਅਤ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਦੇ 117 ਹਲਕਿਆਂ ’ਚੋਂ ਅਹਿਮ ਪਹਿਲਾਂ ਰਿਜ਼ਰਵ ਰਿਹਾ, ਫਿਰ ਹਲਕਾਬੰਦੀ ਬਾਅਦ ਜਨਰਲ ਹਲਕਾ ਦਾਖਾ ਵਿਚ ਕਰੀਬ ਢਾਈ ਦਹਾਕੇ ਪਹਿਲਾਂ ਸਿਆਸੀ ਮਿੱਤਰ ਬਣੇ ਦਰਸ਼ਨ ਸਿੰਘ ਸ਼ਿਵਾਲਿਕ, ਮਨਪ੍ਰੀਤ ਸਿੰਘ ਇਯਾਲੀ ਰਾਜਨੀਤੀ ਦੇ ਨਾਲ ਧਾਰਮਿਕ, ਸਮਾਜਿਕ ਖੇਤਰ ਵਿਚ ਵੀ ਇਯਾਲੀ-ਸ਼ਿਵਾਲਿਕ ਦੀ ਜੋੜੀ ਕਰਕੇ ਮਸ਼ਹੂਰ ਹੋਏ। ਆਰਥਿਕ ਪੱਖੋਂ ਦੋਵੇਂ ਮਜ਼ਬੂਤ ਪਰਿਵਾਰਾਂ ਨਾਲ ਜੁੜੇ ਹੋਣ ਕਰਕੇ ਰਾਜਨੀਤੀ ਨੂੰ ਧੰਦਾ ਨਹੀਂ, ਸੇਵਾ ਨਾਲ ਜੋੜੀ ਰੱਖਣਾ ਹੀ ਦੋਵਾਂ ਦੀ ਖਾਸੀਅਤ ਹੈ। ਦੋ ਵਾਰ ਦੇ ਐੱਮ.ਐੱਲ.ਏ, ਸੰਸਦੀ ਸਕੱਤਰ ਰਹੇ ਦਰਸ਼ਨ ਸਿੰਘ ਸ਼ਿਵਾਲਿਕ ਬਾਦਲ ਪਰਿਵਾਰ ਨਾਲ ਕੁਝ ਦੂਰੀਆਂ ਪੈਣ ’ਤੇ ਇਕ ਵਾਰ ਤਾਂ ਰਾਜਨੀਤੀ ਤੋਂ ਪਿੱਛੇ ਹਟ ਗਏ। ਮਨਪ੍ਰੀਤ ਸਿੰਘ ਇਯਾਲੀ ਆਪਣੀਆਂ ਸਿਆਸੀ ਸਰਗਰਮੀਆਂ ’ਚ ਅੱਗੇ ਦੀ ਅੱਗੇ ਵਧਦਾ ਗਿਆ। ਹਲਕਾ ਦਾਖਾ ’ਚ ਜ਼ਿਮਨੀ ਚੋਣ ਦੌਰਾਨ ਮਨਪ੍ਰੀਤ ਸਿੰਘ ਇਯਾਲੀ ਨੇ ਕਾਂਗਰਸ ਦੇ ਕੈਪਟਨ ਨੂੰ ਹਰਾ ਕੇ ਰਾਜਨੀਤੀ ’ਚ ਕਮਾਲ ਕਰ ਦਿੱਤੀ। ਬੇਅਦਬੀ, ਪੰਜਾਬ ਦੇ ਹਿਤਾਂ ਦਾ ਘਾਣ ਲਈ ਅਵਾਜ਼ ਚੁੱਕਣ ਵਾਲੇ ਮਨਪ੍ਰੀਤ ਸਿੰਘ ਇਯਾਲੀ ਦੀ ਅਵਾਜ਼ ਜਦ ਸ਼੍ਰੋਮਣੀ ਅਕਾਲੀ ਦਲ (ਬ) ’ਚ ਦਬਾਈ ਜਾਣ ਲੱਗੀ ਤਾਂ ਢਾਈ ਤਿੰਨ ਵਰ੍ਹਿਆਂ ਤੋਂ ਇਯਾਲੀ ਦੀਆਂ ਸਿਆਸੀ ਸੁਰਾਂ ਬਦਲ ਗਈਆਂ, ਉਹ ਪੰਜਾਬ ਦੀ ਬਿਹਤਰੀ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਤਵੱਜ਼ੋ ਦੇਣ ਲੱਗ ਪਿਆ। ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਚ ਸਰਗਰਮ ਹੋਏ ਮਨਪ੍ਰੀਤ ਸਿੰਘ ਇਯਾਲੀ ਆਪਣੇ ਸਿਆਸੀ ਮਿੱਤਰ ਦਰਸ਼ਨ ਸਿੰਘ ਸ਼ਿਵਾਲਿਕ ਨੂੰ ਵੀ ਹੱਲਾਸ਼ੇਰੀ ਦਿੱਤੀ ਕਿ ਦਿੱਲੀ ਵਾਲਿਆਂ ਤੋਂ ਪੰਜਾਬ ਬਚਾਉਣ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਜੁੜ ਕੇ ਸੱਤ੍ਹਾ ਤਬਦੀਲੀ ਲਿਆਈਏ, ਇਹੋ ਰਾਜਸੀ ਤਬਦੀਲੀ ਪੰਜਾਬ ’ਚ ਨਸ਼ਿਆਂ ਦਾ ਖਾਤਮਾ ਕਰੇਗੀ, ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੇ ਮੌਕੇ ਅਤੇ ਸਿਹਤ ਸੇਵਾਵਾਂ, ਸਿੱਖਿਆ ਦਾ ਪੱਧਰ ਉੱਪਰ ਚੁੱਕੇਗੀ। ਇਥੇ ਹੀ ਬੱਸ ਨਹੀਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਕੇ ਉਨ੍ਹਾਂ ਨੂੰ ਘਰਾਂ ਤੱਕ ਲਿਆਉਣ ਲਈ ਯਤਨ ਹੀ ਨਹੀਂ, ਹੱਲ ਕੱਢਿਆ ਜਾਵੇਗਾ। ਅੱਜ ਰਿਜ਼ਰਵ ਹਲਕਾ ਗਿੱਲ ਅਤੇ ਜਨਰਲ ਹਲਕਾ ਦਾਖਾ ਤੋਂ ਲੈ ਕੇ ਮਨਪ੍ਰੀਤ ਸਿੰਘ ਇਯਾਲੀ, ਦਰਸ਼ਨ ਸਿੰਘ ਸ਼ਿਵਾਲਿਕ ਦੀ ਬੋਲ ਰਹੀ ਤੂਤੀ ਸੱਤ੍ਹਾਧਾਰੀ ਸਰਕਾਰ ਦੇ ਪਹਿਲੀ ਕਤਾਰ ਆਗੂਆਂ ਅਤੇ ਕਾਂਗਰਸ ਦੇ ਪ੍ਰਮੁੱਖ ਆਗੂਆਂ ਲਈ ਕਿਤੇ ਖ਼ਤਰਾ ਨਾ ਬਣ ਜਾਵੇ।
Ad Position 22
No active advertisement
ਪਿਛਲੀ ਖ਼ਬਰ ਡੇਹਲੋਂ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ਆਰੰਭ ਅਗਲੀ ਖ਼ਬਰ ਸਰਕਾਰ ਚਿੱਟਾ ਖ਼ਤਮ ਕਰਨ ਦੀ ਬਜਾਏ ਚਿੱਟੇ ਖਿਲਾਫ਼ ਆਵਾਜ਼ਾਂ ਨੂੰ ਖ਼ਤਮ ਕਰਨ ਲੱਗੀ- ਮਦਨੀਪੁਰ ਪੰਧੇਰ ਖੇੜੀ
Ad Position 24