26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਐਨ. ਪੀ. ਕੇ. ਖਾਦ ਦੇ ਰੇਟ ’ਚ 1100 ਰੁਪਏ ਵਾਧਾ ਕਰਕੇ ਕੰਪਨੀਆਂ ਨੇ ਕਿਸਾਨਾਂ ਨੂੰ ਲਾਇਆ ਆਰਥਿਕ ਕਰੰਟ- ਸ਼ਾਹਪੁਰ

ਪਾਇਲ, 25 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਕਿਸਾਨ ਦੀ ਆਰਥਿਕ ਹਾਲਤ ਦਿਨੋ ਦਿਨ ਡੁੱਬਦੀ ਤੇ ਪਤਲੀ ਹੋ ਰਹੀ ਹੈ ਅਤੇ ਕਰਜ਼ੇ ਦੀ ਪੰਡ ਕਾਰਨ ਕਿਸਾਨ ਆਏ ਦਿਨ ਖੁਦਕਸ਼ੀਆਂ ਕਰ ਰਹੇ ਹਨ । ਪਰ ਕੋਈ ਵੀ ਸਰਕਾਰ ਇਸ ਪ੍ਰਤੀ ਗੰਭੀਰ ਨਹੀਂ।

Ad Position 21
No active advertisement
ਬੁੱਧਵਾਰ, 26 ਅਗਸਤ, 2026 26-08-2026
ਪਾਇਲ, 25 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਕਿਸਾਨ ਦੀ ਆਰਥਿਕ ਹਾਲਤ ਦਿਨੋ ਦਿਨ ਡੁੱਬਦੀ ਤੇ ਪਤਲੀ ਹੋ ਰਹੀ ਹੈ ਅਤੇ ਕਰਜ਼ੇ ਦੀ ਪੰਡ ਕਾਰਨ ਕਿਸਾਨ ਆਏ ਦਿਨ ਖੁਦਕਸ਼ੀਆਂ ਕਰ ਰਹੇ ਹਨ । ਪਰ ਕੋਈ ਵੀ ਸਰਕਾਰ ਇਸ ਪ੍ਰਤੀ ਗੰਭੀਰ ਨਹੀਂ। ਕਿਸਾਨ ਏਕੇ ਦੀ ਘਾਟ ਕਾਰਨ ਵੱਡਾ ਸੰਤਾਪ ਹੰਢਾਅ ਰਹੇ ਹਨ। ਉਹਨਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਐਨ. ਪੀ. ਕੇ ਖਾਦ ਦੇ ਰੇਟ ’ਚ 1100 ਰੁਪਏ ਪ੍ਰਤੀ ਕੁਇੰਟਲ ਦਾ ਵੱਡਾ ਵਾਧਾ ਕਰਕੇ ਕਿਸਾਨ ਨੂੰ ਵੱਡਾ ਆਰਥਿਕ ਕਰੰਟ ਲਗਾਇਆ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਖਾਦ ਦੇ ਰੇਟ ’ਚ 1100 ਰਪਏ ਦਾ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। ਉਹਨਾਂ ਦੱਸਿਆ ਕਿ ਪਹਿਲਾਂ ਜਿਸ ਥੈਲੇ ਦੀ ਕੀਮਤ 1700 ਰੁਪਏ ਸੀ ਜੋ ਹੁਣ ਵੱਧ ਕੇ 2250 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਡੀਜ਼ਲ ਅਤੇ ਦਵਾਈਆਂ ਦੇ ਰੇਟ ਵੀ ਬਹੁਤ ਵੱਧ ਗਏ ਹਨ। ਪਰ ਜਦੋਂ ਸਰਕਾਰ ਝੋਨੇ ਕਣਕ ਦੇ ਭਾਅ ਵਿਚ ਵਾਧਾ ਕਰਨਾ ਹੁੰਦਾ ਹੈ ਤਾਂ ਬਹੁਤ ਨਿਗੂਣਾ ਵਾਧਾ ਕੀਤਾ ਜਾਂਦਾ ਹੈ। ਪਰ ਜਦੋਂ ਵੱਡੇ ਧਨਾਢ ਉਦਯੋਗਪਤੀਆਂ ਦਾ ਕਰਜ਼ਾ ਮਾਫ਼ ਕਰਨਾ ਹੁੰਦਾ ਹੈ ਤਾਂ ਇੱਕ ਲੱਖ ਕਰੋੜ ਰੁਪਿਆ ਮਰਿਆ ਕਹਿ ਕੇ ਮਾਫ਼ ਕਰ ਦਿੱਤਾ ਜਾਂਦਾ ਹੈ। ਜੇਕਰ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਚੱਲਦੀ ਹੈ ਤਾਂ ਸਰਕਾਰ ਚੁੱਪ ਧਾਰ ਲੈੰਦੀ ਹੈ। ਉਪਰੋਕਤ ਐਨ. ਪੀ. ਕੇ ਖਾਦ ਦੇ ਰੇਟ ’ਚ ਕੀਤਾ ਅਥਾਹ ਵਾਧਾ ਵਾਪਸ ਲੈਣ ਦੀ ਮੰਗ ਕਰਨ ਵਾਲਿਆਂ ’ਚ ਅਮਰਜੀਤ ਸਿੰਘ ਮਾਂਗਟ, ਗੁਰਿੰਦਰ ਸਿੰਘ ਬੈਨੀਪਾਲ, ਗੁਰਚਰਨ ਸਿੰਘ ਨਵਾਂਪਿੰਡ, ਹਰਦੇਵ ਸਿੰਘ ਗਿੱਲ, ਰਾਜਿੰਦਰ ਸਿੰਘ ਬੋਬੀ, ਸੁਖਵਿੰਦਰ ਸਿੰਘ, ਜਗਦੇਵ ਸਿੰਘ ਜੱਗਾ, ਹਰਭਜਨ ਸਿੰਘ, ਈਸ਼ਰ ਸਿੰਘ ਫ਼ੌਜੀ, ਕਰਨੈਲ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਪ੍ਰਿਤਪਾਲ ਸਿੰਘ ਕੋਟਲੀ, ਅੱਛਰਾ ਸਿੰਘ ਦਿਉਲ ਅਤੇ ਅਮਨਦੀਪ ਸਿੰਘ ਦੀਪਾ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ-ਪੱਧਰੀ ਖੇਡਾਂ ਵਿਚ ਗੋਪਾਲ ਪਬਲਿਕ ਸਕੂਲ ਈਸੜੂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੰਤ ਈਸ਼ਰ ਸਿੰਘ ਤੇ ਸੰਤ ਬਲਜਿੰਦਰ ਸਿੰਘ ਦੀ ਬਰਸੀ ਸੰਬੰਧੀ ਰਾਤਰੀ ਦੀਵਾਨ ਸਜਾਏ
Ad Position 24