ਸ਼ਹੀਦ ਭਾਈ ਉਦੈ ਸਿੰਘ ਸਿੱਖ ਸਿਕਲੀਕਰ ਸੰਸਥਾ ਪੰਜਾਬ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸੂਬਾ ਪੱਧਰੀ ਵਿਸ਼ੇਸ ਮੀਟਿੰਗ
ਸੰਸਥਾਵਾਂ ਵਲੋਂ ਜੋਰਾ ਸਿੰਘ ਪ੍ਰਧਾਨ, ਕਰਮ ਸਿੰਘ ਸੀਨੀਅਰ ਮੀਤ ਪ੍ਰਧਾਨ, ਬਿੱਲੂ ਸਿੰਘ ਮਲੌਦ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ
ਬੀਜਾ, 6 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਸ਼ਹੀਦ ਭਾਈ ਉਦੈ ਸਿੰਘ ਸਿੱਖ ਸਿਕਲੀਕਰ ਸੰਸਥਾ ਪੰਜਾਬ ਵਲੋਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸੂਬਾ ਪੱਧਰੀ ਵਿਸ਼ੇਸ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕਈ ਨਿਯੁਕਤੀਆਂ ਕੀਤੀਆਂ ਗਈਆਂ।
ਬੀਜਾ, 6 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਸ਼ਹੀਦ ਭਾਈ ਉਦੈ ਸਿੰਘ ਸਿੱਖ ਸਿਕਲੀਕਰ ਸੰਸਥਾ ਪੰਜਾਬ ਵਲੋਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸੂਬਾ ਪੱਧਰੀ ਵਿਸ਼ੇਸ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕਈ ਨਿਯੁਕਤੀਆਂ ਕੀਤੀਆਂ ਗਈਆਂ। ਸਿਗਲੀਕਰ ਭਾਈਚਾਰੇ ਵੱਲੋਂ ਸਿਗਲੀਗਰ ਭਾਈਚਾਰੇ ਦੇ ਸਰਬਸੰਮਤੀ ਨਾਲ ਜੋਰਾ ਸਿੰਘ ਪਾਇਲ ਨੂੰ ਸੂਬਾ ਪ੍ਰਧਾਨ, ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ, ਬਿੱਲੂ ਸਿੰਘ ਮਲੌਦ ਨੂੰ ਮੀਤ ਪ੍ਰਧਾਨ, ਸਿੰਦਾ ਸਿੰਘ ਪਾਇਲ ਚੇਅਰਮੈਨ, ਸਤਨਾਮ ਸਿੰਘ ਢੰਡਾਰੀ ਖਜਾਨਚੀ, ਅਮਰੀਕ ਸਿੰਘ ਸਾਨੇਵਾਲ ਨੂੰ ਜਰਨਲ ਸਕੱਤਰ, ਰਾਹੁਲ ਸਿੰਘ ਦੋਰਾਹਾ ਨੂੰ ਮੀਡੀਆ ਇੰਚਾਰਜ ਆਦਿ ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸਿਆਮਾ ਸਿੰਘ ਬੈਂਸਾ, ਬਿੱਟੂ ਸਿੰਘ ਰਾਹੋਂ, ਸਨੀ ਸਿੰਘ ਖੰਨਾ, ਪਵਨ ਸਿੰਘ ਖੰਨਾ ਆਦਿ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਸਮੇਂ ਸੂਬਾ ਪ੍ਰਧਾਨ ਪੰਜਾਬ ਪ੍ਰਧਾਨ ਬਣਨ ਤੇ ਜੋਰਾ ਸਿੰਘ ਨੇ ਸਮੁੱਚੀ ਬਰਾਦਰੀ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕੇ ਬਰਾਦਰੀ ਦੇ ਕਾਫੀ ਸਮੇਂ ਤੋਂ ਲਟਕੇ ਹੋਏ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕਰਵਾਗੇ। ਇਹਨਾਂ ਕਿਹਾ ਕਿ ਸਿਗਲੀ ਕਰ ਭਾਈਚਾਰੇ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਵਿੱਚ ਵਚਨਵੱਧ ਰਹਾਂਗਾ। ਮੈਂ ਆਪਣੇ ਭਾਈਚਾਰੇ ਦੀਆਂ ਉਮੀਦਾਂ ’ਤੇ ਖਰਾ ਉਤਰਨ ਵਿੱਚ ਕਾਮਯਾਬ ਰਹਾਂਗਾ। ਸਿਗਲੀ ਭਾਈਚਾਰੇ ਦੇ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਹਣ ਸਿੰਘ ਖੰਨਾ, ਜੋਗਾ ਸਿੰਘ ਪਾਇਲ, ਜੋਰਾ ਸਿੰਘ ਦੋਰਾਹਾ, ਮਿੰਟੂ ਸਿੰਘ ਦੋਰਾਹਾ, ਅਜਾਦ ਸਿੰਘ ਦੋਰਾਹਾ, ਦਲਜੀਤ ਸਿੰਘ, ਰਾਂਝਾ ਸਿੰਘ ਅਜਾਦ ਸਿੰਘ, ਸਕਿੰਦਰ ਸਿੰਘ, ਨਿਰਮਲ ਸਿੰਘ ਰਾਹੋਂ, ਗੋਗੀ ਸਿੰਘ ਪਾਇਲ, ਬੰਟੀ ਸਿੰਘ, ਦਵਿੰਦਰ ਸਿੰਘ, ਲੱਖੀ ਸਿੰਘ ਅਤੇ ਸੰਦੀਪ ਸਿੰਘ ਆਦਿ ਹਾਜਰ ਸਨ ਅਤੇ ਵੱਡੀ ਗਿਣਤੀ ਵਿੱਚ ਸਿਕਲੀਕਰ ਭਾਈਚਾਰੇ ਦੇ ਲੋਕ ਹਾਜਰ ਸਨ।