ਚੀਫ਼ ਇੰਜੀਨੀਅਰ ਹਾਂਸ ਵਲੋਂ ਰਾਏਕੋਟ ਮੰਡਲ ਦੇ ਅਧਿਕਾਰੀਆਂ ਨਾਲ ਮੀਟਿੰਗ
ਰਾਏਕੋਟ, 25 ਅਗਸਤ (ਸੁਸ਼ੀਲ)‘ਪਾਵਰਕਾਮ ਲੁਧਿਆਣਾ ਸੈਂਟਰਲ ਜੋਨ ਦੇ ਚੀਫ ਇੰਜੀਨੀਅਰ ਸ. ਜਗਦੇਵ ਸਿੰਘ ਹਾਂਸ ਵਲੋਂ ਅੱਜ ਸਥਾਨਕ ਪਾਵਰਕਾਮ ਦਫ਼ਤਰ ਦਾ ਵਿਸ਼ੇਸ਼ ਦੌਰਾ ਕਰਕੇ ਮੰਡਲ ਤਹਿਤ ਪੈਂਦੇ ਵੱਖ ਵੱਖ ਉਪਮੰਡਲਾਂ ਦੇ ਸਬ ਡਿਵੀਜ਼ਨਲ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ।
ਰਾਏਕੋਟ, 25 ਅਗਸਤ (ਸੁਸ਼ੀਲ)‘ਪਾਵਰਕਾਮ ਲੁਧਿਆਣਾ ਸੈਂਟਰਲ ਜੋਨ ਦੇ ਚੀਫ ਇੰਜੀਨੀਅਰ ਸ. ਜਗਦੇਵ ਸਿੰਘ ਹਾਂਸ ਵਲੋਂ ਅੱਜ ਸਥਾਨਕ ਪਾਵਰਕਾਮ ਦਫ਼ਤਰ ਦਾ ਵਿਸ਼ੇਸ਼ ਦੌਰਾ ਕਰਕੇ ਮੰਡਲ ਤਹਿਤ ਪੈਂਦੇ ਵੱਖ ਵੱਖ ਉਪਮੰਡਲਾਂ ਦੇ ਸਬ ਡਿਵੀਜ਼ਨਲ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਚੀਫ ਇੰਜੀਨੀਅਰ ਹਾਂਸ ਨੇ ਪਾਵਰਕਾਮ ਅਧਿਕਾਰੀਆਂ ਨੂੂੰ ਹਦਾਇਤ ਕੀਤੀ ਕਿ ਉਹ ਵਿਭਾਗ ਦੀ ਡਿਫਾਲਟ ਹੋਈ ਰਕਮ ਨੂੰ ਰਿਕਵਰ ਕਰਨ ਦੇ ਕੰਮ ’ਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਸ. ਹਾਂਸ ਨੇ ਦੱਸਿਆ ਕਿ ਰਾਏਕੋਟ ਡਿਵੀਜਨ ਤਹਿਤ ਪੈਂਦੇ ਸਬ ਡਿਵੀਜਨਾਂ ਦੀ ਬਕਾਇਆ ਅਦਾਇਗੀ 9.5 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ, ਜਿਸ ਵਿਚ 5 ਕਰੋੜ ਰੁਪਏ ਦੀ ਰਕਮ ਰਾਏਕੋਟ ਸ਼ਹਿਰ ਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਕਾਇਆ ਰਹਿੰਦੀ ਵਿਚੋਂ ਹੁਣ ਤੱਕ ਸਿਰਫ਼ ਡੇਢ ਕਰੋੜ ਰੁਪਏ ਦੀ ਡਿਫਾਲਟ ਰਕਮ ਰਿਕਵਰ ਹੋ ਸਕੀ ਹੈ। ਉਨ੍ਹਾਂ ਸਬ ਡਿਵੀਜ਼ਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਕਾਇਆ ਰਹਿੰਦੀ ਰਕਮ ਨੂੰ ਰਿਕਵਰ ਕਰਨ ਵਿਚ ਤੇਜ਼ੀ ਲਿਆਉਣ। ਉਨ੍ਹਾਂ ਦੱਸਿਆ ਕਿ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਜਿਨ੍ਹਾਂ ਖ਼ਪਤਕਾਰਾਂ ਦੇ ਬਿੱਲ ਵੱਧ ਲੱਗ ਕੇ ਆਏ ਹਨ ਉਹ ਪਾਵਰਕਾਮ ਦਫ਼ਤਰ ਵਿਚ ਕੰਮ ਦੇ ਸਮੇਂ ਦੌਰਾਨ ਆ ਕੇ ਆਪਣੇ ਬਿੱਲ ਸਹੀ ਕਰਵਾ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਲਾਕੇ ਵਿਚ ਬਿਜਲੀ ਦੀ ਸਪਲਾਈ ਨਿਰਵਿਘਨ ਬਣਾਈ ਜਾਵੇ ਅਤੇ ਖ਼ਰਾਬ ਹੋਏ ਮੀਟਰਾਂ, ਟਰਾਂਸਫਾਰਮਰਾਂ ਅਤੇ ਨੁਕਸਾਨੀਆਂ ਗਈਆਂ ਤਾਰਾਂ ਆਦਿ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਖ਼ਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ। ਇਸ ਮੌਕੇ ਮੀਟਿੰਗ ਵਿਚ ਮੰਡਲ ਰਾਏਕੋਟ ਦੇ ਐਕਸੀਅਨ ਕੁਲਵੰਤ ਸਿੰਘ, ਐੱਸ.ਡੀ.ਓ. ਰੂੰਮੀ ਅਮਰਿੰਦਰ ਕੁਮਾਰ, ਐੱਸ.ਡੀ.ਓ. ਲੱਖਾ ਰਾਜੇਸ਼ ਕੁਮਾਰ, ਐੱਸ.ਡੀ.ਓ. ਬੱਸੀਆਂ ਸੁਖਮੰਦਰ ਸਿੰਘ ਸਮੇਤ ਆਰ.ਏ ਮੈਡਮ ਵੀ ਮੌਜੂਦ ਸਨ।