ਗ੍ਰੀਨ ਗਰੋਵ ਵਿਖੇ ਜੂਨੀਅਰ ਵਿੰਗ ਦਾ ਅਹੁਦਾ-ਸੌਂਪਣ ਸਮਾਗਮ
ਮਾਛੀਵਾੜਾ ਸਾਹਿਬ, 20 ਅਗਸਤ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਦੇ 2 ਨੌਜਵਾਨ ਵਿਦਿਆਰਥੀ ਭੇਦਭਰੇ ਢੰਗ ਨਾਲ ਲਾਪਤਾ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਦੇ ਮਾਪੇ ਬੇਹੱਦ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਵਰੁਣ ਚੌਧਰੀ ਤੇ ਉਤਕਰਸ਼ ਸ਼ਰਮਾ ਵਾਸੀ ਮਾਛੀਵਾੜਾ ਲੰਘੀ 19 ਅਗਸਤ ਨੂੰ ਸਵੇਰੇ ਕਾਲਜ ਵਿਖੇ ਪੜ੍ਹਨ ਲਈ ਗਏ।
ਗ
ਗ੍ਰੀਨ ਗਰੋਵ ਵਿਖੇ ਕਰਵਾਏ ਜੂਨੀਅਰ ਵਿੰਗ ਦਾ ਅਹੁਦਾ-ਸੌਂਪਣ ਸਮਾਗਮ ਦੀ ਇਕ ਤਸਵੀਰ। ਤਸਵੀਰ : ਸੋਨੀ ਗਿੱਲ
21-08-2026
ਮਾਛੀਵਾੜਾ ਸਾਹਿਬ, 20 ਅਗਸਤ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਦੇ 2 ਨੌਜਵਾਨ ਵਿਦਿਆਰਥੀ ਭੇਦਭਰੇ ਢੰਗ ਨਾਲ ਲਾਪਤਾ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਦੇ ਮਾਪੇ ਬੇਹੱਦ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਵਰੁਣ ਚੌਧਰੀ ਤੇ ਉਤਕਰਸ਼ ਸ਼ਰਮਾ ਵਾਸੀ ਮਾਛੀਵਾੜਾ ਲੰਘੀ 19 ਅਗਸਤ ਨੂੰ ਸਵੇਰੇ ਕਾਲਜ ਵਿਖੇ ਪੜ੍ਹਨ ਲਈ ਗਏ। ਵਰੁਣ ਚੌਧਰੀ ਆਪਣੀ ਕਾਰ ‘ਤੇ ਸਵਾਰ ਹੋ ਕੇ ਗਿਆ ਜਦਕਿ ਉਤਕਰਸ਼ ਸ਼ਰਮਾ ਉਸ ਦਾ ਦੋਸਤ ਸੀ ਜੋ ਉਸ ਨਾਲ ਗਿਆ। ਘਰ ਤੋਂ ਕਾਲਜ ਪੜ੍ਹਨ ਗਏ ਤਾਂ ਕੁੱਝ ਸਮੇਂ ਬਾਅਦ ਉਨ੍ਹਾਂ ਦੇ ਮੋਬਾਇਲ ਫ਼ੋਨ ਬੰਦ ਹੋ ਗਏ। ਬਾਅਦ ਦੁਪਹਿਰ ਤੱਕ ਉਹ ਵਾਪਸ ਨਾ ਪਰਤੇ ਅਤੇ ਨਾ ਹੀ ਉਨ੍ਹਾਂ ਦੇ ਮੋਬਾਇਲ ਫ਼ੋਨ ਮਿਲੇ ਤਾਂ ਮਾਪਿਆਂ ਨੂੰ ਉਨ੍ਹਾਂ ਦੀ ਚਿੰਤਾ ਸਤਾਉਣ ਲੱਗੀ। ਮਾਪਿਆਂ ਵਲੋਂ ਜਦੋਂ ਕਾਲਜ ਜਾ ਕੇ ਪਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨ ਕਾਲਜ ਪੜ੍ਹਨ ਨਹੀਂ ਆਏ। ਫਿਰ ਉਨ੍ਹਾਂ ਵਲੋਂ ਹੋਰ ਥਾਵਾਂ ‘ਤੇ ਵੀ ਨੌਜਵਾਨਾਂ ਦੀ ਬਹੁਤ ਤਲਾਸ਼ ਕੀਤੀ ਗਈ ਪਰ ਜਦੋਂ ਕੋਈ ਸੁਰਾਗ ਨਾ ਲੱਗਾ ਤਾਂ ਇਸ ਸਬੰਧੀ ਮਾਛੀਵਾੜਾ ਪੁਲਿਸ ਨੂੰ ਉਨ੍ਹਾਂ ਦੇ ਲਾਪਤਾ ਹੋਣ ਬਾਰੇ ਰਿਪੋਰਟ ਦਰਜ ਕਰਵਾਈ ਗਈ। ਥਾਣਾ ਮੁਖੀ ਚਰਨਜੀਤ ਸਿੰਘ ਵਲੋਂ ਦੋਵਾਂ ਨੌਜਵਾਨਾਂ ਦੀਆਂ ਮੋਬਾਇਲ ਲੋਕੇਸ਼ਨਾਂ ਅਤੇ ਡੀਟੇਲ ਮੰਗਵਾਈ ਜਾ ਰਹੀ ਹੈ ਤਾਂ ਜੋ ਕੋਈ ਸੁਰਾਗ ਪਤਾ ਲੱਗਾ। ਅੱਜ ਦੂਜੇ ਦਿਨ ਵੀ ਜਦੋਂ ਦੋਵੇਂ ਨੌਜਵਾਨਾਂ ਤੇ ਉਨ੍ਹਾਂ ਕੋਲ ਮੌਜੂਦ ਕਾਰ ਬਾਰੇ ਕੋਈ ਸੁਰਾਗ ਨਾ ਮਿਲਿਆ ਤਾਂ ਮਾਪਿਆਂ ਦੀ ਚਿੰਤਾ ਹੋਰ ਵਧ ਗਈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਵੇਂ ਨੌਜਵਾਨਾਂ ਦੀ ਜਲਦ ਤੋਂ ਜਲਦ ਤਲਾਸ਼ ਕੀਤੀ ਜਾਵੇ।