21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸ਼੍ਰੋਮਣੀ ਅਕਾਲੀ ਦਲ (ਬ) ਨੇ ਹਮੇਸ਼ਾ ਟਕਸਾਲੀ ਵਰਕਰਾਂ ਦਾ ਖਿਆਲ ਰੱਖਿਆ–ਸਾਬਕਾ ਮੰਤਰੀ ਗਰੇਵਾਲ ਜਥੇਦਾਰ ਬਲਵੰਤ ਸਿੰਘ ਘਲੋਟੀ, ਸਾਬਕਾ ਸਰਪੰਚ ਹਨੀ ਘੁਡਾਣੀ ਤੇ ਲੱਕੀ ਰੌਣੀ ਨੂੰ ਨਵੀਂ ਜਿੰਮੇਵਾਰੀ ਮਿਲਣ ਤੇ

ਰਾੜਾ ਸਾਹਿਬ/ਦੋਰਾਹਾ, 19 ਅਗਸਤ (ਸੁਖਵੀਰ ਸਿੰਘ ਚਣਕੋਈਆਂ/ਮਨਜੀਤ ਸਿੰਘ ਗਿੱਲ)–ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਸੂਚੀ ਵਿਚ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਬਲਵੰਤ ਸਿੰਘ ਘਲੋਟੀ ਤੇ ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ ਘੁਡਾਣੀ ਕਲਾਂ ਨੂੰ ਪਾਰਟੀ ਵਿੱਚ ਰਾਜਸੀ ਮਾਮਲਿਆ ਬਾਰੇ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਸੀ ਜਦਕਿ ਸਰਬਜੀਤ ਸਿੰਘ ਲੱਕੀ ਰੌਣੀ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਪੰਜਾਬ ਦਾ ਸੀਨੀ. ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 21-08-2026
ਰਾੜਾ ਸਾਹਿਬ/ਦੋਰਾਹਾ, 19 ਅਗਸਤ (ਸੁਖਵੀਰ ਸਿੰਘ ਚਣਕੋਈਆਂ/ਮਨਜੀਤ ਸਿੰਘ ਗਿੱਲ)–ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਸੂਚੀ ਵਿਚ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਬਲਵੰਤ ਸਿੰਘ ਘਲੋਟੀ ਤੇ ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ ਘੁਡਾਣੀ ਕਲਾਂ ਨੂੰ ਪਾਰਟੀ ਵਿੱਚ ਰਾਜਸੀ ਮਾਮਲਿਆ ਬਾਰੇ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਸੀ ਜਦਕਿ ਸਰਬਜੀਤ ਸਿੰਘ ਲੱਕੀ ਰੌਣੀ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਪੰਜਾਬ ਦਾ ਸੀਨੀ. ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੋਰ ਕਮੇਟੀ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਆਪਣੇ ਗ੍ਰਹਿ ਵਿਖੇ ਤਿੰਨੇ ਆਗੂਆਂ ਨੂੰ ਪਾਰਟੀ ਵਿੱਚ ਨਵੀਂ ਜਿੰੰਮੇਵਾਰੀ ਮਿਲਣ ‘ਤੇ ਸਿਰੋਪਾਉ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਸਮੇਂ ਉਨ੍ਹਾਂ ਸੁਖਮਿੰਦਰ ਸਿੰਘ ਦੌਲਤਪੁਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਜਥੇਦਾਰ ਘਲੋਟੀ, ਹਨੀ ਘੁਡਾਣੀ ‘ਤੇ ਲੱਕੀ ਰੌਣੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਹੀ ਇੱਕ ਅਜਿਹੀ ਪਾਰਟੀ ਹੈ ਜਿਸਨੇ ਹਮੇਸਾ ਸਮੇਂ ਸਮੇਂ ਤੇ ਆਪਣੇ ਟਕਸਾਲੀ ਵਰਕਰ੍ਹਾਂ ਦਾ ਖਿਆਲ ਰੱਖਿਆ ਹੈ ਅਤੇ ਪਾਰਟੀ ਅੰਦਰ ਕੰਮ ਕਰਨ ਵਾਲਿਆਂ ਨੂੰ ਹਮੇਸ਼ਾ ਪਾਰਟੀ ਨੇ ਬਣਦੇ ਮਾਣ ਸਤਿਕਾਰ ਦਿੱਤੇ ਹਨ। ਜਿਸ ਦੀ ਮਿਸ਼ਾਲ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹੈ । ਇਸ ਸਮੇਂ ਜਥੇਦਾਰ ਘਲੋਟੀ, ਹਨੀ ਘੁਡਾਣੀ ਤੇ ਲੱਕੀ ਰੌਣੀ ਨੇ ਕਿਹਾ ਕਿ ਉਹ ਪਾਰਟੀ ਦੀ ਚੜਦੀ ਕਲਾਂ ਲਈ ਹੋਰ ਮਿਹਨਤ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਲੈ ਕੇ ਜਾਣਗੇ। ਇਸ ਮੌਕੇ ਜਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਪ੍ਰੀਤ ਸਿੰਘ ਲਾਪਰਾਂ ਕੌਮੀ ਮੀਤ ਪ੍ਰਧਾਨ ਸ਼੍ਰੋ. ਅ. ਦ.(ਬ) , ਜਗਦੀਪ ਸਿੰਘ ਲਹਿਲ ਮੈਂਬਰ ਕੋਰ ਕਮੇਟੀ ਯੂਥ ਵਿੰਂਗ ਸ਼੍ਰੋ. ਅ. ਦ.(ਬ), ਸੁਖਮਿੰਦਰ ਸਿੰਘ ਦੌਲਤਪੁਰ ਸੀਨੀ. ਯੂਥ ਆਗੂ, ਸਮਿੰਦਰ ਸਿੰਘ ਸਿਹੋੜਾ ਸੰਮਤੀ ਮੈਂਬਰ, ਜਗਜੀਤ ਸਿੰਘ ਜੱਗੀ ਸਾਬਕਾ ਸਰਪੰਚ ਚਣਕੋਈਆਂ ਖੁਰਦ, ਵਰਿੰਦਰਜੀਤ ਸਿੰਘ ਵਿੱਕੀ ਬੇਰਕਲਾਂ, ਗਾਇਕ ਗੁਰਪ੍ਰੀਤ ਸਿੰਘ ਬਿੱਲਾ ਘੁਡਾਣੀ, ਕੁਲਵਿੰਦਰ ਸਿੰਘ ਘੁਡਾਣੀ ਕਲਾਂ, ਗੁਰਮੁੱਖ ਸਿੰਘ ਕੂਹਲੀ, ਗੁਰਪ੍ਰੀਤ ਸਿੰਘ ਗੁਰੀ ਘਲੋਟੀ, ਘੋਲਾ ਘਲੋਟੀ ਆਦਿ ਸਨ।
Ad Position 22
No active advertisement
ਪਿਛਲੀ ਖ਼ਬਰ ਖੰਨਾ ਦੇ ਸਿਵਲ ਹਸਪਤਾਲ ’ਚ ਸਫਾਈ ਸੇਵਕਾਂ ਦੀ ਹੜਤਾਲ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਅਗਲੀ ਖ਼ਬਰ ਟਿੱਪਰ ਤੇ ਟਰੱਕ ਦੀ ਟੱਕਰ ਵਿਚ ਇੱਕ ਚਾਲਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
Ad Position 24