ਬਲਾਕ ਕਾਂਗਰਸ ਮਲੌਦ ਦੇ ਗਿੱਲ ਬੇਰਕਲਾਂ ਨੇ ਸਾਥੀਆਂ ਸਮੇਤ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ
ਮਲੌਦ, 31 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕੋਟਲੀ ਦੀ ਬਰਸੀ ਮੌਕੇ ਬਲਾਕ ਕਾਂਗਰਸ ਮਲੌਦ ਦੀ ਤਰਫੋਂ ਸਾਥੀਆਂ ਨਾਲ ਮਿਲ ਕੇ ਸ਼ਰਧਾ ਅਤੇ ਸਤਿਕਾਰ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਵਿਚ ਅੱਤਵਾਦ ਅਤੇ ਵੱਖਵਾਦ ਨੂੰ ਖਤਮ ਕਰਨ ਲਈ ਆਪਣੀ ਜਾਨ ਦੀ ਸ਼ਹਾਦਤ ਦਿੱਤੀ ਅਤੇ ਪੰਜਾਬ ਨੂੰ ਖੁਸ਼ਹਾਲੀ ਦੀ ਲੀਹ ਉੱਪਰ ਤੋਰਿਆ।
ਮਲੌਦ, 31 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕੋਟਲੀ ਦੀ ਬਰਸੀ ਮੌਕੇ ਬਲਾਕ ਕਾਂਗਰਸ ਮਲੌਦ ਦੀ ਤਰਫੋਂ ਸਾਥੀਆਂ ਨਾਲ ਮਿਲ ਕੇ ਸ਼ਰਧਾ ਅਤੇ ਸਤਿਕਾਰ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਵਿਚ ਅੱਤਵਾਦ ਅਤੇ ਵੱਖਵਾਦ ਨੂੰ ਖਤਮ ਕਰਨ ਲਈ ਆਪਣੀ ਜਾਨ ਦੀ ਸ਼ਹਾਦਤ ਦਿੱਤੀ ਅਤੇ ਪੰਜਾਬ ਨੂੰ ਖੁਸ਼ਹਾਲੀ ਦੀ ਲੀਹ ਉੱਪਰ ਤੋਰਿਆ। ਗਿੱਲ ਬੇਰਕਲਾਂ ਨੇ ਕਿਹਾ ਕਿ ਭਾਵੇਂ ਹਲਕਾ ਪਾਇਲ ਲਈ ਵੱਡਾ ਘਾਟਾ ਪਿਆ ਹੈ ਪਰ ਸਮੁੱਚੇ ਪੰਜਾਬ ਦੇ ਪੰਜਾਬੀਆਂ ਲਈ ਅਹਿਮ ਰੋਲ ਅਦਾ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕ੍ਰਿਸ਼ਨ ਦੇਵ ਜੋਗੀਮਾਜਰਾ ਮੈਂਬਰ ਬਲਾਕ ਸੰਮਤੀ, ਗੁਰਪ੍ਰੀਤ ਸਿੰਘ ਚੋਪੜਾ ਮੀਡੀਆ ਇੰਚਾਰਜ, ਜਗਰੂਪ ਸਿੰਘ ਫੌਜੀ ਰਾਮਗੜ ਸਰਦਾਰਾਂ, ਬਲਜੀਤ ਸਿੰਘ ਰਾਮਗੜ ਸਰਦਾਰਾਂ, ਮਨਦੀਪ ਸਿੰਘ ਹੰਬੜਾ, ਸੋਨੀ ਹੰਬੜਾ, ਨਿਰਭੈ ਸਿੰਘ ਗਿੱਲ ਬੇਰਕਲਾਂ ਜਰਨਲ ਸਕੱਤਰ, ਗੋਰਾ ਸਿੰਘ ਪੰਚ, ਮੇਘ ਸਿੰਘ ਥੇਰਕਲਾਂ ਸਕੱਤਰ, ਰਿੰਪਾ ਸਿੰਘ ਬੇਰਕਲਾਂ, ਬਲਜੀਤ ਸਿੰਘ ਕਿਲਾ ਹਾਂਸ ਸਾਬਕਾ ਸਰਪੰਚ, ਲੱਕੀ ਸਰਪੰਚ ਕਿਲਾ ਹਾਂਸ, ਪਰਮਜੀਤ ਸਿੰਘ ਕਾਲਾ ਝੱਮਟ ਮੀਤ ਪ੍ਰਧਾਨ, ਸੋਨੀ ਮਦਨੀਪੁਰ ਆਦਿ ਹਾਜ਼ਰ ਸਨ।