21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਹਲਕਾ ਇੰਚਾਰਜ ਜਗਜੀਤ ਸਿੰਘ ਬਿੱਟੂ, ਸੁਖਵਿੰਦਰ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਭਾਦਲਾ

ਬੀਜਾ, 20 ਅਗਸਤ (ਕਸ਼ਮੀਰਾ ਸਿੰਘ ਬਗਲੀ)-ਦਿੱਲੀ ਦੇ ਤੁਗਲਕਾ ਬਾਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਅਸਥਾਨ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 10 ਅਗਸਤ 2019 ਨੂੰ ਗਿਣੀ ਮਿੱਥੀ ਸਾਜਿਸ ਦੇ ਅਧੀਨ ਇਸ ਗੁਰੂ ਘਰ ਨੂੰ ਢਹਿ ਢੇਰੀ ਕਰ ਦਿੱਤਾ ਸੀ। ਜਿਸ ਦੇ ਰੋਸ ਵਜੋਂ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਸੰਗਤਾਂ ਨੇ ਪ੍ਰਣ ਕੀਤਾ ਕਿ ਕਸ਼ਮ ਇਸ ਮਿੱਟੀ ਦੀ ਖਾਂਦੇ ਹਾਂ ਕਿ ਗੁਰੂ ਜੀ ਦਾ ਮੰਦਰ ਉਥੇ ਹੀ ਉਸਾਰਿਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 21-08-2026
ਬੀਜਾ, 20 ਅਗਸਤ (ਕਸ਼ਮੀਰਾ ਸਿੰਘ ਬਗਲੀ)-ਦਿੱਲੀ ਦੇ ਤੁਗਲਕਾ ਬਾਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਅਸਥਾਨ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 10 ਅਗਸਤ 2019 ਨੂੰ ਗਿਣੀ ਮਿੱਥੀ ਸਾਜਿਸ ਦੇ ਅਧੀਨ ਇਸ ਗੁਰੂ ਘਰ ਨੂੰ ਢਹਿ ਢੇਰੀ ਕਰ ਦਿੱਤਾ ਸੀ। ਜਿਸ ਦੇ ਰੋਸ ਵਜੋਂ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਸੰਗਤਾਂ ਨੇ ਪ੍ਰਣ ਕੀਤਾ ਕਿ ਕਸ਼ਮ ਇਸ ਮਿੱਟੀ ਦੀ ਖਾਂਦੇ ਹਾਂ ਕਿ ਗੁਰੂ ਜੀ ਦਾ ਮੰਦਰ ਉਥੇ ਹੀ ਉਸਾਰਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਸਪਾ ਖੰਨਾ ਦੇ ਇੰਚਾਰਜ ਜਗਜੀਤ ਸਿੰਘ ਬਿੱਟੂ ਕਿਸ਼ਨਗੜ੍ਹ, ਪ੍ਰਧਾਨ ਸੁਖਵਿੰਦਰ ਸਿੰਘ ਖੰਨਾ, ਹਰਜਿੰਦਰ ਸਿੰਘ ਭਾਦਲਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਲੋਂ ਇਸ ਸਬੰਧੀ ਪਹਿਲੇ ਪੜਾਅ ਦੀ ਰੋਸ ਵਜੋਂ ਗਿਆਰਾਂ ਦੀ ਯਾਤਰਾ ਕੱਢੀ ਜਾ ਰਹੀ ਹੈ। ਇਸ ਯਾਤਰਾ ਦਾ ਸੂਬੇ ਦੀਆਂ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਇਸ ਯਾਤਰਾ ਆਪਣਾ ਗਿਆਰਾਂ ਦਿਨ ਦਾ ਸਫ਼ਰ ਪੂਰਾ ਕਰਨ ਉਪਰੰਤ 21 ਅਗਸਤ ਨੂੰ ਫਿਲੌਰ ਦੇ ਪਿੰਡ ਧਲੇਤਾ ਵਿਖੇ ਸੰਪੂਰਨ ਹੋਵੇਗੀ। ਇਸ ਮੌਕੇ ਤੁਲਕਾ ਬਾਅਦ ਤੋਂ ਲਿਆਂਦੀ ਗਈ ਮਿੱਟੀ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਖੰਨਾ ਹਲਕੇ ਤੋਂ ਵੀ ਵੱਡੀ ਗਿਣਤੀ ਚ ਬਸਪਾ ਆਗੂ ਤੇ ਵਰਕਰ ਪੁੱਜੇ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਲੜਕੀਆਂ ਦੇ ਲਾਪਤਾ ਹੋਣ ਦੇ ਵਧਦੇ ਮਾਮਲੇ ਮਾਛੀਵਾੜਾ ਪੁਲਿਸ ਲਈ ਬਣੇ ਸਿਰਦਰਦ ਅਗਲੀ ਖ਼ਬਰ ਤੀਆਂ ਵਿਚ ਕੈਬਨਿਟ ਮੰਤਰੀ ਸੌਂਦ ਦੀ ਪਤਨੀ ਕਮਲਪ੍ਰੀਤ ਕੌਰ ਸੌਂਦ ਮੁੱਖ ਮਹਿਮਾਨ ਵਜੋਂ ਪੁੱਜੇ
Ad Position 24