24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪਿਛਲੇ ਢਾਈ ਸਾਲ ਤੋਂ ਬੰਦ ਪਏ ਟੋਲ ਪਲਾਜ਼ੇ ਦੇ ਨਾਕੇ ਕਾਰਨ ਰਾਹਗੀਰ ਹੁੰਦੇ ਨੇ ਪ੍ਰੇਸ਼ਾਨ, ਪ੍ਰਸ਼ਾਸਨ ਨਹੀਂ ਕਰ ਰਿਹਾ ਗੌਰ

ਦੋਰਾਹਾ, 24 ਅਗਸਤ (ਜਸਵੀਰ ਝੱਜ)- ਦੱਖਣੀ ਬਾਈਪਾਸ ਨੀਲੋ ਪੁਲ ਤੋਂ ਦੋਰਾਹਾ-ਲੁਧਿਆਣਾ ਦੇ ਵਿਚਕਾਰ ਘੁਲਾਲ ਟੋਲ ਪਲਾਜ਼ਾ ਆਪਣੇ ਸਮੇਂ ਵਿੱਚ ਹਮੇਸ਼ਾ ਹੀ ਚਰਚਾ ਵਿੱਚ ਰਿਹਾ ਹੈ। ਪਹਿਲੀ ਗੱਲ ਤਾਂ ਇਹ ਕਿ ਸਰਕਾਰੀ ਨਿਯਮਾਂ ਨੂੰ ਛਿੱਕੇ ਉੱਤੇ ਟੰਗ ਕੇ, ਇਹ ਟੋਲ 80 ਕਿਲੋਮੀਟਰ ਤੋਂ ਘੱਟ ਦੇ ਏਰੀਏ ਵਿੱਚ ਬਣਾਇਆ ਗਿਆ ਸੀ।

Ad Position 21
No active advertisement
ਅਜੀਤ ਡੈਸਕ 25-08-2026
ਦੋਰਾਹਾ, 24 ਅਗਸਤ (ਜਸਵੀਰ ਝੱਜ)- ਦੱਖਣੀ ਬਾਈਪਾਸ ਨੀਲੋ ਪੁਲ ਤੋਂ ਦੋਰਾਹਾ-ਲੁਧਿਆਣਾ ਦੇ ਵਿਚਕਾਰ ਘੁਲਾਲ ਟੋਲ ਪਲਾਜ਼ਾ ਆਪਣੇ ਸਮੇਂ ਵਿੱਚ ਹਮੇਸ਼ਾ ਹੀ ਚਰਚਾ ਵਿੱਚ ਰਿਹਾ ਹੈ। ਪਹਿਲੀ ਗੱਲ ਤਾਂ ਇਹ ਕਿ ਸਰਕਾਰੀ ਨਿਯਮਾਂ ਨੂੰ ਛਿੱਕੇ ਉੱਤੇ ਟੰਗ ਕੇ, ਇਹ ਟੋਲ 80 ਕਿਲੋਮੀਟਰ ਤੋਂ ਘੱਟ ਦੇ ਏਰੀਏ ਵਿੱਚ ਬਣਾਇਆ ਗਿਆ ਸੀ। ਇਸ ਟੋਲ ਪਲਾਜੇ ਦੀ ਆਲੇ ਦੁਆਲੇ ਦੇ ਪਿੰਡਾਂ ਨੂੰ ਦਿੱਕਤ ਸੀ, ਉਹ ਵੱਖਰੀ ਰਹੀ। ਕਾਫੀ ਸੰਘਰਸ਼ ਬਾਅਦ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪਾਸ ਮਿਲੇ। ਪਰ ਇਹ ਗੱਲ ਵੱਖਰੇ ਤੌਰ ਤੇ ਹੈ ਕਿ ਇਹ ਟੋਲ ਪਲਾਜਾ 24 ਫਰਵਰੀ 2024 ਤੋਂ ਬੰਦ ਹੈ। ਕਹਿਣ ਦਾ ਮਤਲਬ ਕਿ ਢਾਈ ਸਾਲ ਦੇ ਲਗਭਗ ਹੋ ਗਏ, ਇਸ ਪੋਲ ਪਲਾਜੇ ਅਤੇ ਇਸ ਤੇ ਸੜਕ ਵਿਚਕਾਰ ਬਣਾਏ ਬੂਥ ਬੰਦ ਪਏ ਹਨ। ਇਸ ਟੋਲ ਪਲਾਜੇ ਦੀ ਸੜਕ ਕੰਡੇ ਬਣਾਈ ਇਮਾਰਤ ਤੇ ਸੜਕ ਵਿਚਕਾਰ ਬਣਾਏ ਗਏ ਬੂਥਾਂ ਨੂੰ, ਇਥੋਂ ਹਟਾਉਣ ਦਾ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਨਹੀਂ ਕੀਤਾ। ਇਸ ਟੋਲ ਪਲਾਜੇ ਦੇ ਆਲੇ ਦੁਆਲੇ ਵਸੇ ਪਿੰਡਾਂ ਵਾਲਿਆਂ ਦਾ ਕਹਿਣਾ ਹੈ, ਕਿ ਇਹ ਟੋਲ ਪਲਾਜੇ ਦੀ ਬਿਲਡਿੰਗ, ਹੁਣ ਸਮਾਜ ਵਿਰੋਧੀ ਅਨਸਰਾਂ ਦਾ ਅੱਡਾ ਵੀ ਬਣਾਇਆ ਹੋਇਆ ਹੈ। ਇਥੋਂ ਰਾਤ ਨੂੰ ਲੰਘਣਾ ਤਾਂ ਬਹੁਤ ਵੱਡੀ ਗੱਲ ਹੈ। ਦਿਨ ਵੇਲੇ ਲੰਘਦਿਆਂ ਵੀ ਕੱਲੇ ਦੁਕੱਲੇ ਵਾਹਣ ਵਾਲੇ ਨੂੰ ਇਸ ਦੇ ਦੁਆਲੇ ਉੱਗੀਆਂ ਝਾੜੀਆਂ ਤੇ ਬਰਾਨ ਪਏ ਖੰਡਰ ਵਿੱਚੋਂ ਡਰ ਆਉਂਦਾ ਹੈ। ਸੋ ਆਲੇ ਦੁਆਲੇ ਦੇ ਪਿੰਡਾਂ ਦੀ ਮੰਗ ਹੈ ਕਿ ਇਸ ਟੋਲ ਪਲਾਜੇ ਦੇ ਸੜਕ ਵਿਚਕਾਰ ਦੇ ਬੂਥ, ਸੜਕ ਵਿਚਕਾਰ ਬਣਾਏ ਹੰਪ (ਰੁਕਾਵਟਾਂ) ਅਤੇ ਇਸ ਦੇ ਨੇੜੇ ਬਣਾਈ ਹੁਣ ਖੰਡਰ ਹੋਈ ਬਿਲਡਿੰਗ ਨੂੰ ਹਟਾਇਆ ਜਾਵੇ। ਤਾਂ ਕਿ ਲੋਕ ਸੜਕ ਉੱਤੇ ਆਰਾਮ ਨਾਲ ਬਿਨਾਂ ਡਰ-ਭੌ ਤੋਂ ਲੰਘ ਸਕਣ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ ਵਿਖੇ ਦਸਤਾਰ ਮੁਕਾਬਲੇ ’ਚ 42 ਸਕੂਲਾਂ ਦੇ 1030 ਬੱਚਿਆਂ ਤੇ ਨੌਜਵਾਨਾਂ ਨੇ ਲਿਆ ਭਾ... ਅਗਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਰੱਖਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ: ਤਰੁਨਪ੍ਰੀਤ ਸਿੰਘ ਸੌਂਦ
Ad Position 24