ਸ੍ਰੀ ਦੁਰਗਾ ਮੰਦਰ ’ਚ 4 ਸਤੰਬਰ ਨੂੰ ਮਨਾਇਆ ਜਾਵੇਗਾ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ-ਕਮਲ ਕਪੂਰ
ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਸ੍ਰੀ ਦੁਰਗਾ ਮੰਦਰ, ਗੁਰੂ ਤੇਗ ਬਹਾਦਰ ਨਗਰ, ਲਲਹੇੜੀ ਰੋਡ ਖੰਨਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਇਸ ਸਾਲ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਇਸ ਸਬੰਧੀ ਸ੍ਰੀ ਦੁਰਗਾ ਮੰਦਰ ਕਮੇਟੀ ਅਤੇ ਸ੍ਰੀ ਦੁਰਗਾ ਸੰਕੀਰਤਨ ਮੰਡਲੀ ਦੇ ਮੈਂਬਰਾਂ ਦੀ ਮੀਟਿੰਗ ਮੰਦਰ ਪਰਿਸਰ ਵਿੱਚ ਹੋਈ।
ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਸ੍ਰੀ ਦੁਰਗਾ ਮੰਦਰ, ਗੁਰੂ ਤੇਗ ਬਹਾਦਰ ਨਗਰ, ਲਲਹੇੜੀ ਰੋਡ ਖੰਨਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਇਸ ਸਾਲ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਇਸ ਸਬੰਧੀ ਸ੍ਰੀ ਦੁਰਗਾ ਮੰਦਰ ਕਮੇਟੀ ਅਤੇ ਸ੍ਰੀ ਦੁਰਗਾ ਸੰਕੀਰਤਨ ਮੰਡਲੀ ਦੇ ਮੈਂਬਰਾਂ ਦੀ ਮੀਟਿੰਗ ਮੰਦਰ ਪਰਿਸਰ ਵਿੱਚ ਹੋਈ। ਸ੍ਰੀ ਦੁਰਗਾ ਮੰਦਰ ਕਮੇਟੀ ਦੇ ਸਰਪ੍ਰਸਤ ਬੱਬੂ ਮਨੂਪੁਰੀਆ ਅਤੇ ਜਨਰਲ ਸਕੱਤਰ ਕਮਲ ਕਪੂਰ ਨੇ ਦੱਸਿਆ ਕਿ ਇਸ ਸਾਲ ਵੀ ਮੰਦਰ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਰਮਨ ਰੋਮੀ (ਗੋਬਿੰਦਗੜ੍ਹ ਵਾਲੇ) ਸ੍ਰੀ ਬਾਂਕੇ ਬਿਹਾਰੀ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਮਿੱਠੇ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਭਗਤੀ ਰਸ ਵਿੱਚ ਸਰਾਬੋਰ ਕਰਨਗੇ। ਕ੍ਰਿਸ਼ਨ ਭਜਨ ਸੰਧਿਆ ਰਾਤ 8 ਵਜੇ ਤੋਂ ਸ਼ੁਰੂ ਹੋ ਕੇ ਰਾਤ 12 ਵਜੇ ਤੱਕ ਚੱਲੇਗੀ। ਇਸ ਉਪਰੰਤ ਰਾਤ 12 ਵਜੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਵਿਧੀਵਤ ਅਤੇ ਖੁਸ਼ੀ-ਖੁਸ਼ੀ ਮਨਾਇਆ ਜਾਵੇਗਾ। ਮੀਟਿੰਗ ’ਚ ਸ੍ਰੀ ਦੁਰਗਾ ਸੰਕੀਰਤਨ ਮੰਡਲੀ ਦੀਆਂ ਸਾਰੀਆਂ ਮਹਿਲਾਵਾਂ ਤੋਂ ਇਲਾਵਾ ਸ੍ਰੀ ਦੁਰਗਾ ਮੰਦਰ ਕਮੇਟੀ ਦੇ ਸਰਪ੍ਰਸਤ ਬੱਬੂ ਮਨੂਪੁਰੀਆ, ਖ਼ਜ਼ਾਨਚੀ ਮੁਕੇਸ਼ ਕੁਮਾਰ, ਪ੍ਰਧਾਨ ਅਜੈ ਰਾਜ ਦੇਵੇਸ਼ਵਰ, ਜਨਰਲ ਸਕੱਤਰ ਕਮਲ ਕਪੂਰ, ਵਾਈਸ ਪ੍ਰਧਾਨ ਅਰਚਿਤ ਮਹਿਤਾ, ਰਾਜੀਵ ਮਹਿਤਾ ਬੌਬੀ, ਚਰਨਜੀਤ ਪਾਲ ਵਰਮਾ, ਬਬਲਾ ਮਹਿਤਾ , ਰਾਜਨ ਦੱਤ, ਰਿਸ਼ੀ ਵਿਨਾਇਕ, ਸ਼ਸ਼ੀ ਭੂਸ਼ਣ ਜੋਸ਼ੀ, ਗੌਰਵ ਕੁਮਾਰ, ਰਾਜੇਸ਼ ਕੁਮਾਰ, ਜਤਿੰਦਰ ਲਟਾਵਾ, ਮੁਨੀਸ਼ ਵਿਨਾਇਕ, ਜੀਵਨ ਮਹਿਤਾ, ਦਵਿੰਦਰ ਪਾਠਕ, ਮੁਨੀਸ਼ ਕਪੂਰ ਹੈਪੀ, ਨਿਰਦੋਸ਼ ਮੋਦਗਿਲ, ਗੌਰਵ ਸ਼ਰਮਾ, ਗੌਰਵ ਵਰਮਾ, ਐਡਵੋਕੇਟ ਰਵੀ ਸ਼ਰਮਾ ਤਾਲਿਬ ਸਮੇਤ ਹੋਰ ਮੈਂਬਰ ਮੌਜੂਦ ਰਹੇ।