ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾ ਨਿਭਾਉਣ ਵਾਲੇ ਵਿਪਨ ਕੁਮਾਰ ਨੂੰ ਸੇਵਾਮੁਕਤੀ ਮੌਕੇ ਕੀਤਾ ਸਨਮਾਨਿਤ
ਖੰਨਾ, 31 ਅਗਸਤ (ਹਰਜਿੰਦਰ ਸਿੰਘ ਲਾਲ)-ਮਾਰਕਫੈੱਡ ਪਲਾਂਟ ਖੰਨਾ ਵਿਚ ਲੰਬੇ ਅਰਸੇ ਤੋਂ ਕਿਊ. ਸੀ.
ਖੰਨਾ, 31 ਅਗਸਤ (ਹਰਜਿੰਦਰ ਸਿੰਘ ਲਾਲ)-ਮਾਰਕਫੈੱਡ ਪਲਾਂਟ ਖੰਨਾ ਵਿਚ ਲੰਬੇ ਅਰਸੇ ਤੋਂ ਕਿਊ. ਸੀ. ਆਈ. ਲੈਬੋਰਟਰੀ ਵਿਚ ਆਪਣੀਆਂ ਸੇਵਾਵਾਂ ਇਮਾਨਦਾਰੀ, ਸਖ਼ਤ ਮਿਹਨਤ ਅਤੇ ਪੂਰੀ ਤਨਦੇਹੀ ਨਾਲ ਨਿਭਾਉਣ ਵਾਲੇ ਵਿਪਨ ਕੁਮਾਰ ਦੀ ਸੇਵਾਮੁਕਤੀ ਮੌਕੇ ਮਾਰਕਫੈੱਡ ਪਲਾਂਟ ਖੰਨਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਲਾਂਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਅਤੇ ਲੋਈ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਲੰਬੇ ਸਮੇਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਵਿਪਨ ਕੁਮਾਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਮਾਰਕਫੈੱਡ ਪਲਾਂਟ ਖੰਨਾ ਵਿਚ ਸੇਵਾ ਦੌਰਾਨ ਉਨ੍ਹਾਂ ਨੂੰ ਕਦੇ ਵੀ ਕਿਸੇ ਕਿਸਮ ਦੀ ਕੋਈ ਤਕਲੀਫ਼ ਨਹੀਂ ਹੋਈ। ਪਲਾਂਟ ਦੇ ਅਧਿਕਾਰੀਆਂ ਅਤੇ ਸਮੂਹ ਵਰਕਰਾਂ ਵਲੋਂ ਹਮੇਸ਼ਾ ਉਨ੍ਹਾਂ ਨੂੰ ਪੂਰਾ ਸਹਿਯੋਗ ਅਤੇ ਸਤਿਕਾਰ ਮਿਲਿਆ। ਉਨ੍ਹਾਂ ਕਿਹਾ ਕਿ ਪਲਾਂਟ ਵਿਚ ਬਿਤਾਇਆ ਲੰਬਾ ਸੇਵਾ-ਕਾਲ ਉਨ੍ਹਾਂ ਲਈ ਹਮੇਸ਼ਾ ਯਾਦਗਾਰ ਰਹੇਗਾ। ਇਸ ਮੌਕੇ ਕਮਰਸ਼ੀਅਲ ਮੈਨੇਜਰ ਅਭਿਸ਼ੇਕ ਕੁਮਾਰ. ਡਾਕਟਰ ਲੀਨਾ, ਬਿਕਰਮ ਕੁਮਾਰ, ਅਭਾ ਖੁਰਾਣਾ, ਮਨਜੀਤ ਸਿੰਘ ਮੰਗਾ, ਰਿਤਮ, ਕਪਿਲ ਸ਼ਰਮਾ, ਬਲਜੀਤ ਕੁਮਾਰ, ਸੰਜੀਵ ਕੁਮਾਰ, ਬੂਟਾ ਸਿੰਘ, ਦੇਵਬਰਤ, ਆਰ.ਪੀ. ਯਾਦਵ, ਪ੍ਰਧਾਨ ਜਗਦੀਪ, ਵਿਵੇਕ ਜੈਨ, ਪੁਸ਼ਪਿੰਦਰ ਜੋਸ਼ੀ, ਹਰਜੀਤ ਸਿੰਘ, ਜਗਜੀਤ ਸਿੰਘ, ਕਮਲਜੀਤ ਸਿੰਘ, ਨਵਦੀਪ ਸ਼ੁਕਲਾ ਨਵੀ, ਅਮਨ ਗਿੱਲ, ਜਗਜੀਤ ਸਿੰਘ ਜੱਗੀ, ਹਰਪ੍ਰੀਤ ਸਿੰਘ ਹੈਪੀ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।