ਪੰਜਾਬ ਦੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਚੇਤੇ ਕਰਨ ਲੱਗੇ – ਗੁਰਦੀਪ ਸਿੰਘ ਅੜੈਚਾਂ
ਖੰਨਾ, 10 ਸਤੰਬਰ ਅਗਸਤ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਐਸ. ਸੀ.
ਖੰਨਾ, 10 ਸਤੰਬਰ ਅਗਸਤ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਮਾਲਵਾ ਜ਼ੋਨ 3 ਦੇ ਮੀਡੀਆਂ ਇੰਚਾਰਜ ਗੁਰਦੀਪ ਸਿੰਘ ਅੜੈ੍ਚਾਂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਚੇਤੇ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ, ਚੱਪੜਚਿੜੀ, ਜੰਗ ਦੇ ਆਜਾਦੀ ਯਾਦਗਾਰ ਕਰਤਾਰਪੁਰ, ਭਗਵਾਨ ਵਾਲਮੀਕ ਰਾਮ ਤੀਰਥ ਸਥਾਨ, ਸ੍ਰੀ ਦਰਬਾਰ ਸਾਹਿਬ ਵਿਖੇ ਸੁੰਦਰੀਕਰਨ, ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਯਾਦਗਾਰ, ਪਿੰਡ-ਪਿੰਡ ਸੁਵਿਧਾ ਤੇ ਸੇਵਾ ਕੇਦਰ, ਚਾਰ ਮਾਰਗੀ, ਛੇ ਮਾਰਗੀ ਸੜਕਾ ਦਾ ਜਾਲ ਵਿਛਾਇਆ, ਟਰੈਫਿਕ ਸਮੱਸਿਆ ਲਈ ਪੁੱਲਾ ਦਾ ਨਿਰਮਾਣ, ਇੰਟਰਨੈਸ਼ਨਲ ਏਅਰਪੋਰਟ, ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਬੱਡੀ ਕੱਪ ਕਰਵਾਏ, ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ, ਲੜਕੀਆਂ ਨੂੰ ਸਾਇਕਲ ਵੰਡੇ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਅਤੇ ਗਰੀਬ ਪਰਿਵਾਰਾਂ ਲਈ ਆਟਾ ਦਾਲ ਸਕੀਮ, ਬੁਡਾਪਾ ਪੈਨਸ਼ਨ, ਸਗਨ ਸਕੀਮ ਅਤੇ ਪਿੰਡਾਂ ਦੇ ਵਿਕਾਸ ਲਈ ਪਿੰਡ ਪਿੰਡ ਸੰਗਤ ਦਰਸ਼ਨ ਕਰਕੇ ਕਰੌੜਾਂ ਦੀਆਂ ਗਰਾਟਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੀਆਂ। ਅਕਾਲੀ ਆਗੂ ਗੁਰਦੀਪ ਸਿੰਘ ਅੜੈਚਾਂ ਨੇ ਸਪੱਸ਼ਟ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਗਰੀਬ ਤੇ ਹਰੇਕ ਵਰਗ ਦੇ ਲੋਕਾਂ ਦੀਆਂ ਲੋੜਾਂ ਨੂੰ ਨੇੜੇ ਹੋ ਕੇ ਦੇਖਦੇ ਸਨ ਤੇ ਉਨ੍ਹਾਂ ਨੂੰ ਹੱਲ ਕਰਦੇ ਸਨ, ਜਿਸ ਕਰਕੇ ਹੀ ਪੰਜਾਬ ਦੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਚੇਤੇ ਕਰ ਰਹੇ ਹਨ। ਇਸ ਸਮੇਂ ਉਨ੍ਹਾਂ ਦੇ ਨਾਲ ਮਨਜੀਤ ਸਿੰਘ ਮਾਨ ਰਾਮਪੁਰ, ਦਲਵੀਰ ਸਿੰਘ ਔਲਖ, ਅਜੀਤਪਾਲ ਸਿੰਘ ਭੱਟੀ, ਤਰਨਵੀਰ ਸਿੰਘ ਅੜੈ੍ਚਾਂ ਅਤੇ ਮਨਜੀਤ ਸਿੰਘ ਗਿੱਦੜੀ ਆਦਿ ਹਾਜ਼ਰ ਸਨ। 10 ਖੰਨਾ11 ਅਕਾਲੀ ਆਗੂ ਗੁਰਦੀਪ ਸਿੰਘ ਅੜੈ੍ਚਾਂ